ਔਰਤ ਨੇ ਨਹਿਰ ਚ ਮਾਰ ਦਿੱਤੀ ਛਾਲ, ਇਸ ਨੌਜਵਾਨ ਨੇ ਹੀਰੋ ਵਾਂਗ ਪੱਗ ਲਾਹ ਕੇ ਬਚਾਈ ਔਰਤ ਦੀ ਜਾਨ

ਜਿੱਥੇ ਦਸਤਾਰ ਸ਼ਾਨ ਦੀ ਪ੍ਰਤੀਕ ਹੈ ਉਥੇ ਹੀ ਕਈ ਵਾਰ ਇਸ ਦਸਤਾਰ ਨਾਲ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਇਸ ਦੀ ਉਦਾਹਰਣ ਲੁਧਿਆਣਾ ਵਿੱਚ ਦੇਖਣ ਨੂੰ ਮਿਲੀ। ਮਾਮਲਾ ਦੁੱਗਰੀ ਫੇਸ 2 ਨੇੜਲੇ ਇਲਾਕੇ ਦਾ ਹੈ। ਜਿੱਥੇ ਨਹਿਰ ਵਿਚ ਡੁੱਬਦੀ ਇਕ ਔਰਤ ਨੂੰ ਇਕ ਸਰਦਾਰ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਆਪਣੀ ਦਸਤਾਰ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਜਿੱਥੇ ਔਰਤ ਦੀ ਜਾਨ ਬਚ ਗਈ ਉੱਥੇ ਹੀ ਹਰ ਕੋਈ ਇਸ ਸਰਦਾਰ ਸੁੱਚਾ ਸਿੰਘ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਸੁੱਚਾ ਸਿੰਘ ਨੇ ਦੱਸਿਆ ਹੈ ਕਿ ਉਹ ਡਿਊਟੀ ਕਰਦੇ ਸੀ। ਲਾਈਟ ਚਲੀ ਗਈ। ਉਨ੍ਹਾਂ ਨੂੰ ਇਕ ਆਟੋ ਵਾਲਾ ਆ ਕੇ ਕਹਿਣ ਲੱਗਾ ਕਿ ਕੋਈ ਔਰਤ ਜਾਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸੁਣ ਕੇ ਉਹ ਕੰਧ ਟੱਪ ਕੇ ਭੱਜਦੇ ਹੋਏ ਇੱਥੇ ਤੱਕ ਪਹੁੰਚੇ ਪਰ ਤਦ ਤਕ ਇਹ ਔਰਤ ਛਾਲ ਲਗਾ ਚੁੱਕੀ ਸੀ। ਉਨ੍ਹਾਂ ਨੇ ਤੁਰੰਤ ਆਪਣੀ ਪੱਗ ਲਾਹ ਕੇ ਨਹਿਰ ਵਿਚ ਸੁੱਟ ਦਿੱਤੀ। ਸੁੱਚਾ ਸਿੰਘ ਦਾ ਕਹਿਣਾ ਹੈ ਕਿ ਔਰਤ ਨੇ ਪੱਗ ਫੜ ਲਈ। ਉਨ੍ਹਾਂ ਨੇ ਉੱਥੇ ਹਾਜ਼ਰ ਲੋਕਾਂ ਅਤੇ ਥਾਣੇਦਾਰ ਦੀ ਮਦਦ ਨਾਲ ਇਸ ਔਰਤ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆ।

ਸੁੱਚਾ ਸਿੰਘ ਦੇ ਦੱਸਣ ਮੁਤਾਬਕ ਇਸ ਔਰਤ ਦਾ ਕੋਈ ਪਰਿਵਾਰਕ ਮਾਮਲਾ ਸੀ। ਔਰਤ ਦੀ ਉਮਰ 30 ਸਾਲ ਦੇ ਨੇੜੇ ਹੈ। ਘਟਨਾ ਲਗਭਗ 11 ਵਜੇ ਦੁੱਗਰੀ ਫੇਸ 2 ਨੇੜੇ ਵਾਪਰੀ ਹੈ। ਮੌਕੇ ਤੇ ਹਾਜ਼ਰ ਗੋਤਾਖੋਰ ਰਾਮਦਾਸ ਦੇ ਦੱਸਣ ਮੁਤਾਬਕ ਉਹ ਦੂਸਰੇ ਪਾਸੇ ਬੈਠਾ ਸੀ। ਉਸ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਟਰੈਫਿਕ ਵਾਲੇ ਦੌੜਦੇ ਹੋਏ ਆਏ। ਸਰਦਾਰ ਜੀ ਨੇ ਆਪਣੀ ਪੱਗ ਲਾਹ ਕੇ ਸੁੱ ਟੀ ਅਤੇ ਛਾਲ ਲਗਾ ਦਿੱਤੀ। ਰਾਮਦਾਸ ਦਾ ਕਹਿਣਾ ਹੈ ਕਿ ਉਸ ਨੇ ਵੀ 4-5 ਮੁੰਡੇ ਇਕੱਠੇ ਕੀਤੇ।

ਇਨ੍ਹਾਂ ਦਾ ਹੱਥ ਫੜਿਆ ਅਤੇ ਔਰਤ ਨੂੰ ਬਾਹਰ ਕੱਢ ਲਿਆ। ਔਰਤ ਨੂੰ ਉਲਟਾ ਲਿਟਾ ਕੇ ਉਸ ਦੇ ਸਰੀਰ ਵਿੱਚੋਂ ਪਾਣੀ ਬਾਹਰ ਕੱਢਿਆ ਗਿਆ। ਰਾਮ ਦਾਸ ਦਾ ਕਹਿਣਾ ਹੈ ਕਿ ਔਰਤ ਦੀ ਜਾਨ ਬਚ ਗਈ ਹੈ ਅਤੇ ਉਹ ਠੀਕ ਠਾਕ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੁੱਚਾ ਸਿੰਘ ਦੁਆਰਾ ਨਿਭਾਏ ਗਏ ਇਸ ਰੋਲ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਔਰਤ ਦੀ ਜਾਨ ਬਚਾਈ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.