ਸਿੱਧੂ ਮੂਸੇਵਾਲਾ ਦੀ ਮੋਤ ਤੋਂ ਬਾਅਦ ਇਕ ਹੋਰ ਪੰਜਾਬੀ ਗਾਇਕ ਦੀ ਹੋਈ ਮੋਤ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਮੈਲਬੌਰਨ ਰਹਿੰਦੇ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਜਾਨ ਜਾਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਫੈਲ ਗਈ। ਉਨ੍ਹਾਂ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਉਹ ਆਪਣੀ ਕਾਰ ਵਿਚ ਜਾ ਰਹੇ ਸੀ। ਨਿਰਵੈਰ ਸਿੰਘ ਦੀ ਕਾਰ ਵਿਚ ਇਕ ਹੋਰ ਕਾਰ ਆ ਕੇ ਵੱਜੀ ਅਤੇ ਫਿਰ ਇਕ ਤੀਸਰੀ ਕਾਰ ਵੀ ਇਨ੍ਹਾਂ ਕਾਰਾਂ ਨਾਲ ਟਕਰਾਅ ਗਈ। ਇਸ ਤਰ੍ਹਾਂ ਇਸ ਹਾਦਸੇ ਵਿੱਚ 3 ਕਾਰਾਂ ਟਕਰਾ ਗਈਆਂ। ਇਸ ਹਾਦਸੇ ਵਿੱਚ ਨਿਰਵੈਰ ਸਿੰਘ ਦੀ ਤਾਂ ਜਾਨ ਚਲੀ ਗਈ।

ਜਿਹੜੀ ਕਾਰ ਨਿਰਵੈਰ ਸਿੰਘ ਦੀ ਕਾਰ ਵਿੱਚ ਵੱਜੀ ਸੀ, ਉਸ ਵਿਚ ਸਵਾਰ ਜੋੜੇ ਦੇ ਮਾਮੂਲੀ ਸੱ ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਅਤੇ ਹਸਪਤਾਲ ਵੀ ਭੇਜ ਦਿੱਤਾ। ਤੀਸਰੀ ਕਾਰ ਦਾ ਡਰਾਈਵਰ ਠੀਕ ਠਾਕ ਹੈ। ਨਿਰਵੈਰ ਸਿੰਘ ਦੇ 2 ਬੱਚੇ ਹਨ। ਜਿਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਹੁਣ ਨਿਰਵੈਰ ਸਿੰਘ ਦੀ ਪਤਨੀ ਉੱਤੇ ਆ ਪਈ ਹੈ। 3 ਸਾਲ ਪਹਿਲਾਂ ਨਿਰਵੈਰ ਸਿੰਘ ਦਾ ਗੁਰਲੇਜ਼ ਅਖ਼ਤਰ ਨਾਲ ਇੱਕ ਗਾਣਾ ਵੀ ਆਇਆ ਸੀ।

ਜਦੋਂ ਨਿਰਵੈਰ ਸਿੰਘ ਦੇ ਅੱਖਾਂ ਮੀਟ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਗਗਨ ਕੋਕਰੀ ਨੂੰ ਮਿਲੀ ਤਾਂ ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਾ। ਨਿਰਵੈਰ ਸਿੰਘ ਦੇ ਪ੍ਰਸੰਸਕ ਉ ਦਾ ਸ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਘਾਟਾ ਪੈ ਰਿਹਾ ਹੈ। ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਅਤੇ ਸਿੱਧੂ ਮੂਸੇਵਾਲਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਹੁਣ ਮੈਲਬਰਨ ਵਿਖੇ ਇਕ ਸੜਕ ਹਾਦਸੇ ਵਿੱਚ ਨਿਰਵੈਰ ਸਿੰਘ ਨੇ ਵੀ ਅੱਖਾਂ ਮੀਟ ਲਈਆਂ।

Leave a Reply

Your email address will not be published.