ਇੱਕ ਬੱਚੇ ਦੇ ਪਰਫਿਊਮ ਛਿੜਕਣ ਕਾਰਨ ਹੋ ਗਿਆ ਵੱਡਾ ਕਾਰਾ, ਸਾਰਿਆਂ ਨੂੰ ਹਸਪਤਾਲ ਚ ਕਰਵਾਇਆ ਗਿਆ ਭਰਤੀ

ਸਾਰੇ ਬੱਚਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ। ਕਈ ਬੱਚੇ ਸਕੂਲ ਵਿੱਚ ਪੜ੍ਹਦੇ ਸਮੇਂ ਬਹੁਤ ਜ਼ਿਆਦਾ ਸ਼ ਰਾ ਰ ਤਾਂ ਕਰਦੇ ਹਨ। ਅਜਿਹਾ ਕਰਕੇ ਉਹ ਆਪਣੇ ਜਮਾਤੀਆਂ ਨੂੰ ਵੀ ਟਿਕਣ ਨਹੀਂ ਦਿੰਦੇ। ਕਈ ਵਾਰ ਤਾਂ ਉਨ੍ਹਾਂ ਦੀ ਅਜਿਹੀ ਕੋਈ ਹਰਕਤ ਹੋਰਾਂ ਤੇ ਵੀ ਭਾਰੂ ਪੈ ਜਾਂਦੀ ਹੈ। ਰਾਜਪੁਰਾ ਦੇ ਇਕ ਸਕੂਲ ਵਿਚ ਬਾਰ੍ਹਵੀਂ ਜਮਾਤ ਦੇ ਇਕ ਵਿਦਿਆਰਥੀ ਦੁਆਰਾ ਇਕ ਅਜਿਹੀ ਹਰਕਤ ਕੀਤੀ ਗਈ, ਜਿਸ ਕਾਰਨ 4 ਵਿਦਿਆਰਥੀਆਂ ਨੂੰ ਹਸਪਤਾਲ ਲਿਜਾਣਾ ਪੈ ਗਿਆ।

ਇਸ ਨਾਲ ਸਕੂਲ ਵਿੱਚ ਹ ਫ ੜਾ ਦ ਫ ੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਬਾਰ੍ਹਵੀਂ ਜਮਾਤ ਦੇ ਮੈਡੀਕਲ ਦੇ ਇਕ ਵਿਦਿਆਰਥੀ ਨੇ ਆਪਣੀ ਕਲਾਸ ਰੂਮ ਵਿੱਚ ਪਰਫਿਊਮ ਦਾ ਸਪਰੇਅ ਕਰ ਦਿੱਤਾ। ਇਕ ਤਾਂ ਪਰਫਿਊਮ ਤੇਜ਼ ਜ਼ਿਆਦਾ ਸੀ ਦੂਸਰਾ ਉਸ ਨੇ ਵੱਧ ਮਾਤਰਾ ਵਿੱਚ ਛਿੜਕ ਦਿੱਤਾ। ਜਿਸ ਦੀ ਵਜ੍ਹਾ ਕਾਰਨ ਵਿਦਿਆਰਥੀਆਂ ਨੂੰ ਸਾਹ ਸੌਖਾ ਨਹੀਂ ਸੀ ਆ ਰਿਹਾ। ਕਲਾਸ ਵਿਚ ਸਾਰੇ ਵਿਦਿਆਰਥੀ ਹਾਜ਼ਰ ਨਹੀਂ ਸਨ। 3 ਲੜਕੀਆਂ ਅਤੇ ਇਕ ਲੜਕੇ ਦੀ ਸਿਹਤ ਜ਼ਿਆਦਾ ਵਿਗੜ ਗਈ।

ਜਿਸ ਕਾਰਨ ਅਧਿਆਪਕਾਂ ਨੂੰ ਨੱਠ ਭੱਜ ਪੈ ਗਈ। ਇਨ੍ਹਾਂ ਚਾਰਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ। ਜਿੱਥੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਫਿਊਮ ਸਪਰੇਅ ਕਰਨ ਵਾਲਾ ਵਿਦਿਆਰਥੀ ਅਕਸਰ ਹੀ ਕਲਾਸ ਵਿੱਚ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ। ਸਕੂਲ ਸਟਾਫ ਵੱਲੋਂ ਇਸ ਵਿਦਿਆਰਥੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਇਕੱਲੇ ਵਿਦਿਆਰਥੀ ਨੇ ਹੀ ਸਾਰੇ ਸਕੂਲ ਨੂੰ ਭਾਜੜਾਂ ਪਾ ਦਿੱਤੀਆਂ।

Leave a Reply

Your email address will not be published.