ਇਸ ਜਗ੍ਹਾ ਹੜ੍ਹ ਨੇ ਕੀਤਾ ਸਭ ਕੁਝ ਖਤਮ, 1200 ਤੋਂ ਵੱਧ ਲੋਕਾਂ ਦੀ ਹੋਈ ਮੋਤ

ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਹੜ੍ਹਾਂ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜੂਨ ਮਹੀਨੇ ਦੇ ਅੱਧ ਤੋਂ ਸ਼ੁਰੂ ਹੋਈ ਬਾਰਸ਼ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਵਾਰ ਤਾਂ ਬਹੁਤ ਜ਼ਿਆਦਾ ਮਾਨਸੂਨ ਵਰਖਾ ਹੋਈ ਹੈ। ਜਿਸ ਨੇ ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਵਾ ਸੂਬਿਆਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇਸ ਦਾ ਅਸਰ ਪਾਕਿਸਤਾਨੀ ਪੰਜਾਬ ਅਤੇ ਪਾਕਿਸਤਾਨ ਹੇਠਲੇ ਕਸ਼ਮੀਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ।

2 ਤਰੀਕ ਨੂੰ ਪਏ ਭਾਰੀ ਮੀਂਹ ਕਾਰਨ ਪੂਰੇ ਮੁਲਕ ਵਿੱਚ ਸਾਢੇ 4 ਦਰਜਨ ਤੋਂ ਜ਼ਿਆਦਾ ਜਾਨਾਂ ਜਾਣ ਦਾ ਅਨੁਮਾਨ ਹੈ। ਜਿਨ੍ਹਾਂ ਵਿੱਚ 17 ਬੱਚੇ ਅਤੇ 18 ਔਰਤਾਂ ਸ਼ਾਮਲ ਹਨ। 7683 ਵਿਅਕਤੀਆਂ ਨੂੰ ਸੱ ਟਾਂ ਲੱਗੀਆਂ ਹਨ। ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕੁੱਲ 12577 ਵਿਅਕਤੀਆਂ ਨੂੰ ਸੱ ਟਾਂ ਲੱਗੀਆਂ ਹਨ। 1427000 ਤੋਂ ਵੱਧ ਘਰ ਨੁ ਕ ਸਾ ਨੇ ਜਾ ਚੁੱਕੇ ਹਨ ਅਤੇ 1265 ਜਾਨਾਂ ਜਾ ਚੁੱਕੀਆਂ ਹਨ। ਕਈ ਹਜ਼ਾਰ ਕਿਲੋਮੀਟਰ ਸੜਕਾਂ ਅਤੇ 150 ਤੋਂ ਵੱਧ ਪੁਲ ਵਰਤੋਂ ਯੋਗ ਨਹੀਂ ਰਹੇ।

ਕਈ ਲੱਖ ਏਕੜ ਫ਼ਸਲ ਖ਼ਰਾਬ ਹੋ ਗਈ ਹੈ। ਪਸ਼ੂਆਂ ਲਈ ਚਾਰਾ ਨਹੀਂ ਰਿਹਾ। ਕਿੰਨੇ ਹੀ ਪਸ਼ੂ ਪਾਣੀ ਵਿੱਚ ਰੁੜ੍ਹ ਗਏ। ਇਨ੍ਹਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਮੁਲਕ ਵਿੱਚ ਪਿਛਲੇ ਦਿਨੀਂ ਰਾਸ਼ਟਰੀ ਪੱਧਰ ਤੇ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਯੂ ਕੇ ਅਤੇ ਕੈਨੇਡਾ ਵੱਲੋਂ ਤਾਂ ਪਾਕਿਸਤਾਨ ਦੀ ਕੁਝ ਆਰਥਿਕ ਮੱਦਦ ਵੀ ਕੀਤੀ ਗਈ ਹੈ। ਇਨ੍ਹਾਂ ਹੜ੍ਹਾਂ ਨੇ ਪਾਕਿਸਤਾਨ ਦੀ ਅਰਥਵਿਵਸਥਾ ਤੇ ਨਾਂਹ ਪੱਖੀ ਪ੍ਰਭਾਵ ਪਾਇਆ ਹੈ। ਅੱਜ ਜ਼ਰੂਰਤ ਹੈ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਪਾਕਿਸਤਾਨ ਦੀ ਜਨਤਾ ਦੀ ਮੱਦਦ ਕੀਤੀ ਜਾਵੇ।

Leave a Reply

Your email address will not be published. Required fields are marked *