ਡੌਂਕੀ ਨਾਲ ਵੜੇ ਸੀ ਅਮਰੀਕਾ, ਦਰਿਆ ਚ ਰੁੜੇ 50 ਜਣੇ, 8 ਦੀ ਹੋਈ ਮੋਤ

ਅਮਰੀਕਾ ਵਿਚ ਗਲਤ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀ ਵਿਅਕਤੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹਾਲਾਂਕਿ ਕਈ ਵਾਰ ਇਹ ਫੜੇ ਜਾ ਚੁੱਕੇ ਹਨ ਅਤੇ ਕਈ ਵਾਰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਨ੍ਹਾਂ ਨੂੰ ਜਾਨ ਗਵਾਉਣੀ ਪੈ ਜਾਂਦੀ ਹੈ। ਇਹ ਲੋਕ ਅਮਰੀਕਾ ਵਿੱਚ ਜਾਣ ਦੇ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ। ਕਈ ਵਾਰ ਜੰਗਲ ਦੇ ਰਸਤੇ ਭੁੱਖੇ ਪਿਆਸੇ ਜਾਂਦੇ ਹਨ। ਰਾਤਾਂ ਨੂੰ ਲੁਕ ਛਿਪ ਕੇ ਸਫ਼ਰ ਕਰਦੇ ਹਨ।

ਕਈ ਵਾਰ ਸਮੁੰਦਰ ਤੈਰ ਕੇ ਪਾਰ ਕਰਦੇ ਵਕਤ ਡੁੱਬ ਜਾਂਦੇ ਹਨ। ਕੁਝ ਸਮਾਂ ਪਹਿਲਾਂ ਇਕ ਕੰਟੇਨਰ ਵਿੱਚ ਬੰਦ 4 ਦਰਜਨ ਤੋਂ ਵੱਧ ਪਰਵਾਸੀ ਦਮ ਘੁੱਟਣ ਨਾਲ ਅੱਖਾਂ ਮੀਟ ਗਏ ਸਨ। ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਇਹ ਕੰਟੇਨਰ ਬੰਦ ਹੋਣ ਕਾਰਨ ਇਸ ਵਿੱਚ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ ਸੀ। ਹੁਣ ਅਮਰੀਕਾ ਦੀ ਦੱਖਣੀ ਸਰਹੱਦ ਤੇ 17 ਪਰਵਾਸੀ ਫੜੇ ਗਏ ਹਨ ਜਿਹੜੇ ਭਾਰਤੀ ਮੂਲ ਦੇ ਹਨ। ਇਸ ਤੋਂ ਬਿਨਾਂ ਅਮਰੀਕਾ

ਦੇ ਬਾਰਡਰ ਏਜੰਟਾਂ ਨੂੰ 6 ਪਰਵਾਸੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ ਜਦਕਿ 2 ਮ੍ਰਿਤਕ ਦੇਹਾਂ ਮੈਕਸੀਕੋ ਵਿੱਚੋਂ ਮਿਲੀਆਂ ਹਨ। ਇਹ ਵਿਅਕਤੀ ਗਲਤ ਤਰੀਕੇ ਨਾਲ ਅਮਰੀਕਾ ਜਾਣ ਲਈ ਦਰਿਆ ਪਾਰ ਕਰਦੇ ਹੋਏ ਰੁੜ੍ਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੈਕਸੀਕੋ ਤੋਂ ਅਮਰੀਕਾ ਵਾਇਆ ਟੈਕਸਸ ਜਾਂਦੇ ਵਕਤ ਰਸਤੇ ਵਿਚ ਦਰਿਆ ਪੈਂਦਾ ਹੈ। ਅਮਰੀਕਾ ਵਿੱਚ ਪਹੁੰਚਣ ਲਈ ਪਰਵਾਸੀ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਨ੍ਹਾਂ ਵਿਚੋਂ ਕਈ ਪਾਣੀ ਵਿਚ ਰੁੜ੍ਹ ਜਾਂਦੇ ਹਨ

ਅਤੇ ਕਈ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦੇ ਕਾਬੂ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਘੱਟ ਵਿਅਕਤੀ ਖੁਸ਼ਕਿਸਮਤ ਹੁੰਦੇ ਹਨ ਜੋ ਆਪਣੇ ਉਦੇਸ਼ ਵਿੱਚ ਕਾਮਯਾਬ ਹੋ ਸਕਣ ਕਿਉਂਕਿ  ਅਧਿਕਾਰੀਆਂ ਦੀ ਬਾਜ਼ ਅੱਖ ਹਰ ਸਮੇਂ ਇਨ੍ਹਾਂ ਤੇ ਹੀ ਰਹਿੰਦੀ ਹੈ। 2-3 ਦਿਨ ਪਹਿਲਾਂ ਕਾਫੀ ਗਿਣਤੀ ਵਿੱਚ ਪਰਵਾਸੀਆਂ ਨੇ ਗਲਤ ਤਰੀਕੇ ਨਾਲ ਅਮਰੀਕਾ ਵਿਚ ਪਹੁੰਚਣ ਲਈ ਇਸ ਦਰਿਆ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿੱਚੋਂ ਅਮਰੀਕਾ ਦੇ ਬਾਰਡਰ

ਏਜੰਟਾਂ ਨੇ 37 ਵਿਅਕਤੀਆਂ ਨੂੰ ਪਾਣੀ ਵਿਚੋਂ ਹੀ ਕਾਬੂ ਕਰ ਲਿਆ ਅਤੇ 39 ਵਿਅਕਤੀ ਮੈਕਸੀਕੋ ਦੇ ਅਧਿਕਾਰੀਆਂ ਦੇ ਕਾਬੂ ਆ ਗਏ। 6 ਮ੍ਰਿਤਕ ਦੇਹਾਂ ਅਮਰੀਕੀ ਅਧਿਕਾਰੀਆਂ ਅਤੇ 2 ਮ੍ਰਿਤਕ ਦੇਹਾਂ ਮੈਕਸੀਕੋ ਦੇ ਅਧਿਕਾਰੀਆਂ ਨੇ ਫੜੀਆਂ ਹਨ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਮ੍ਰਿਤਕ ਵਿਅਕਤੀ ਅਤੇ ਫੜੇ ਗਏ ਵਿਅਕਤੀ ਕਿਸ ਮੁਲਕ ਨਾਲ ਸਬੰਧਤ ਹਨ?

Leave a Reply

Your email address will not be published.