ਗੈਸ ਸਿਲੰਡਰਾਂ ਬਾਰੇ ਆ ਗਈ ਵੱਡੀ ਖੁਸ਼ਖਬਰੀ, ਗਰੀਬਾਂ ਨੂੰ ਚੜ੍ਹ ਗਿਆ ਚਾਅ

ਇੰਡੀਅਨ ਆਇਲ ਕੰਪਨੀ ਵੱਲੋਂ ਇੱਕ ਸਤੰਬਰ ਤੋਂ ਵਪਾਰਕ ਗੈਸ ਸਿਲੰਡਰ ਦੀ ਕੀਮਤ ਦੇ ਸੰਬੰਧ ਵਿੱਚ ਉਪਭੋਗਤਾਵਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। 19 ਕਿਲੋ ਗੈਸ ਵਾਲੇ ਸਿਲੰਡਰ ਦੀ ਕੀਮਤ ਵਿੱਚ 91 ਰੁਪਏ 50 ਪੈਸੇ ਦੀ ਕਮੀ ਕੀਤੀ ਗਈ ਹੈ। ਇਸ ਨਾਲ ਖ਼ਰੀਦਦਾਰਾਂ ਨੂੰ ਲਾਭ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਇਸੇ ਸਾਲ ਮਈ ਮਹੀਨੇ ਵਿੱਚ 19 ਕਿਲੋ ਗੈਸ ਵਾਲੇ ਵਪਾਰਕ ਸਿਲੰਡਰ ਦੀ ਕੀਮਤ 2354 ਰੁਪਏ ਸੀ। ਇਸ ਕੀਮਤ ਵਿੱਚ ਵਾਰ ਵਾਰ ਕਮੀ ਕੀਤੀ ਗਈ ਹੈ।

ਇਹ ਪੰਜਵੀਂ ਵਾਰ ਹੈ, ਜਦੋਂ ਵਪਾਰਕ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਇਸ ਐਲਾਨ ਤੋਂ ਪਹਿਲਾਂ ਦਿੱਲੀ ਵਿਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1976 ਰੁਪਏ 50 ਪੈਸੇ ਸੀ। ਹੁਣ ਇੱਕ ਸਤੰਬਰ ਤੋਂ ਨਵੇਂ ਐਲਾਨ ਮੁਤਾਬਕ ਇਸ ਦੀ ਕੀਮਤ 91 ਰੁਪਏ 50 ਪੈਸੇ ਘਟਣ ਨਾਲ ਦਿੱਲੀ ਵਿਚ ਵਪਾਰਕ ਗੈਸ ਸਿਲੰਡਰ ਖਰੀਦਣ ਲਈ 1885 ਰੁਪਏ ਦੇਣੇ ਪੈਣਗੇ। ਹਰ ਪਾਸੇ ਗੈਸ ਸਿਲੰਡਰ ਦੀ ਕੀਮਤ ਬਰਾਬਰ ਨਹੀਂ ਹੈ। ਨਵੇਂ ਐਲਾਨ ਤੋਂ ਬਾਅਦ ਹਰ ਪਾਸੇ ਇਸ ਦੀ ਕੀਮਤ ਵਿੱਚ

91 ਰੁਪਏ 50 ਪੈਸੇ ਦੀ ਕਮੀ ਹੋਈ ਹੈ। ਜਨਤਾ ਦੀ ਮੰਗ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵੀ ਕਮੀ ਕੀਤੀ ਜਾਵੇ। ਘਰੇਲੂ ਗੈਸ ਹਰ ਘਰ ਦੀ ਮੁੱਖ ਜ਼ਰੂਰਤ ਹੈ ਪਰ ਇਸ ਦੀ ਕੀਮਤ ਇੰਨੀ ਹੈ ਕਿ ਗ਼ਰੀਬ ਵਿਅਕਤੀ ਲਈ ਇਸ ਦੀ ਖ਼ਰੀਦ ਕਰਨਾ ਸੌਖਾ ਨਹੀਂ। ਹੁਣ ਦੇਖਣਾ ਹੋਵੇਗਾ ਕਿ ਘਰੇਲੂ ਗੈਸ ਦੇ ਸੰਬੰਧ ਵਿਚ ਜਨਤਾ ਨੂੰ ਰਾਹਤ ਕਦੋਂ ਮਿਲਦੀ ਹੈ।

Leave a Reply

Your email address will not be published.