ਪਤੀ ਨੇ ਸਹੁਰੇ ਪਰਿਵਾਰ ਨਾਲ ਕਰਤਾ ਵੱਡਾ ਕਾਂਡ, ਪਤਨੀ ਵੀ ਹੋ ਗਈ ਸਿੱਧੀ

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਪਿੰਡ ਝਿੰਗੜ ਦੀ ਇੱਕ ਵਿਆਹੁਤਾ ਰਿੰਪੀ ਬਾਲਾ ਨੇ ਆਪਣੇ ਸਹੁਰੇ ਪਰਿਵਾਰ ਤੇ ਆਪਣੇ ਪੇਕੇ ਪਰਿਵਾਰ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਰਿੰਪੀ ਬਾਲਾ ਦੇ ਪੇਕੇ ਪਰਿਵਾਰ ਦੇ 3 ਜੀਅ ਸਿਵਲ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਰਿੰਪੀ ਬਾਲਾ ਦੇ ਸਹੁਰੇ ਪਰਿਵਾਰ ਦੇ 3 ਜੀਆਂ ਨੂੰ ਫੜ ਲਿਆ ਹੈ ਅਤੇ 2 ਨੂੰ ਫੜਨਾ ਬਾਕੀ ਹੈ। ਰਿੰਪੀ ਬਾਲਾ ਦੇ ਦੱਸਣ ਮੁਤਾਬਕ ਉਸ ਦੇ ਪੇਕੇ ਲੁਧਿਆਣੇ ਹਨ।

ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਜਿਸ ਕਰਕੇ ਥਾਣਾ ਦਸੂਹਾ ਦੀ ਪੁਲਿਸ ਨੇ ਉਸ ਦੇ ਪੇਕੇ ਪਰਿਵਾਰ ਨੂੰ ਸਮਝੌਤੇ ਲਈ ਥਾਣੇ ਬੁਲਾਇਆ ਸੀ। ਰਿੰਪੀ ਦਾ ਕਹਿਣਾ ਹੈ ਕਿ ਉਸਦੇ ਮਾਤਾ-ਪਿਤਾ, ਭਰਜਾਈ ਅਤੇ 2 ਚਾਚੇ ਉਸ ਦੇ ਪੇਕਿਆਂ ਤੋਂ ਆਏ ਪਰ ਲੇਟ ਹੋ ਜਾਣ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ। ਥਾਣੇਦਾਰ ਦੀ ਸਲਾਹ ਤੇ ਉਹ ਰਾਤ ਨੂੰ ਰਿੰਪੀ ਦੇ ਸਹੁਰੇ ਘਰ ਹੀ ਰੁਕ ਗਏ। ਰਿੰਪੀ ਦੇ ਦੱਸਣ ਮੁਤਾਬਕ ਜਦੋਂ ਉਸ ਦੇ ਪੇਕੇ ਪਰਿਵਾਰ ਦੇ ਇਹ ਪੰਜੇ

ਜੀਅ ਉਸ ਦੇ ਕੋਲ ਠਹਿਰੇ ਹੋਏ ਸਨ ਤਾਂ ਉਸ ਦੇ ਪਤੀ ਗੁਰਦੀਪ ਸਿੰਘ, ਦਿਓਰ ਗੁਰਜੀਤ ਸਿੰਘ, ਜੇਠ ਕਰਮਜੀਤ ਸਿੰਘ, ਜੇਠ ਦੇ ਪੁੱਤਰ ਯੁਵਰਾਜ ਸਿੰਘ ਅਤੇ ਸਹੁਰੇ ਬਿਸ਼ਨ ਸਿੰਘ ਨੇ ਉਸ ਦੇ ਪੇਕੇ ਪਰਿਵਾਰ ਦੇ ਜੀਆਂ ਦੀ ਖਿੱਚ ਧੂਹ ਕੀਤੀ। ਉਸ ਦੇ ਪਿਤਾ ਦਾ ਸਿਰ ਫਾੜ ਦਿੱਤਾ ਗਿਆ। ਉਸ ਦੇ ਚਾਚੇ ਦੇ ਸੱ ਟਾਂ ਲਗਾਈਆਂ ਗਈਆਂ ਅਤੇ ਉਸ ਦੀ ਭਰਜਾਈ ਨੂੰ ਛੱਤ ਤੋਂ ਥੱਲੇ ਸੁੱਟ ਕੇ ਲੱਤ ਤੋ ੜ ਦਿੱਤੀ ਗਈ। ਰਿੰਪੀ ਬਾਲਾ ਨੇ ਦੱਸਿਆ ਹੈ ਕਿ ਪੁਲਿਸ ਨੇ ਉਸ ਦੇ ਸਹੁਰਾ ਪਰਿਵਾਰ ਦੇ 3 ਜੀਅ ਫੜ ਲਏ ਹਨ

ਜਦਕਿ 2 ਅਜੇ ਵੀ ਫੜਨੇ ਬਾਕੀ ਹਨ। ਰਿੰਪੀ ਬਾਲਾ ਦੀ ਮੰਗ ਹੈ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਤੋਂ ਮੈਸੇਜ ਆਇਆ ਸੀ ਕਿ ਸੋਹਣ ਸਿੰਘ, ਪਾਲ ਸਿੰਘ ਅਤੇ ਕ੍ਰਿਸ਼ਨਾ ਦੇ ਸੱ ਟਾਂ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਰਿੰਪੀ ਬਾਲਾ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ 3 ਜੀਆਂ ਨੂੰ ਫੜ ਲਿਆ ਹੈ ਅਤੇ ਬਾਕੀ ਵੀ ਜਲਦੀ ਫੜੇ ਜਾਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.