ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਾਣਾ, ਮਚ ਗਈ ਹਾਹਾਕਾਰ

ਕੁਝ ਸਮੇਂ ਤੋਂ ਵਾਰ ਵਾਰ ਸਕੂਲੀ ਬੱਸਾਂ ਨਾਲ ਹਾਦਸੇ ਹੋਣ ਦੀਆਂ ਖ਼ਬਰਾਂ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਆਮ ਤੌਰ ਤੇ ਹਰ ਵਾਰ ਬੱਸ ਚਾਲਕਾਂ ਨੂੰ ਕਿਹਾ ਜਾਂਦਾ ਹੈ ਕਿ ਧਿਆਨ ਨਾਲ ਹੌਲੀ ਸਪੀਡ ਵਿੱਚ ਬੱਸ ਚਲਾਈ ਜਾਵੇ ਤਾਂ ਕਿ ਮਾਸੂਮ ਬੱਚਿਆਂ ਨਾਲ ਕੋਈ ਊਚ ਨੀਚ ਨਾ ਹੋ ਜਾਵੇ ਪਰ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਨ੍ਹਾਂ ਹਾਦਸਿਆਂ ਦੇ ਕਾਰਨ ਹੋਰ ਵੀ ਹੋ ਸਕਦੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲ ਦੇ ਪਿੰਡ ਫਤਿਹਪੁਰ ਦੇ ਇੱਕ ਨਿਜੀ ਸਕੂਲ ਦੀ ਬੱਸ ਨਾਲ ਹਾਦਸਾ

ਵਾਪਰਨ ਦੀ ਜਾਣਕਾਰੀ ਮਿਲੀ ਹੈ। ਹਾਦਸੇ ਸਮੇਂ ਬੱਸ ਵਿੱਚ ਲਗਪਗ ਢਾਈ ਦਰਜਨ ਵਿਦਿਆਰਥੀ ਸਵਾਰ ਸਨ। ਚੱਲਦੀ ਬੱਸ ਦੌਰਾਨ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਸੜਕ ਤੋਂ ਥੱਲੇ ਉਤਰ ਗਈ ਅਤੇ ਖੇਤਾਂ ਵਿੱਚ ਜਾ ਕੇ ਪਲਟ ਗਈ। ਇਸ ਸਥਿਤੀ ਨੂੰ ਦੇਖ ਕੇ ਮਾਸੂਮ ਬੱਚਿਆਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਜਦੋਂ ਖੇਤਾਂ ਵਿੱਚ ਕੰਮ ਕਰਦੇ ਵਿਅਕਤੀਆਂ ਨੇ ਇਹ ਦ੍ਰਿਸ਼ ਦੇਖਿਆ ਤਾਂ ਤੁਰੰਤ ਅੱਗੇ ਤੋਂ ਅੱਗੇ ਖ਼ਬਰ ਫੈਲ ਗਈ। ਦੇਖਦੇ ਹੀ ਦੇਖਦੇ ਉਥੇ ਭਾਰੀ ਇਕੱਠ ਹੋ ਗਿਆ।

ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ। ਜਦੋਂ ਬੱਚਿਆਂ ਦੇ ਮਾਪਿਆਂ ਨੇ ਆ ਕੇ ਹਾਲਾਤ ਦੇਖੇ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ। ਉਨ੍ਹਾਂ ਨੇ ਸਕੂਲ ਬੱਸ ਦੇ ਚਾਲਕ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਦੀ ਦਲੀਲ ਸੀ ਕਿ ਬੱਸ ਦੀ ਤਕਨੀਕੀ ਹਾਲਤ ਦਾ ਧਿਆਨ ਰੱਖਣਾ ਡਰਾਈਵਰ ਦਾ ਫ਼ਰਜ਼ ਹੈ। ਉਨ੍ਹਾਂ ਵੱਲੋਂ ਡਰਾਈਵਰ ਨੂੰ ਪਹਿਲਾਂ ਵੀ ਕਈ ਵਾਰ ਸਹੀ ਡਰਾਈਵਿੰਗ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੀ ਦਲੀਲ ਸੀ ਕਿ ਬੱਸ ਤੇਜ਼ ਰਫ਼ਤਾਰ ਨਾਲ ਚਲਾਉਣ ਨਾਲੋਂ

10 ਮਿੰਟ ਪਹਿਲਾਂ ਤੁਰ ਪੈਣਾ ਠੀਕ ਹੈ। ਇਸ ਹਾਦਸੇ ਵਿੱਚ 2 ਵਿਦਿਆਰਥੀਆਂ ਦੇ ਕਾਫੀ ਸੱ ਟਾਂ ਲੱਗੀਆਂ ਹਨ ਜਦਕਿ ਬਾਕੀ ਦਾ ਬਚਾਅ ਰਿਹਾ ਹੈ। ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਲਈ ਵਰਤੀ ਜਾਣ ਵਾਲੀ ਟ੍ਰਾਂਸਪੋਰਟ ਵਧੀਆ ਹਾਲਤ ਵਿਚ ਹੋਵੇ। ਇਸ ਤੋਂ ਬਿਨਾਂ ਚਾਲਕ ਵੀ ਤਜਰਬੇਕਾਰ ਜ਼ਿੰਮੇਵਾਰ ਹੋਣ ਤਾਂ ਕਿ ਮੁੜ ਤੋਂ ਅਜਿਹੇ ਹਾਲਾਤ ਨਾ ਬਣਨ। ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮੇਂ ਸਮੇਂ ਤੇ ਟਰਾਂਸਪੋਰਟ ਦੀ ਚੈਕਿੰਗ ਕੀਤੀ ਜਾਵੇ।

Leave a Reply

Your email address will not be published. Required fields are marked *