ਏਅਰਪੋਰਟ ਤੇ ਲਹਿੰਗੇ ਦੇ ਬਟਨਾਂ ਚੋਂ ਮਿਲੇ 41 ਲੱਖ, ਦੇਖ ਕੇ ਅਧਿਕਾਰੀਆਂ ਦੇ ਉੱਡੇ ਹੋਸ਼

ਇਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾਂਦੇ ਸਮੇਂ ਯਾਤਰੀ ਆਪਣੇ ਨਾਲ ਅਕਸਰ ਹੀ ਸੋਨਾ ਅਤੇ ਵਿਦੇਸ਼ੀ ਕਰੰਸੀ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਆਮ ਤੌਰ ਤੇ ਇਹ ਲੋਕ ਏਅਰਪੋਰਟ ਤੇ ਚੈਕਿੰਗ ਦੌਰਾਨ ਫੜੇ ਜਾਂਦੇ ਹਨ। ਕਈ ਵਾਰ ਤਾਂ ਇਨ੍ਹਾਂ ਲੋਕਾਂ ਦਾ ਸੋਨਾ ਅਤੇ ਧਨ ਜ਼ਬਤ ਕਰ ਲਿਆ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਮਿਸਮ ਰਜ਼ਾ ਨਾਮ ਦੇ ਯਾਤਰੀ ਨਾਲ ਵਾਪਰਿਆ ਹੈ। ਮਾਮਲਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਦਾ ਹੈ। ਜਿੱਥੇ ਇਸ ਯਾਤਰੀ ਤੋਂ 41ਲੱਖ ਰੁਪਏ ਦੇ ਬਰਾਬਰ ਕੀਮਤ ਦੀ

ਸਾਊਦੀ ਕਰੰਸੀ ਫੜੀ ਗਈ ਹੈ। ਜਦੋਂ ਇਸ ਯਾਤਰੀ ਨੇ ਇਸ ਕਰੰਸੀ ਸਬੰਧੀ ਕੋਈ ਲੀਗਲ ਦਸਤਾਵੇਜ਼ ਪੇਸ਼ ਨਹੀਂ ਕੀਤੇ ਤਾਂ ਇਹ ਕਰੰਸੀ ਅਧਿਕਾਰੀਆਂ ਦੁਆਰਾ ਜ਼ਬਤ ਕਰ ਲਈ ਗਈ। ਜਦੋਂ ਏਅਰ ਪੋਰਟ ਤੇ ਇਸ ਯਾਤਰੀ ਦੀ ਤ ਲਾ ਸ਼ੀ ਲਈ ਗਈ ਤਾਂ ਉਸ ਦੇ ਬੈਗ ਵਿੱਚੋਂ ਕਾਫ਼ੀ ਸਾਰੀ ਲਹਿੰਗੇ ਦੇ ਬਟਨ ਬਰਾਮਦ ਹੋਏ। ਇਹ ਯਾਤਰੀ ਨੇ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਦੁਬਈ ਜਾਣਾ ਸੀ। ਅਧਿਕਾਰੀਆਂ ਨੇ ਇਸ ਕੋਲੋਂ ਬਰਾਮਦ ਹੋਏ ਲਹਿੰਗੇ ਦੇ ਬਟਨਾਂ ਨੂੰ ਜਦੋਂ ਖੋਲ੍ਹ ਕੇ ਦੇਖਿਆ

ਤਾਂ ਇਨ੍ਹਾਂ ਵਿੱਚ ਇੱਕ ਲੱਖ 85 ਹਜ਼ਾਰ ਸਾਊਦੀ ਰਿਆਲ ਮਿਲੇ। ਪੁੱਛੇ ਜਾਣ ਤੇ ਯਾਤਰੀ ਨੇ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਸ ਕੋਲ ਇਸ ਦੇ ਕੋਈ ਲੀਗਲ ਦਸਤਾਵੇਜ਼ ਸਨ। ਜਿਸ ਕਰਕੇ ਇਹ ਕਰੰਸੀ ਜ਼ਬਤ ਕਰ ਲਈ ਗਈ। ਨਕਦੀ ਛੁਪਾਏ ਜਾਣ ਦੇ ਇਸ ਤਰੀਕੇ ਨੂੰ ਦੇਖ ਕੇ ਅਧਿਕਾਰੀ ਵੀ ਚੱਕਰ ਵਿਚ ਪੈ ਗਏ।

Leave a Reply

Your email address will not be published.