ਕਨੇਡਾ ਚ ਪੰਜਾਬੀ ਨੌਜਵਾਨ ਦੀ ਖੁੱਲੀ ਕਿਸਮਤ, 2 ਮਿਲੀਅਨ ਦੀ ਲੱਗੀ ਲਾਟਰੀ

ਅਨੇਕਾਂ ਹੀ ਪੰਜਾਬੀ ਚੰਗੇ ਭਵਿੱਖ ਦੀ ਉਮੀਦ ਲੈ ਕੇ ਵਿਦੇਸ਼ਾਂ ਵਿੱਚ ਧਨ ਕਮਾਉਣ ਜਾਂਦੇ ਹਨ। ਉਨ੍ਹਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਆਪਣੇ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਣ। ਇਸੇ ਉਦੇਸ਼ ਦੀ ਪੂਰਤੀ ਲਈ ਉਹ ਜੀਅ ਜਾਨ ਤੋਂ ਮਿਹਨਤ ਕਰਦੇ ਹਨ ਪਰ ਕਈ ਵਾਰ ਕਿਸੇ ਤੇ ਕਿਸਮਤ ਹੀ ਮਿਹਰਬਾਨ ਹੋ ਜਾਂਦੀ ਹੈ ਅਤੇ ਲੱਛਮੀ ਚੱਲ ਕੇ ਖੁਦ ਉਸ ਦੇ ਘਰ ਆ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਕਿਸਮਤ ਚਮਕੀ ਹੈ, ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿੰਦੇ ਇਕ ਪੰਜਾਬੀ ਵਿਅਕਤੀ ਮਨਦੀਪ ਸਿੰਘ ਦੀ।

ਜੋ ਕਿ ਇਕ ਟਰੱਕ ਡਰਾਈਵਰ ਹੈ। ਮਨਦੀਪ ਸਿੰਘ ਕਾਫੀ ਸਮੇਂ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਉਹ ਹਰ ਵਾਰ ਲਾਟਰੀ ਦੀ ਟਿਕਟ ਖਰੀਦਦਾ ਸੀ। ਜੋ ਖਾਲੀ ਨਿਕਲ ਜਾਂਦੀ ਸੀ ਪਰ ਇਸ ਵਾਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ। ਮਨਦੀਪ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰੋਪੋਰੇਸ਼ਨ ਦਾ ਟਿਕਟ ਖਰੀਦਿਆ ਸੀ। ਇਸ ਵਾਰ ਉਸ ਨੂੰ 2 ਮਿਲੀਅਨ ਡਾਲਰ ਦਾ ਇਨਾਮ ਨਿਕਲ ਆਇਆ। ਜਦੋਂ ਉਹ ਟਰੱਕ ਚਲਾ ਰਿਹਾ ਸੀ

ਤਾਂ ਉਸ ਨੂੰ ਇਹ ਖੁਸ਼ਖਬਰੀ ਮਿਲੀ। ਖ਼ੁਸ਼ੀ ਵਿੱਚ ਉਹ ਇੰਨਾ ਭਾਵੁਕ ਹੋਇਆ ਕਿ ਉਸ ਦਾ ਸਰੀਰ ਕੰਬਣ ਲੱਗ ਪਿਆ। ਫਿਰ ਉਸ ਨੇ ਲਾਟਰੀ ਦਾ ਇਨਾਮ ਨਿਕਲਣ ਦੀ ਇਹ ਖੁਸ਼ਖ਼ਬਰੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਦਿੱਤੀ। ਖੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਇਸ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਹ ਸਮਝਦੇ ਹਨ ਕਿ ਰੱਬ ਨੇ ਉਨ੍ਹਾਂ ਦੀ ਨੇੜੇ ਹੋ ਕੇ ਸੁਣੀ ਹੈ। ਮਨਦੀਪ ਸਿੰਘ ਦੀ ਇੱਛਾ ਹੈ ਕਿ ਉਹ ਆਪਣੀ ਧੀ ਨੂੰ ਚੰਗੀ ਪੜ੍ਹਾਈ ਕਰਵਾਏ ਤਾਂ ਕਿ ਉਸ ਦੀ ਧੀ ਕਿਸੇ ਉੱਚੇ ਅਹੁਦੇ ਤੇ ਪੁਹੁੰਚੇ।

Leave a Reply

Your email address will not be published.