ਉਡੀਕਦੇ ਰਹਿ ਗਏ ਨਿੱਕੇ ਨਿੱਕੇ ਬੱਚੇ, ਟੱਰਕ ਨੇ ਦਿੱਤੀ ਬੱਚਿਆਂ ਦੀ ਮਾਂ ਨੂੰ ਮੋਤ

ਗੁਰਦਾਸਪੁਰ ਦੇ ਇਕ ਪਿੰਡ ਦੀ ਜਸਵਿੰਦਰ ਕੌਰ ਨਾਮ ਦੀ ਔਰਤ ਦੀ ਇੱਕ ਟਰਾਲੇ ਦੀ ਲਪੇਟ ਵਿੱਚ ਆ ਜਾਣ ਕਰਕੇ ਜਾਨ ਜਾਣ ਮਗਰੋਂ ਮਾਮਲਾ ਗਰਮਾ ਗਿਆ ਹੈ। ਪਿੰਡ ਵਾਸੀ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਇਸ ਔਰਤ ਦੇ ਛੋਟੇ ਛੋਟੇ 2 ਬੱਚੇ ਇਕ ਮੁੰਡਾ ਅਤੇ ਇੱਕ ਕੁੜੀ ਹਨ। ਮ੍ਰਿਤਕਾ ਕਿਸੇ ਮਿੱਲ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ। ਉਸ ਦਾ ਪਤੀ ਮਲੇਸ਼ੀਆ ਵਿਖੇ ਜੇ ਲ ਵਿੱਚ ਬੰਦ ਹੈ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਔਰਤ ਦੇ ਪਤੀ ਨੇ ਕਾਫ਼ੀ ਸਮੇਂ ਤੋਂ ਨਾ ਤਾਂ ਕੋਈ ਪੈਸਾ ਘਰ ਭੇਜਿਆ ਹੈ ਅਤੇ ਨਾ ਹੀ ਉਸ ਦਾ ਕੋਈ ਸੁਨੇਹਾ ਆਇਆ ਹੈ। ਉਸ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਸੂਮ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ। ਇੱਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਟਰਾਲਾ ਚਾਲਕ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਗੱਡੀ ਉਨ੍ਹਾ ਦੇ ਕਬਜ਼ੇ ਵਿੱਚ ਹੈ। ਉਸ ਨੇ ਮੰਗ ਕੀਤੀ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇ। ਮ੍ਰਿਤਕਾ ਦੇ ਦਿਓਰ ਦੇ ਇਕ ਦੋਸਤ ਨੇ ਦੱਸਿਆ ਹੈ

ਕਿ ਮ੍ਰਿਤਕਾ ਮਿੱਲ ਵਿੱਚ ਕੰਮ ਕਰਦੀ ਸੀ। ਸਕੂਟਰੀ ਤੇ ਜਾਂਦੀ ਨੂੰ ਉਸ ਨੂੰ ਟਰਾਲੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮਿਲ ਵਾਲੇ ਕਹਿ ਰਹੇ ਹਨ ਕਿ ਉਹ ਨਹੀਂ ਜਾਣਦੇ ਕਿ ਟਰਾਲੇ ਨੂੰ ਕੌਣ ਲੈ ਕੇ ਆਇਆ ਹੈ। ਚਾਲਕ ਗੱਡੀ ਦੇ ਕਾਗਜ਼ ਲੈ ਕੇ ਮੌਕੇ ਤੋਂ ਦੌੜ ਗਿਆ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਗੱਡੀ ਦੇ ਡਰਾਈਵਰ ਨੂੰ ਪੇਸ਼ ਕੀਤਾ ਜਾਵੇ ਅਤੇ ਕਾਗਜ਼ ਦਿਖਾਏ ਜਾਣ। ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਮ੍ਰਿਤਕਾ ਦੇ ਦਿਓਰ ਦੇ ਦੱਸਣ ਮੁਤਾਬਕ ਉਸ ਦੀ ਭਰਜਾਈ ਸਕੂਟਰੀ ਤੇ ਜਾ ਰਹੀ ਸੀ।

ਉਸ ਨੂੰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਮ੍ਰਿਤਕਾ ਦੇ 2 ਬੱਚੇ ਹਨ ਅਤੇ ਪਤੀ ਮਲੇਸ਼ੀਆ ਦੀ ਜੇ ਲ ਵਿਚ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ 9-30 ਤੋਂ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ ਜਸਵਿੰਦਰ ਕੌਰ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੇ ਮ੍ਰਿਤਕਾ ਦੇ ਦਿਓਰ ਦੇ ਬਿਆਨਾਂ ਦੇ ਆਧਾਰ ਤੇ ਚਰਨਜੀਤ ਸਿੰਘ ਤੇ ਮਾਮਲਾ ਦਰਜ ਕੀਤਾ ਹੈ। ਜੋ ਕਿ ਨਕੋਦਰ ਵੱਲ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਸਵਿੰਦਰ ਕੌਰ ਨੂੰ ਹਰਚੋਵਾਲ ਹਸਪਤਾਲ ਲੈ ਕੇ ਗਏ ਸੀ। ਜਿੱਥੇ ਉਹ ਅੱਖਾਂ ਮੀਟ ਗਈ। ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.