ਸਕੂਲ ਚ ਪੜ੍ਹਦੀਆਂ ਵਿਦਿਆਰਥਣਾਂ ਤੇ ਡਿੱਗਿਆ ਪੱਖਾ, ਕਲਾਸ ਚ ਮਚ ਗਈ ਹਾਹਾਕਾਰ

ਦਿੱਲੀ ਦੇ ਨੰਗਲੋਈ ਸਥਿਤ ਇਕ ਸਰਕਾਰੀ ਸਕੂਲ ਵਿੱਚ ਉਸ ਸਮੇਂ ਹ ੜ ਕੰ ਪ ਮੱਚ ਗਿਆ ਜਦੋਂ ਇਕ ਕਲਾਸ ਰੂਮ ਵਿੱਚ ਚੱਲਦਾ ਹੋਇਆ ਛੱਤ ਵਾਲਾ ਪੱਖਾ 2 ਵਿਦਿਆਰਥਣਾਂ ਉੱਤੇ ਡਿੱਗ ਪਿਆ। ਉਸ ਸਮੇਂ ਕਲਾਸ ਲੱਗੀ ਹੋਈ ਸੀ ਅਤੇ ਵਿਦਿਆਰਥੀ ਪੜ੍ਹ ਰਹੇ ਸੀ। ਮਿਲੀ ਜਾਣਕਾਰੀ ਮੁਤਾਬਕ ਛੱਤ ਵਿੱਚ ਦਰਾੜ ਪੈ ਚੁੱਕੀ ਸੀ ਅਤੇ ਪਾਣੀ ਸਿੰਮਦਾ ਸੀ। ਇਸ ਦਰਾੜ ਦੀ ਵਜ੍ਹਾ ਕਾਰਨ ਹੀ ਪੱਖਾ ਡਿੱਗ ਪਿਆ। ਪੱਖਾ ਡਿੱਗਣ ਕਾਰਨ 2 ਵਿਦਿਆਰਥਣਾਂ ਦੇ ਸੱਟ ਲੱਗੀ।

ਜਿਨ੍ਹਾਂ ਨੂੰ ਤੁਰੰਤ ਨੰਗਲੋਈ ਦੇ ਸੋਨੀਆ ਹਸਪਤਾਲ ਵਿੱਚ ਲਿਜਾਇਆ ਗਿਆ। ਉੱਥੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਹਾਦਸੇ ਦੀ ਲਪੇਟ ਵਿੱਚ ਆਈਆਂ ਲੜਕੀਆਂ ਦੇ ਨਾਮ ਨਸਰੀਨ ਅਤੇ ਅੰਜਲੀ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਕਰਮਵਾਰ ਉਮਰ 14 ਅਤੇ 15 ਸਾਲ ਹੈ। ਇਹ ਦੋਵੇਂ ਹੀ ਪ੍ਰੇਮ ਨਗਰ ਵਿੱਚ ਰਹਿੰਦੀਆਂ ਹਨ। ਇਸ ਨਿੱਜੀ ਹਸਪਤਾਲ ਤੋਂ ਪੁਲਿਸ ਨੂੰ ਫੋਨ ਕਰਕੇ ਹਾਦਸੇ ਦੀ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਹਸਪਤਾਲ ਪਹੁੰਚੀ ਅਤੇ

ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਵਾਈ ਦਾ ਖਰਚਾ ਸਕੂਲ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਲੜਕੀਆਂ ਦੀ ਹਾਲਤ ਹੁਣ ਕਾਫ਼ੀ ਠੀਕ ਹੈ। ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਦਿੱਲੀ ਸਰਕਾਰ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ। ਸਕੂਲ ਦੇ ਅਸਟੇਟ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

Leave a Reply

Your email address will not be published.