2 ਮਹੀਨੇ ਪਹਿਲਾ ਮੁੰਡਾ ਕਨੇਡਾ ਚ ਹੋਇਆ ਸੀ ਪੱਕਾ, ਵਿਆਹ ਤੋਂ ਪਹਿਲਾ ਹੀ ਆ ਗਈ ਮੋਤ ਦੀ ਖਬਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 2 ਟਰੱਕਾਂ ਦੀ ਹੋਈ ਟੱਕਰ ਵਿੱਚ ਪੰਜਾਬੀ ਨੌਜਵਾਨ ਸ਼ੁਭਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਉੱਥੇ ਉਹ ਵਿਨੀਪੈੱਗ ਵਿਚ ਰਹਿੰਦਾ ਸੀ ਅਤੇ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਸ਼ੁਭਦੀਪ ਸਿੰਘ ਅੱਜ ਕੱਲ੍ਹ ਵਿਨੀਪੈੱਗ ਸਥਿਤ ਹੀ ਪੰਜਾਬੀ ਮਾਲਕਾਂ ਦੀ ਟਰੱਕਿੰਗ ਕੰਪਨੀ ਦਾ ਟਰੱਕ ਚਲਾ ਰਿਹਾ ਸੀ। ਟੱਕਰ ਦੌਰਾਨ ਟਰੱਕ ਨੂੰ ਅੱਗ ਲੱਗ ਗਈ। ਜਿਸ ਨਾਲ ਸ਼ੁਭਦੀਪ ਦੀ ਜਾਨ ਚਲੀ ਗਈ।

ਦੂਜੇ ਟਰੱਕ ਚਾਲਕ ਦੀ ਹਾਲਤ ਵੀ ਖ਼ਰਾਬ ਦੱਸੀ ਜਾਂਦੀ ਹੈ। ਸ਼ੁਭਦੀਪ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਪਿੰਡ ਲੋਹਗੜ੍ਹ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ 14 ਦਸੰਬਰ 2017 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਕਰਨ ਉਪਰੰਤ ਉਹ 2 ਸਾਲਾਂ ਤੋਂ ਟਰੱਕ ਚਲਾ ਰਿਹਾ ਸੀ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਸ਼ੁਭਦੀਪ ਸਿੰਘ ਨੂੰ ਪੀ ਆਰ ਮਿਲੀ ਸੀ।

ਸਰਦੀਆਂ ਵਿਚ ਉਸ ਨੇ ਪੰਜਾਬ ਆਉਣਾ ਸੀ। ਪਰਿਵਾਰ ਉਸ ਦੇ ਵਿਆਹ ਬਾਰੇ ਸੋਚ ਰਿਹਾ ਸੀ। ਅਮਰਜੀਤ ਸਿੰਘ ਦੇ ਦੱਸਣ ਮੁਤਾਬਕ ਜਦੋਂ ਤੋਂ ਉਨ੍ਹਾਂ ਦਾ ਪੁੱਤਰ ਕੈਨੇਡਾ ਗਿਆ ਹੈ, ਉਹ ਇੱਕ ਵਾਰ ਵੀ ਪੰਜਾਬ ਨਹੀਂ ਆਇਆ। ਉਹ ਸਰੀ ਵੱਲੋਂ ਵਿਨੀਪੈੱਗ ਵੱਲ ਨੂੰ ਟਰੱਕ ਤੇ ਆ ਰਿਹਾ ਸੀ। ਪਹਾਡ਼ੀ ਏਰੀਏ ਵਿਚ ਚੜ੍ਹਾਈ ਤੇ ਹਾਦਸਾ ਵਾਪਰ ਗਿਆ। ਦੋਵੇਂ ਗੱਡੀਆਂ ਦੀ ਟੱਕਰ ਦੌਰਾਨ ਅੱਗ ਲੱਗ ਗਈ। ਉਨ੍ਹਾਂ ਦੇ ਪੁੱਤਰ ਦੇ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਇੱਕ ਹੋਰ ਮੁੰਡਾ ਸੀ।

ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਧੀ-ਜਵਾਈ ਵੀ ਵਿਨੀਪੈੱਗ ਵਿਚ ਰਹਿੰਦੇ ਹਨ ਜਦ ਕਿ ਭਤੀਜਾ ਸਰੀ ਵਿੱਚ ਰਹਿੰਦਾ ਹੈ। ਪਿਤਾ ਦੇ ਦੱਸਣ ਮੁਤਾਬਕ ਸ਼ੁਭਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਉਮਰ 24 ਸਾਲ ਤੋਂ 2-3 ਮਹੀਨੇ ਵੱਧ ਸੀ। ਹੁਕਮਰਾਨ ਧਿਰ ਦੇ ਆਗੂ ਨੇ ਵੀ ਇਸ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *