ਸਕਾਰਪੀਓ ਸਵਾਰ ਮੁੰਡਿਆਂ ਨੇ ਨਾਕਾ ਤੋੜ ਕਰਤਾ ਵੱਡਾ ਕਾਂਡ, ਪਿੱਛੇ ਭੱਜ ਪੁਲਿਸ ਨੇ ਮੌਕੇ ਤੋਂ ਫੜ ਲਏ ਮੁੰਡੇ

ਪਟਿਆਲਾ ਵਿੱਚ ਵਾਪਰੀ ਘਟਨਾ ਨੇ ਇੱਕ ਵਾਰ ਤਾਂ ਮੌਕੇ ਤੇ ਹਾਜ਼ਰ ਲੋਕਾਂ ਨੂੰ ਚੱਕਰ ਵਿੱਚ ਪਾ ਦਿੱਤਾ। ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ? ਮਾਮਲਾ ਪਟਿਆਲਾ ਦੇ ਲੀਲਾ ਭਵਨ ਚੌਕ ਦਾ ਹੈ। ਜਿੱਥੇ ਪੰਜਾਬ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। ਇੱਥੇ ਕਾਫੀ ਭੀੜ ਸੀ। ਇੰਨੇ ਵਿਚ ਇਕ ਸਕਾਰਪੀਓ ਗੱਡੀ ਆਈ। ਜਿਸ ਵਿੱਚ 4 ਨੌਜਵਾਨ ਸਵਾਰ ਸਨ। ਇਨ੍ਹਾਂ ਨੌਜਵਾਨਾਂ ਨੇ ਨਾਕੇ ਤੇ ਰੁਕਣ ਦੀ ਬਜਾਏ ਪੁਲਿਸ ਦਾ ਨਾਕਾ ਹੀ ਤੋੜ ਦਿੱਤਾ।

ਇਕ ਪੁਲਿਸ ਮੁਲਾਜ਼ਮ ਨੇ ਅੱਗੇ ਹੋ ਕੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿੱਚ ਪੁਲਿਸ ਮੁਲਾਜ਼ਮ ਦੇ ਪੈਰ ਤੇ ਵੀ ਸੱ ਟ ਲੱਗ ਗਈ। ਸਕਾਰਪੀਓ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਵਿਚ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾ ਦਿੱਤਾ। ਇਨ੍ਹਾਂ ਦੀ ਸਕਾਰਪੀਓ ਇਕ ਤੋਂ ਬਾਅਦ ਇਕ ਕਈ ਗੱਡੀਆਂ ਨਾਲ ਟਕਰਾਉਂਦੀ ਚਲੀ ਗਈ। ਉੱਥੇ ਖੜ੍ਹੇ ਲੋਕਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਰਿਹਾ ਹੈ? ਇਸ ਸਮੇਂ ਪੁਲਿਸ ਨੇ ਵੀ ਹਿੰਮਤ ਕੀਤੀ ਅਤੇ ਇਸ ਸਕਾਰਪੀਓ ਦਾ ਪਿੱਛਾ ਕੀਤਾ।

ਅਖੀਰ ਪੁਲਿਸ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲ ਹੋ ਗਈ ਅਤੇ ਉਸ ਦੇ 3 ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਨੌਜਵਾਨ ਪੁਲਿਸ ਨੂੰ ਦੇਖ ਕੇ ਕਿਉਂ ਭੱਜੇ? ਕੀ ਇਨ੍ਹਾਂ ਕੋਲ ਕੋਈ ਗ਼ ਲ ਤ ਸਮੱਗਰੀ ਸੀ? ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਕਾਰਨ ਭਾਵੇਂ ਕੁਝ ਵੀ ਹੋਵੇ ਪਰ ਇੱਥੇ ਖੜ੍ਹੇ ਕਈ ਲੋਕਾਂ ਨੂੰ ਬਿਨਾਂ ਵਜ੍ਹਾ ਨੁ ਕ ਸਾ ਨ ਉਠਾਉਣਾ ਪੈ ਗਿਆ। ਇਨ੍ਹਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਗਈਆਂ ਹਨ।

ਇਸ ਤਰ੍ਹਾਂ ਦੇ ਹਾਲਾਤਾਂ ਵਿਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਨ੍ਹਾ ਤੇ ਕੀ ਕਾਰਵਾਈ ਕਰਦੀ ਹੈ? ਜਿਨ੍ਹਾਂ ਦੀਆਂ ਗੱਡੀਆਂ ਦਾ ਨੁ ਕ ਸਾ ਨ ਹੋਇਆ ਹੈ, ਉਸ ਦੀ ਪੂਰਤੀ ਕਿਵੇਂ ਹੁੰਦੀ ਹੈ?  ਕੀ ਇਨ੍ਹਾਂ ਲੋਕਾਂ ਲਈ ਕਾਨੂੰਨ ਨਹੀਂ ਹੈ? ਇਨ੍ਹਾਂ ਨੇ ਇਸ ਤਰ੍ਹਾਂ ਦੀ ਹਰਕਤ ਕਿਉਂ ਕੀਤੀ? ਜਿਨ੍ਹਾਂ ਦੀਆਂ ਗੱਡੀਆਂ ਤੋ ੜੀ ਆਂ ਗਈਆਂ ਹਨ, ਉਹ ਲੋਕ ਇਨਸਾਫ ਦੀ ਮੰਗ ਰਹੇ ਹਨ।

Leave a Reply

Your email address will not be published.