ਅੱਖਾਂ ਤੋਂ ਨਾ ਦੇਖ ਸਕਣ ਵਾਲੇ, ਇਸ ਮੁੰਡੇ ਨੂੰ ਮਿਲੀ 47 ਲੱਖ ਦੀ ਨੌਕਰੀ

ਜਦੋਂ ਇਨਸਾਨ ਦੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਰਸਤੇ ਵਿੱਚ ਨਹੀਂ ਆਉਂਦੀ। ਜੇਕਰ ਕੋਈ ਟੀਚਾ ਰੱਖ ਕੇ ਮਿਹਨਤ ਕੀਤੀ ਜਾਵੇ ਤਾਂ ਇੱਕ ਦਿਨ ਜ਼ਰੂਰ ਸਫ਼ਲਤਾ ਮਿਲਦੀ ਹੈ। ਇੱਕ ਨੇਤਰਹੀਣ ਨੌਜਵਾਨ ਨੂੰ ਮਾਈਕ੍ਰੋਸਾਫਟ ਕੰਪਨੀ ਵਿੱਚ 47 ਲੱਖ ਰੁਪਏ ਸਲਾਨਾ ਦੀ ਨੌਕਰੀ ਦੀ ਪੇਸ਼ਕਸ਼ ਹੋਈ ਹੈ। ਅਸੀਂ ਜਾਣਦੇ ਹਾਂ ਕਿ ਮਾਈਕਰੋਸਾਫਟ ਦਾ ਨਾਮ ਦੁਨੀਆਂ ਦੀਆਂ ਚੋਟੀ ਦੀਆਂ ਆਈ.ਟੀ ਕੰਪਨੀਆਂ ਵਿੱਚ ਆਉਂਦਾ ਹੈ। ਇਸ ਨੌਜਵਾਨ ਦਾ ਨਾਮ ਯਸ਼ ਸੋਨਾਕੀਆ ਹੈ।

ਜੋ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦਾ ਰਹਿਣ ਵਾਲਾ ਹੈ। 8 ਸਾਲ ਦੀ ਉਮਰ ਵਿੱਚ ਯਸ਼ ਸੋਨਾਕੀਆ ਗ ਲਾ ਕੋ ਮਾਂ ਦੀ ਲਪੇਟ ਵਿੱਚ ਆ ਗਿਆ ਸੀ। ਜਿਸ ਨਾਲ ਉਸ ਦੀ ਦੇਖਣ ਦੀ ਸ਼ਕਤੀ ਜਾਂਦੀ ਰਹੀ। ਕੰਟੀਨ ਚਲਾ ਰਹੇ ਪਿਤਾ ਯਸ਼ਪਾਲ ਸੋਨਾਕੀਆ ਨੇ ਆਪਣੇ ਵੱਲੋਂ ਪੁੱਤਰ ਨੂੰ ਕਾਫ਼ੀ ਡਾਕਟਰੀ ਸਹਾਇਤਾ ਦਿਵਾਈ। ਅੱਖਾਂ ਦਾ ਅਪਰੇ ਸ਼ਨ ਵੀ ਕਰਵਾਇਆ ਪਰ ਉਸ ਦੀ ਨਜ਼ਰ ਵਾਪਸ ਨਹੀਂ ਆਈ। ਯਸ਼ ਸੋਨਾਕੀਆ ਨੇ ਆਪਣੀ ਪੜ੍ਹਾਈ ਸਕਰੀਨ ਰੀਡਰ ਸਾਫਟਵੇਅਰ ਦੀ ਮਦਦ ਨਾਲ ਕੀਤੀ ਹੈ।

ਜਦੋਂ 2021 ਵਿੱਚ ਯਸ਼ ਸੋਨਾਕੀਆ ਦੀ ਉਮਰ 25 ਸਾਲ ਹੋਈ ਤਾਂ ਉਨ੍ਹਾਂ ਨੇ ਇੰਦੌਰ ਦੇ ਸ੍ਰੀ ਗੋਬਿੰਦ ਰਾਮ ਸੈਕਸਰੀਆ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ ਤੋਂ ਬੀ ਟੈੱਕ ਦੀ ਡਿਗਰੀ ਹਾਸਲ ਕਰ ਲਈ। ਕੋਡਿੰਗ ਸਿੱਖ ਕੇ ਉਨ੍ਹਾਂ ਨੇ ਮਾਈਕ੍ਰੋਸਾਫਟ ਕੰਪਨੀ ਵਿੱਚ ਨੌਕਰੀ ਲਈ ਅਪਲਾਈ ਕਰ ਦਿੱਤਾ। ਕੰਪਨੀ ਵੱਲੋਂ ਉਸ ਦੀ ਆਨਲਾਈਨ ਪ੍ਰੀਖਿਆ ਲਈ ਗਈ ਅਤੇ ਫਿਰ ਇੰਟਰਵਿਊ ਲੈਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਲਈ ਚੁਣ ਲਿਆ ਗਿਆ। ਉਨ੍ਹਾਂ ਨੂੰ ਸਾਫ਼ਟਵੇਅਰ ਇੰਜਨੀਅਰ ਵਜੋਂ ਬੈਂਗਲੁਰੂ ਦਫ਼ਤਰ

ਵਿੱਚ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੀ ਸਾਲਾਨਾ ਤਨਖ਼ਾਹ 47 ਲੱਖ ਰੁਪਏ ਹੋਵੇਗੀ। ਯਸ਼ ਸੋਨਾ ਕੀਆ ਦੀ ਭੈਣ ਦੁਆਰਾ ਪੜ੍ਹਾਈ ਵਿੱਚ ਆਪਣੇ ਭਰਾ ਦੀ ਮਦਦ ਕੀਤੀ ਜਾਂਦੀ ਰਹੀ ਹੈ। ਅਖੀਰ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਨੌਕਰੀ ਹਾਸਲ ਹੋ ਗਈ। ਫਿਲਹਾਲ ਯਸ਼ ਸੋਨਾਕੀਆ ਨੂੰ ਘਰ ਤੋਂ ਕੰਮ ਦਿੱਤਾ ਜਾ ਰਿਹਾ ਹੈ। ਅੱਜ ਕੱਲ੍ਹ ਉਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

Leave a Reply

Your email address will not be published.