ਸੜਕ ਤੇ ਮੁੰਡੇ ਨੂੰ ਦੇਖ ਪਿੱਛੇ ਪਿੱਛੇ ਭੱਜੀ ਕੁੜੀ, ਕਹਿੰਦੀ ਮੇਰਾ ਵਿਆਹ ਕਰੋ ਇਸ ਮੁੰਡੇ ਨਾਲ

ਇਨਸਾਨ ਦਾ ਸੁਭਾਅ ਹੈ ਕਿ ਜਿਹੜੀ ਚੀਜ਼ ਉਸ ਨੂੰ ਚੰਗੀ ਲੱਗਦੀ ਹੈ, ਉਹ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਇਨਸਾਨ ਆਪਣੇ ਆਲੇ ਦੁਆਲੇ ਨੂੰ ਵੀ ਭੁੱਲ ਜਾਂਦਾ ਹੈ। ਇਸ ਦੀ ਉਦਾਹਰਨ ਬਿਹਾਰ ਦੇ ਨਵਾਦਾ ਵਿਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਭਰੇ ਬਾਜ਼ਾਰ ਇੱਕ ਲੜਕੀ ਇੱਕ ਲੜਕੇ ਦੇ ਪਿੱਛੇ ਦੌੜਦੀ ਹੋਈ ਦਿਖਾਈ ਦਿੱਤੀ। ਲੜਕਾ ਇਸ ਲਡ਼ਕੀ ਤੋਂ ਬਚਣ ਲਈ ਅੱਗੇ ਅੱਗੇ ਦੌੜਦਾ ਹੈ ਪਰ ਲੜਕੀ ਉਸਦੇ ਪਿੱਛੇ ਭੱਜਦੀ ਹੋਈ ਦਿਖਾਈ ਦਿੰਦੀ ਹੈ।

ਲੋਕ ਇਨ੍ਹਾਂ ਨੂੰ ਖੜ੍ਹ ਖੜ੍ਹ ਕੇ ਦੇਖਦੇ ਹਨ ਪਰ ਕਿਸੇ ਨੂੰ ਅਸਲ ਕਹਾਣੀ ਦਾ ਪਤਾ ਨਹੀਂ ਸੀ। ਜਦੋਂ ਲੜਕਾ ਕਾਬੂ ਆ ਗਿਆ ਤਾਂ ਉਸ ਤੋਂ ਬਾਅਦ ਅਸਲ ਕਹਾਣੀ ਦਾ ਪਤਾ ਲੱਗਾ। ਮਿਲੀ ਜਾਣਕਾਰੀ ਮੁਤਾਬਕ ਇਸ ਲੜਕੇ ਅਤੇ ਲੜਕੀ ਦੀ 3 ਮਹੀਨੇ ਪਹਿਲਾਂ ਮੰਗਣੀ ਹੋ ਚੁੱਕੀ ਹੈ ਪਰ ਕਿਸੇ ਕਾਰਨ ਲੜਕਾ ਵਿਆਹ ਲਈ ਤਿਆਰ ਨਹੀਂ ਸੀ। ਇਸ ਕਰਕੇ ਹੀ ਲੜਕਾ ਘਰ ਛੱਡ ਕੇ ਦੌੜ ਗਿਆ। ਲੜਕੀ ਨਹੀਂ ਸੀ ਚਾਹੁੰਦੀ ਕਿ ਉਸ ਦਾ ਵਿਆਹ ਕਿਸੇ ਹੋਰ ਨਾਲ ਹੋਵੇ। ਉਹ ਇਸ ਲੜਕੇ ਨਾਲ ਹੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ।

ਫਿਰ ਇੱਕ ਦਿਨ ਲੜਕੀ ਵਾਲਿਆਂ ਨੂੰ ਇਹ ਲੜਕਾ ਬਾਜ਼ਾਰ ਵਿਚ ਘੁੰਮਦਾ ਦਿਖਾਈ ਦਿੱਤਾ। ਲੜਕੀ ਵਾਲੇ ਇਸ ਲੜਕੇ ਦੇ ਪਿੱਛੇ ਦੌੜੇ। ਲੜਕੀ ਉੱਚੀ ਉੱਚੀ ਕਹਿ ਰਹੀ ਸੀ ਕਿ ਉਹ ਇਸ ਲੜਕੇ ਨਾਲ ਹੀ ਵਿਆਹ ਕਰਵਾਏਗੀ ਪਰ ਇਹ ਲੜਕਾ ਮੰਨ ਨਹੀਂ ਰਿਹਾ। ਕਾਫ਼ੀ ਦੌੜ ਭੱਜ ਤੋਂ ਬਾਅਦ ਲੜਕਾ ਫੜਿਆ ਗਿਆ। ਪੁਲਿਸ ਨੂੰ ਪਤਾ ਲੱਗਣ ਤੇ ਪੁਲਿਸ ਵੀ ਪਹੁੰਚ ਗਈ। ਇਨ੍ਹਾਂ ਨੂੰ ਮਹਿਲਾ ਥਾਣੇ ਵਿਚ ਲਿਆਂਦਾ ਗਿਆ। ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ।

ਕਾਫ਼ੀ ਸਮਝਾਉਣ ਤੋਂ ਬਾਅਦ ਦੋਵੇਂ ਧਿਰਾਂ ਵਿਆਹ ਲਈ ਸਹਿਮਤ ਹੋ ਗਈਆਂ। ਇਨ੍ਹਾਂ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਥਾਣੇ ਦੇ ਨੇੜਲੇ ਮੰਦਿਰ ਵਿੱਚ ਇਨ੍ਹਾਂ ਦਾ ਵਿਆਹ ਹੋ ਗਿਆ। ਅਖੀਰ ਲਡ਼ਕੀ ਦੀ ਦੌੜ ਭੱਜ ਕੰਮ ਆ ਗਈ। ਇਸ ਵਿਆਹ ਨੂੰ ਲੜਕੀ ਦੇ ਪਿਆਰ ਦੀ ਜਿੱਤ ਕਿਹਾ ਜਾ ਸਕਦਾ ਹੈ। ਇਸ ਵਿਆਹ ਦੀਆਂ ਹਰ ਪਾਸੇ ਗੱਲਾਂ ਹੋ ਰਹੀਆਂ ਹਨ ਕਿ ਆਖ਼ਰ ਲੜਕੀ ਨੇ ਆਪਣੀ ਗੱਲ ਮਨਾ ਹੀ ਲਈ।

Leave a Reply

Your email address will not be published.