ਮੰਡੀ ਗੋਬਿੰਦਗੜ੍ਹ ਭੱਠੀ ਚ ਆਏ ਉਬਾਲ ਕਾਰਨ ਅੱਧੀ ਦਰਜਨ ਮਜਦੂਰਾਂ ਨਾਲ ਵਾਪਰਿਆ ਵੱਡਾ ਭਾਣਾ

ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗਡ਼੍ਹ ਤੋਂ ਇੱਕ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਿੱਥੇ ਇੱਕ ਹਾਦਸੇ ਵਿੱਚ 5-6 ਪਰਵਾਸੀ ਮਜ਼ਦੂਰਾਂ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਸਲ ਵਿਚ ਇਹ ਪਰਵਾਸੀ ਮਜ਼ਦੂਰ ਇਥੇ ਇਕ ਫਰਨਸ ਮਿੱਲਾਂ ਵਿਚ ਕੰਮ ਕਰਦੇ ਸਨ। ਜਿੱਥੇ ਭੱਠੀ ਵਿਚ ਉਬਾਲ ਆ ਗਿਆ। ਇਸ ਉਬਾਲ ਕਾਰਨ ਭੱਠੀ ਵਿੱਚੋਂ ਨਿਕਲੀ ਅੱਗ ਦੀ ਲਪੇਟ ਵਿਚ ਇਹ ਪਰਵਾਸੀ ਮਜ਼ਦੂਰ ਆ ਗਏ।

ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਘਟਨਾ ਬਾਰੇ ਪਤਾ ਲੱਗਣ ਤੇ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚ ਗਈ ਅਤੇ ਪੁੱਛ ਗਿੱਛ ਕਰਨ ਲੱਗੀ। ਅਜੇ ਹਸਪਤਾਲ ਤੋਂ ਇਨ੍ਹਾਂ ਮਜ਼ਦੂਰਾਂ ਸਬੰਧੀ ਕੋਈ ਖ਼ਬਰ ਨਹੀਂ ਆਈ ਕਿ ਉਹ ਕਿਸ ਹਾਲ ਵਿਚ ਹਨ? ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਫਰਨਸ ਮਿੱਲਾਂ ਵਿਚ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਇੱਥੇ ਲੋਹੇ ਦੀ ਢਲਾਈ ਦੌਰਾਨ ਭੱਠੀ ਤੇ ਕੰਮ ਕਰਦੇ ਮਜ਼ਦੂਰਾਂ ਨਾਲ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ।

ਇਹ ਪਰਵਾਸੀ ਮਜ਼ਦੂਰ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਇੱਥੇ ਆਉਂਦੇ ਹਨ। ਹਾਲਾਂਕਿ ਪੰਜਾਬੀ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਇੱਥੇ ਕੰਮ ਕਰਦੇ ਹਨ ਪਰ ਜ਼ਿਆਦਾ ਗਿਣਤੀ ਪਰਵਾਸੀ ਮਜ਼ਦੂਰਾਂ ਦੀ ਹੈ ਜੋ ਫਰਨਸ ਮਿੱਲਾਂ ਵਿਚ ਭੱਠੀ ਤੇ ਕੰਮ ਕਰਦੇ ਹਨ। ਪੁਲਿਸ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਦਸੇ ਦੀ ਲਪੇਟ ਵਿੱਚ ਆਏ ਮਜ਼ਦੂਰਾਂ ਦੇ ਬਿਆਨ ਲੈ ਕੇ ਹੀ ਮਾਮਲੇ ਦੀ ਜਾਂਚ ਨੂੰ ਅੱਗੇ ਤੋਰਿਆ ਜਾ ਸਕਦਾ ਹੈ।

Leave a Reply

Your email address will not be published.