ਪਤਨੀ ਨੂੰ ਮਨਾਉਣ ਲਈ ਪਤੀ ਨੇ ਕੀਤਾ ਨਾਟਕ ਪਰ ਪਤਨੀ ਨੇ ਅਸਲੀਅਤ ਚ ਹੀ ਦੇ ਦਿੱਤੀ ਜਾਨ

ਜਲੰਧਰ ਦੇ ਪੰਨੂ ਵਿਹਾਰ ਵਿੱਚ ਪਤੀ-ਪਤਨੀ ਬਲਜਿੰਦਰ ਸਿੰਘ ਅਤੇ ਕਿਰਨਦੀਪ ਕੌਰ ਦੁਆਰਾ ਕੋਈ ਗ ਲ ਤ ਦ ਵਾ ਈ ਪੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਕਿਰਨਦੀਪ ਕੌਰ ਦੀ ਜਾਨ ਚਲੀ ਗਈ ਹੈ ਜਦਕਿ ਬਲਜਿੰਦਰ ਸਿੰਘ ਹਸਪਤਾਲ ਚ ਭਰਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ 9-10 ਸਾਲ ਪਹਿਲਾਂ ਬਲਜਿੰਦਰ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ ਹੋਇਆ ਸੀ। ਇਨ੍ਹਾਂ ਦੀਆਂ 2 ਧੀਆਂ ਹਨ।

ਵੱਡੀ ਬੇਟੀ ਦੀ ਉਮਰ 6 ਸਾਲ ਅਤੇ ਛੋਟੀ ਦੀ 3 ਸਾਲ ਹੈ। ਪਤਾ ਲੱਗਾ ਹੈ ਕਿ 4-5 ਮਹੀਨੇ ਤੋਂ ਕਿਰਨਦੀਪ ਕੌਰ ਆਪਣੇ ਪੇਕੇ ਘਰ ਰਹਿ ਰਹੀ ਸੀ। ਕਿਰਨਦੀਪ ਕੌਰ ਦੇ ਪੇਕਿਆਂ ਦੀਆਂ ਨਜ਼ਰਾਂ ਵਿੱਚ ਉਸਦਾ ਪਤੀ ਅਮਲ ਦਾ ਆਦੀ ਹੈ। ਜਦੋਂ ਉਸ ਦਾ ਅਮਲ ਪਦਾਰਥ ਮੁੱਕ ਜਾਂਦਾ ਸੀ ਅਤੇ ਪੈਸੇ ਨਹੀਂ ਸੀ ਹੁੰਦੇ ਤਾਂ ਉਹ ਕਿਰਨਦੀਪ ਕੌਰ ਨੂੰ ਕਿਸੇ ਤੋਂ ਪੈਸੇ ਮੰਗ ਕੇ ਲਿਆਉਣ ਲਈ ਵੀ ਕਹਿੰਦਾ ਸੀ। ਇਨ੍ਹਾਂ ਹਾਲਾਤਾਂ ਦੇ ਚੱਲਦੇ ਕਿਰਨਦੀਪ ਕੌਰ ਆਪਣੇ ਪੇਕੇ ਘਰ ਰਹਿਣ ਲੱਗੀ। ਬਲਜਿੰਦਰ ਸਿੰਘ ਆਪਣੀ ਪਤਨੀ ਨੂੰ ਮਨਾਉਣ ਲਈ ਆਪਣੇ ਸਹੁਰੇ ਘਰ ਪੰਨੂ ਵਿਹਾਰ ਆਇਆ ਸੀ।

ਉਹ ਆਪਣੇ ਨਾਲ ਕਿਸੇ ਗ ਲ ਤ ਦ ਵਾ ਈ ਦੀ ਸ਼ੀਸ਼ੀ ਲੈ ਕੇ ਆਇਆ ਸੀ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਉਥੋਂ ਜਾਣ ਲਈ ਕਿਹਾ। ਉਸ ਸਮੇਂ ਕਿਰਨਦੀਪ ਕੌਰ ਘਰ ਨਹੀਂ ਸੀ। ਉਹ ਕਿਸੇ ਫੈਕਟਰੀ ਵਿੱਚ ਕੰਮ ਕਰਨ ਲਈ ਗਈ ਹੋਈ ਸੀ। ਜਦੋਂ ਕਿਰਨਦੀਪ ਕੌਰ ਆਈ ਤਾਂ ਬਲਜਿੰਦਰ ਸਿੰਘ ਨੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਅਤੇ ਨਾ ਜਾਣ ਦੀ ਸੂਰਤ ਵਿਚ ਦ ਵਾ ਈ ਪੀਣ ਦੀ ਗੱਲ ਆਖੀ। ਕਿਸੇ ਤਰ੍ਹਾਂ ਕਿਰਨਦੀਪ ਕੌਰ ਨੇ ਬਲਜਿੰਦਰ ਸਿੰਘ ਦੇ ਹੱਥ ਵਾਲੀ ਸ਼ੀਸ਼ੀ ਆਪ ਪੀ ਲਈ।

ਫਿਰ ਕੁਝ ਦਵਾਈ ਬਲਜਿੰਦਰ ਸਿੰਘ ਨੇ ਪੀ ਲਈ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਹੀ ਕਿਰਨਦੀਪ ਕੌਰ ਅੱਖਾਂ ਮੀਟ ਗਈ ਅਤੇ ਬਲਜਿੰਦਰ ਸਿੰਘ ਹਸਪਤਾਲ ਵਿੱਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਕੌਰ ਨੇ ਆਪਣੇ ਪਰਿਵਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ ਉਸ ਨੂੰ ਆਪਣੇ ਘਰ ਨਹੀਂ ਰੱਖ ਸਕਦੇ ਤਾਂ ਉਹ ਕਿਰਾਏ ਦੇ ਮਕਾਨ ਵਿਚ ਰਹਿ ਲਵੇਗੀ ਪਰ ਉਹ ਆਪਣੇ ਸਹੁਰੇ ਘਰ ਨਹੀਂ ਜਾਵੇਗੀ। ਮਾਮਲਾ ਪੁਲਿਸ ਦੇ ਧਿਆਨ ਵਿਚ ਆ ਗਿਆ ਹੈ। ਪੁਲਿਸ ਹਸਪਤਾਲ ਪਹੁੰਚ ਗਈ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Leave a Reply

Your email address will not be published.