MLA ਮਾਮਲੇ ਚ ਇੱਕ ਹੋਰ ਨਵਾਂ ਮੋੜ, ਹੁਣ ਮਨੀਸ਼ਾ ਗੁਲਾਟੀ ਨੇ ਵੀ ਕਹਿ ਦਿੱਤੀ ਇਹ ਗੱਲ

ਤਲਵੰਡੀ ਸਾਬੋ ਤੋਂ ਹੁਕਮਰਾਨ ਧਿਰ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਮਾਮਲਾ ਮੀਡੀਆ ਵਿੱਚ ਕਾਫੀ ਛਾਇਆ ਹੋਇਆ ਹੈ। ਪਿਛਲੇ ਦਿਨੀਂ ਕਿਸੇ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਕਰ ਦਿੱਤੀ। ਜੋ ਮਹਿਲਾ ਵਿਧਾਇਕ ਦੇ ਘਰ ਦੀ ਵੀਡੀਓ ਦੱਸੀ ਜਾਂਦੀ ਹੈ। ਇਸ ਵੀਡੀਓ ਵਿੱਚ ਵਿਧਾਇਕਾ ਦੇ ਪਤੀ ਦੁਆਰਾ ਉਨ੍ਹਾਂ ਤੇ ਹੱਥ ਚੁੱਕਿਆ ਜਾਂਦਾ ਹੈ। ਜਿਉਂ ਹੀ ਇਹ ਮਾਮਲਾ ਸੋਸ਼ਲ ਮੀਡੀਆ ਵਿੱਚ ਆਇਆ ਤਾਂ ਜਨਤਾ ਵੱਲੋਂ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਆਉਣੇ ਸ਼ੁਰੂ ਹੋ ਗਏ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀਆਂ ਨਜ਼ਰਾਂ ਵਿੱਚ ਇਹ ਪਤੀ ਪਤਨੀ ਦਾ ਨਿੱਜੀ ਮਾਮਲਾ ਹੈ। ਇਹ ਤਾਂ ਹਰ ਘਰ ਦੀ ਕਹਾਣੀ ਹੈ। ਸਾਨੂੰ ਉਨ੍ਹਾਂ ਦੀ ਨਿੱਜਤਾ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਜਦੋਂ ਵੀਡੀਓ ਇਸ ਤਰ੍ਹਾਂ ਆਮ ਜਨਤਾ ਵਿਚ ਆ ਜਾਵੇ ਤਾਂ ਕਮਿਸ਼ਨ ਆਪਣਾ ਕੰਮ ਕਰੇਗਾ ਅਤੇ ਮੀਡੀਆ ਆਪਣਾ ਕੰਮ ਕਰੇਗਾ ਪਰ ਉਨ੍ਹਾਂ ਨੂੰ ਜਾਪਦਾ ਹੈ ਕਿ ਕਿਸੇ ਦੀ ਨਿੱਜਤਾ ਦਾ ਸਨਮਾਨ ਕਰਨਾ ਜ਼ਰੂਰੀ ਹੈ। ਕਿਸੇ ਦੀ ਇੱਜ਼ਤ ਨੂੰ ਵੀ ਦੇਖਣਾ ਚਾਹੀਦਾ ਹੈ।

ਜੋ ਹੋਇਆ ਹੈ, ਕਮਿਸ਼ਨ ਉਸ ਦੀ ਰਿਪੋਰਟ ਮੰਗ ਲਵੇਗਾ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀਆਂ ਨਜ਼ਰਾਂ ਵਿੱਚ ਬਲਜਿੰਦਰ ਕੌਰ ਬੜੇ ਮਜ਼ਬੂਤ ਇਨਸਾਨ ਹਨ। ਉਹ ਬੜੀ ਮਜ਼ਬੂਤੀ ਨਾਲ ਜਨਤਾ ਦਾ ਪੱਖ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਔਰਤ ਸਫਲਤਾ ਦੀ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਰੱਖਦੀ ਹੈ ਤਾਂ ਕਈ ਵਾਰ ਘਰ ਵਿੱਚ ਆਪਣੇ ਹੀ ਆਪਣਿਆਂ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਇਹ ਵੀਡੀਓ ਵੀ ਉਨ੍ਹਾਂ ਦੇ ਕਿਸੇ ਆਪਣੇ ਨੇ ਹੀ ਵਾਇਰਲ ਕੀਤੀ ਹੈ। ਅਸੀਂ ਜ਼ਿਆਦਾ ਭਾਵੁਕ ਹੋ ਜਾਂਦੇ ਹਾਂ।

ਜੇਕਰ ਉਨ੍ਹਾਂ ਦੇ ਘਰ ਵਿੱਚ ਅਜਿਹਾ ਹੋ ਗਿਆ ਹੈ ਤਾਂ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਹ ਖ਼ੁਦ ਨਿਬੇੜਦੇ ਪਰ ਜੇ ਵੀਡੀਓ ਬਾਹਰ ਲਿਆਉਣ ਵਾਲਾ ਕੋਈ ਆਪਣਾ ਹੈ ਤਾ ਇਹ ਅ ਫ਼ ਸੋ ਸ ਨਾ ਕ ਹੈ। ਅਸੀਂ ਵੀ ਇਨਸਾਨ ਹਾਂ। ਸਾਡੀ ਜ਼ਿੰਦਗੀ ਵਿੱਚ ਵੀ ਉਤਰਾਅ ਚੜ੍ਹਾਅ ਆ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਵਿਅਕਤੀ ਚੰਗਾ ਅਫ਼ਸਰ ਹੈ, ਜ਼ਰੂਰੀ ਨਹੀਂ ਉਹ ਚੰਗਾ ਇਨਸਾਨ ਵੀ ਹੋਵੇ। ਪਤੀ-ਪਤਨੀ ਦਾ ਰਿਸ਼ਤਾ ਮਹੱਤਵਪੂਰਨ ਹੁੰਦਾ ਹੈ। ਪੋਸਟਾਂ ਸਦਾ ਨਾਲ ਨਹੀਂ ਰਹਿੰਦੀਆਂ। ਕਿਸੇ ਦੇ ਪਰਿਵਾਰ ਦਾ ਧਿਆਨ ਰੱਖਣਾ ਜ਼ਰੂਰੀ ਹੈ।

Leave a Reply

Your email address will not be published.