ਔਲਾਦ ਨਾ ਹੋਣ ਤੇ ਸਭ ਦੀ ਅੱਖ ਸੀ ਡੇਢ ਕਰੋੜ ਦੀ ਕੋਠੀ ਤੇ, ਸਿੱਖ ਜੋੜੇ ਨੇ ਗੁਰੂ ਘਰ ਨੂੰ ਦਾਨ ਕਰ ਦਿੱਤੀ ਸਾਰੀ ਕੋਠੀ

ਗੁਰਦੁਆਰਾ ਸਾਹਿਬ ਇਕ ਅਜਿਹਾ ਸਥਾਨ ਹੈ, ਜਿੱਥੇ ਹਰ ਲੋੜਵੰਦ ਨੂੰ ਬਿਨਾਂ ਪੈਸੇ ਖਰਚੇ ਬਿਨਾਂ ਕਿਸੇ ਭੇ ਦ ਭਾ ਵ ਤੋਂ ਖਾਣਾ ਮਿਲ ਸਕਦਾ ਹੈ। ਇਸ ਕਰਕੇ ਹੀ ਬਹੁਤ ਸਾਰੇ ਲੋਕਾਂ ਦੀ ਗੁਰਦੁਆਰਾ ਸਾਹਿਬ ਵਿਚ ਸ਼ਰਧਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਨਾਲ ਸ਼ੁਰੂ ਕੀਤਾ ਗਿਆ ਲੰਗਰ ਅੱਜ ਵੀ 500 ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ। ਜਿਸ ਕਰਕੇ ਸ਼ਰਧਾਲੂ ਇੱਥੇ ਵੱਧ ਤੋਂ ਵੱਧ ਦਾਨ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਮਨ ਨੂੰ ਖੁਸ਼ੀ ਮਿਲਦੀ ਹੈ।

ਲੁਧਿਆਣਾ ਦੇ ਇਕ ਪਰਿਵਾਰ ਨੇ ਆਪਣੀ 200 ਗਜ਼ ਜ਼ਮੀਨ ਵਿਚ ਤਿਆਰ ਕੀਤੀ ਗਈ ਕੋਠੀ ਸ੍ਰੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਹੈ। ਇਸ ਕੋਠੀ ਦੀ ਕੀਮਤ ਲਗਭਗ ਡੇਢ ਕਰੋੜ ਰੁਪਏ ਹੈ ਅਤੇ ਇਹ ਲੁਧਿਆਣਾ ਦੇ ਬੀ.ਆਰ.ਐੱਸ ਨਗਰ ਵਿੱਚ ਸਥਿਤ ਹੈ। ਇਸ ਪਰਿਵਾਰ ਦੀ ਆਪਣੀ ਕੋਈ ਔਲਾਦ ਨਹੀਂ ਹੈ। ਜਿਸ ਕਰਕੇ ਇਸ ਪਰਿਵਾਰ ਦੇ ਰਿਸ਼ਤੇਦਾਰ ਇਸ ਕੋਠੀ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਸਨ ਪਰ ਪਰਿਵਾਰ ਨੇ ਅਜਿਹਾ ਫ਼ੈਸਲਾ ਲਿਆ

ਜਿਸ ਨਾਲ ਉਨ੍ਹਾਂ ਦੇ ਮਨ ਨੂੰ ਸਕੂਨ ਮਿਲੇ। ਦਾਨੀ ਵਾਲੀਆ ਪਰਿਵਾਰ ਦੀ ਇੱਛਾ ਹੈ ਕਿ ਇਸ ਕੋਠੀ ਵਿੱਚ ਗ਼ਰੀਬਾਂ ਲਈ ਕੋਈ ਹਸਪਤਾਲ ਜਾਂ ਡਿਸਪੈਂਸਰੀ ਬਣੇ। ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਇਕ ਲੈਬ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਵਿੱਚ 50 ਫੀਸਦੀ ਡਿਸਕਾਊਂਟ ਤੇ ਟੈਸਟ ਕੀਤੇ ਜਾਣਗੇ। ਇਸ ਤੋਂ ਬਾਅਦ ਕਮੇਟੀ ਦਾ ਇੱਥੇ ਹਸਪਤਾਲ ਬਣਾਉਣ ਦਾ ਵਿਚਾਰ ਹੈ। ਹਰ ਪਾਸੇ ਵਾਲੀਆ ਪਰਿਵਾਰ ਦੀ ਪ੍ਰਸ਼ੰਸਾ ਹੋ ਰਹੀ ਹੈ।

ਜਿਨ੍ਹਾਂ ਨੇ ਮਨ ਦੀ ਖ਼ੁਸ਼ੀ ਲਈ ਇੰਨੀ ਵੱਡੀ ਰਕਮ ਦੀ ਕੋਠੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਹੈ। ਅਜਿਹੇ ਇਨਸਾਨ ਬਹੁਤ ਘੱਟ ਹਨ ਜੋ ਜਨਤਾ ਦੀ ਖ਼ੁਸ਼ੀ ਵਿੱਚੋਂ ਆਪਣੀ ਖੁਸ਼ੀ ਲੱਭਦੇ ਹਨ। ਇਸ ਦਾਨੀ ਪਰਿਵਾਰ ਨੇ ਆਮ ਜਨਤਾ ਲਈ ਵੀ ਇਕ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਨੂੰ ਦੇਖ ਕੇ ਹੋਰ ਸ਼ਰਧਾਲੂਆਂ ਦੇ ਮਨ ਵਿੱਚ ਵੀ ਦਾਨ ਦੇਣ ਦੀ ਇੱਛਾ ਪੈਦਾ ਹੋਵੇਗੀ। ਜੋ ਕਿ ਆਮ ਗ਼ਰੀਬ ਜਨਤਾ ਦੇ ਹਿੱਤ ਵਿੱਚ ਹੋਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.