ਸਕੂਲ ਚੋਂ ਬੱਚਿਆਂ ਤੇ ਅਧਿਆਪਕਾਂ ਨੂੰ ਕੱਢਿਆ ਬਾਹਰ, ਵਜ੍ਹਾ ਜਾਣ ਕੇ ਤੁਸੀ ਵੀ ਹੋ ਜਾਵੋਗੇ ਹੈਰਾਨ

ਮੋਗਾ ਦੇ ਸਾਧਾਂਵਾਲੀ ਬਸਤੀ ਸਥਿਤ ਸਰਕਾਰੀ ਮਿਡਲ ਸਕੂਲ ਨੂੰ ਕੋਰਟ ਦੇ ਆਦੇਸ਼ਾਂ ਤੇ ਤਾਲਾ ਲਗਾ ਦਿੱਤਾ ਗਿਆ ਹੈ। ਇਸ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤਕ 103 ਵਿਦਿਆਰਥੀ ਪੜ੍ਹਦੇ ਸਨ। ਸ਼ੁੱਕਰਵਾਰ ਨੂੰ ਜਦੋਂ ਵਿਦਿਆਰਥੀਆਂ ਨੂੰ ਛੁੱਟੀ ਹੋਈ ਤਾਂ ਕੋਰਟ ਦੇ ਆਦੇਸ਼ਾਂ ਦੇ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਸਕੂਲ ਵਿੱਚ ਪਹੁੰਚ ਗਏ। ਇਸ ਸਮੇਂ ਸਕੂਲ ਵਿੱਚੋਂ ਅਧਿਆਪਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਸਕੂਲ ਨੂੰ ਤਾਲਾ ਲਗਾ ਕੇ ਚਾਬੀਆਂ ਵਕੀਲ ਗੋਬਿੰਦ ਰਾਏ

ਨੇ ਆਪਣੀ ਜੇਬ ਵਿੱਚ ਪਾ ਲਈਆਂ। ਅਸਲ ਵਿੱਚ ਕੁਝ ਸਮੇਂ ਤੋਂ ਇਸ ਜਗ੍ਹਾ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਅਦਾਲਤ ਨੇ ਇਸ ਦਾ ਫ਼ੈਸਲਾ ਵਕੀਲ ਗੋਬਿੰਦ ਰਾਏ ਦੇ ਪੱਖ ਵਿੱਚ ਕਰ ਦਿੱਤਾ ਹੈ। ਸੁਣਨ ਵਿੱਚ ਆਇਆ ਹੈ ਕਿ ਵਕੀਲ ਗੋਬਿੰਦ ਰਾਏ ਦੇ ਪਿਤਾ ਨੇ 1983 ਵਿੱਚ ਕੇਂਦਰ ਸਰਕਾਰ ਤੋਂ ਇਹ ਜ਼ਮੀਨ ਨਿਲਾਮੀ ਦੌਰਾਨ ਹਾਸਲ ਕੀਤੀ ਸੀ ਪਰ ਕੁਝ ਲੋਕਾਂ ਨੇ ਕੁਝ ਸਮੇਂ ਬਾਅਦ ਇੱਥੇ ਇੱਕ ਮੰਦਰ ਅਤੇ ਇਕ ਗੁਰਦੁਆਰਾ ਸਾਹਿਬ ਉਸਾਰ ਦਿੱਤਾ। ਇਸ ਤੋਂ ਬਿਨਾਂ ਉਸ ਸਮੇਂ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ

ਵੱਲੋਂ ਸਰਕਾਰੀ ਗਰਾਂਟ ਦੇ ਕੇ ਇੱਥੇ ਸਰਕਾਰੀ ਮਿਡਲ ਸਕੂਲ ਬਣਾ ਦਿੱਤਾ ਗਿਆ। ਇਸ ਤਰ੍ਹਾਂ ਜਿਸ ਜ਼ਮੀਨ ਨੂੰ ਵਕੀਲ ਗੋਬਿੰਦ ਰਾਏ ਦੇ ਪਿਤਾ ਦੁਆਰਾ ਆਪਣੀ ਮਲਕੀਅਤ ਦੱਸਿਆ ਜਾ ਰਿਹਾ ਸੀ ਉਸ ਉਤੇ ਇਕ ਮੰਦਰ, ਇਕ ਗੁਰਦੁਆਰਾ ਸਾਹਿਬ ਅਤੇ ਇਕ ਸਰਕਾਰੀ ਮਿਡਲ ਸਕੂਲ ਬਣ ਗਿਆ। ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ। ਹੁਣ ਅਦਾਲਤ ਨੇ ਸਿਰਫ਼ ਸਰਕਾਰੀ ਸਕੂਲ ਦੇ ਸੰਬੰਧ ਵਿਚ ਫੈਸਲਾ ਲਿਆ ਹੈ। ਸਕੂਲ ਵਾਲੀ ਜ਼ਮੀਨ ਦਾ ਫ਼ੈਸਲਾ ਵਕੀਲ ਗੋਬਿੰਦ ਰਾਏ ਦੇ ਹੱਕ ਵਿੱਚ ਹੋ ਗਿਆ ਹੈ।

ਮੰਦਰ ਅਤੇ ਗੁਰਦੁਆਰਾ ਸਾਹਿਬ ਬਾਰੇ ਕੋਈ ਆਦੇਸ਼ ਜਾਰੀ ਨਹੀਂ ਹੋਇਆ। ਜਿਸ ਕਰਕੇ ਕੋਰਟ ਦੇ ਆਦੇਸ਼ਾਂ ਤੇ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਪਹੁੰਚੇ। ਇਸ ਜਗ੍ਹਾ ਦਾ ਕਬਜ਼ਾ ਵਕੀਲ ਗੋਬਿੰਦ ਰਾਏ ਨੂੰ ਦਿਵਾ ਦਿੱਤਾ ਗਿਆ। ਹਾਲਾਂਕਿ ਸਕੂਲ ਦਾ ਸਾਰਾ ਸਾਮਾਨ ਇਸ ਬਿਲਡਿੰਗ ਦੇ ਅੰਦਰ ਰਹਿ ਗਿਆ ਹੈ। ਪਤਾ ਲੱਗਾ ਹੈ ਕਿ ਜਦੋਂ ਤਕ ਸਰਕਾਰੀ ਸਕੂਲ ਦਾ ਕੋਈ ਪ੍ਰਬੰਧ ਨਹੀਂ ਹੋ ਜਾਂਦਾ ਤਦ ਤਕ ਅੱਜ ਤੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਗੁਰਦੁਆਰਾ ਸਾਹਿਬ ਵਿਚ ਲੱਗਣਗੀਆਂ।

Leave a Reply

Your email address will not be published.