22 ਮੋਟਰਸਾਈਕਲਾਂ ਨਾਲ 2 ਵਿਅਕਤੀ ਕਾਬੂ, ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਸਾਡੇ ਸਮਾਜ ਵਿੱਚ ਕਈ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦਾ ਕੰਮ ਹੀ ਗਲਤ ਧੰਦੇ ਕਰਨਾ ਹੈ। ਇਹ ਲੋਕ ਅਜਿਹੀ ਸਫ਼ਾਈ ਨਾਲ ਕੰਮ ਕਰਦੇ ਹਨ ਕਿ ਪੁਲਿਸ ਨੂੰ ਪਤਾ ਤੱਕ ਨਹੀਂ ਲੱਗਦਾ। ਸਮਾਜ ਵਿਚ ਇਹ ਸ਼ਰੀਫ ਬਣ ਕੇ ਵਿਚਰਦੇ ਹਨ ਪਰ ਇਨ੍ਹਾਂ ਦੇ ਕੰਮ ਸ਼ਰੀਫਾਂ ਵਾਲੇ ਨਹੀਂ ਹੁੰਦੇ। ਇਹ ਲੋਕ ਸਮਾਜ ਦੇ ਨੱਕ ਵਿੱਚ ਦਮ ਕਰੀ ਰੱਖਦੇ ਹਨ। ਜਿੰਨੀ ਦੇਰ ਇਹ ਲੋਕ ਫੜੇ ਨਹੀਂ ਜਾਂਦੇ ਓਨੀ ਦੇਰ ਜਨਤਾ ਪੁਲਿਸ ਪ੍ਰਸ਼ਾਸਨ ਪ੍ਰਤੀ ਸ਼ਿਕਵਾ ਜਤਾਉਂਦੀ ਰਹਿੰਦੀ ਹੈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚੋ ਰੀ ਦੇ

22 ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੇ ਨਾਮ ਰਾਜੂ ਅਤੇ ਸ਼ਿਵ ਉਰਫ ਕਰਨ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਜੂ ਮਲੋਟ ਦੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਹੈ। ਉਸ ਨੂੰ ਕਾਬੂ ਕਰਕੇ ਪੁਲਿਸ ਨੇ ਉਸ ਤੋਂ 17 ਮੋਟਰਸਾਈਕਲ ਬਰਾਮਦ ਕੀਤੇ ਹਨ। ਜੋ ਉਸ ਨੇ ਵੱਖ ਵੱਖ ਥਾਵਾਂ ਤੋਂ ਚੁੱਕੇ ਹਨ। ਇਸ ਦੇ ਬਾਵਜੂਦ ਵੀ ਪੂਰੇ ਪੰਜਾਬ ਵਿੱਚ ਉਸ ਤੇ ਕੋਈ ਮਾਮਲਾ ਦਰਜ ਨਹੀਂ ਹੈ। ਜਿਸ ਦਾ ਭਾਵ ਹੈ

ਕਿ ਉਹ ਬੜੀ ਸਫ਼ਾਈ ਨਾਲ ਕੰਮ ਨੂੰ ਅੰਜਾਮ ਦਿੰਦਾ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਕੰਮ ਵਿੱਚ ਬਹੁਤ ਮਾਹਿਰ ਹੈ। ਇਸ ਤੋਂ ਬਿਨਾਂ ਉਹ ਮੱਝਾਂ ਗਾਵਾਂ ਖੋਲ੍ਹਣ ਦਾ ਧੰਦਾ ਵੀ ਕਰਦਾ ਰਿਹਾ ਹੈ। ਇਸ ਸੰਬੰਧ ਵਿਚ ਉਸ ਤੇ ਉੱਤਰ ਪ੍ਰਦੇਸ਼ ਵਿੱਚ ਇੱਕ ਮਾਮਲਾ ਦਰਜ ਹੈ। ਪੁੱਛ ਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਚੁੱਕਿਆ ਹੋਇਆ ਸਾਮਾਨ ਰਾਜੂ ਦੁਆਰਾ ਅੱਗੇ ਵੇਚ ਦਿੱਤਾ ਜਾਂਦਾ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਸਿਲਸਿਲੇ ਵਿੱਚ

ਉਸ ਦੇ ਹੋਰ ਕਿਨ੍ਹਾਂ ਕਿਨ੍ਹਾਂ ਵਿਅਕਤੀਆਂ ਨਾਲ ਸੰਬੰਧ ਹਨ ਤਾਂ ਕਿ ਉਨ੍ਹਾਂ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ। ਰਾਜੂ ਤੋਂ ਬਿਨਾਂ ਦੂਜੇ ਮਾਮਲੇ ਵਿਚ ਪੁਲਿਸ ਨੇ ਸ਼ਿਵ ਉਰਫ ਕਰਨ ਨੂੰ ਕਾਬੂ ਕੀਤਾ ਹੈ। ਉਸ ਤੋਂ 5 ਮੋਟਰਸਾਈਕਲ ਬਰਾਮਦ ਹੋਏ ਹਨ। ਉਸ ਤੇ ਵੀ ਪੰਜਾਬ ਵਿੱਚ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਇਸ ਤਰ੍ਹਾਂ ਪੁਲਿਸ ਨੇ ਹੁਣ ਤਕ ਦੋਵਾਂ ਵਿਅਕਤੀਆਂ ਤੋਂ 22 ਮੋਟਰਸਾਈਕਲ ਬਰਾਮਦ ਕਰ ਲਏ ਹਨ। ਅੱਗੇ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published.