ਲੰਡਨ ਚੋਂ ਚੋਰੀ ਹੋਈ ਸੀ 2 ਕਰੋੜ ਦੀ ਕਾਰ, ਹੁਣ ਇਸ ਹਾਲਤ ਚ ਪਾਕਿਸਤਾਨ ਤੋਂ ਹੋਈ ਬਰਾਮਦ

ਸੋਸ਼ਲ ਮੀਡੀਆ ਤੇ ਇਕ ਵੀਡਿਓ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚ ਗਰੇਅ ਰੰਗ ਦੀ ਬੈਂਟਲੇ ਮਲਸੈਨ ਗੱਡੀ ਖੜ੍ਹੀ ਦਿਖਾਈ ਦਿੰਦੀ ਹੈ। ਕੁਝ ਲੋਕ ਇਸ ਨੂੰ ਇਕ ਪਾਸੇ ਤੋਂ ਧੱਕਾ ਵੀ ਲਗਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਲੰਡਨ ਤੋਂ ਲਾਪਤਾ ਹੋਈ ਹੈ। ਇਹ ਇੱਕ ਮਹਿੰਗੀ ਗੱਡੀ ਹੈ ਜਿਸ ਦੀ ਕੀਮਤ 3 ਲੱਖ ਡਾਲਰ ਭਾਵ 2 ਕਰੋੜ ਰੁਪਏ ਦੇ ਨੇੜੇ ਤੇੜੇ ਹੈ। ਜਿਉਂ ਹੀ ਗੱਡੀ ਲੰਡਨ ਤੋਂ ਲਾਪਤਾ ਹੋਈ ਤਾਂ ਇਸ ਦੀ ਸੂਹ ਮਿਲ ਗਈ। ਇਹ ਵੀ ਪਤਾ ਲੱਗ ਗਿਆ

ਕਿ ਪੂਰਬੀ ਯੂਰਪ ਦੇ ਇਕ ਸੀਨੀਅਰ ਡਿਪਲੋਮੈਟ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹੋਏ ਇਸ ਕਾਰ ਨੂੰ ਪਾਕਿਸਤਾਨ ਤਕ ਲਿਆਂਦਾ ਗਿਆ ਹੈ। ਜਿਸ ਦੀ ਪੈੜ ਨੱਪਦੇ ਹੋਏ ਖੋਜੀਆਂ ਨੇ ਇਹ ਵੀ ਪਤਾ ਲਗਾ ਲਿਆ ਕਿ ਇਹ ਕਾਰ ਪਾਕਿਸਤਾਨ ਦੇ ਕਰਾਚੀ ਦੇ ਡਿ ਫੈਂ ਸ ਹਾਊਸਿੰਗ ਅਥਾਰਟੀ ਇਲਾਕੇ ਦੇ ਇਕ ਘਰ ਵਿਚ ਮੌਜੂਦ ਹੈ। ਇੱਥੋਂ ਇਹ ਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ। ਜਿਸ ਘਰ ਵਿੱਚੋਂ ਇਹ ਕਾਰ ਮਿਲੀ ਹੈ, ਉਸ ਘਰ ਵਿੱਚੋਂ ਹੀ ਇਕ

ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਕਾਰ ਬਾਰੇ ਪੁੱਛੇ ਜਾਣ ਤੇ ਇਸ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਾਰ ਉਸ ਨੇ ਕਿਸੇ ਤੋਂ ਖਰੀਦੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਏਜੰਟ ਨੂੰ ਵੀ ਕਾਬੂ ਕਰ ਲਿਆ। ਇਸ ਤਰ੍ਹਾਂ ਬਰਤਾਨੀਆ ਦੀ ਖੁਫ਼ੀਆ ਏਜੰਸੀ ਨੇ ਪਾਕਿਸਤਾਨੀ ਕਸਟਮ ਅਧਿਕਾਰੀਆਂ ਅਤੇ ਪੁਲਿਸ ਦੀ ਮੱਦਦ ਨਾਲ ਇਸ ਅੰਤਰਰਾਸ਼ਟਰੀ ਮਾਮਲੇ ਨੂੰ ਸੁਲਝਾ ਲਿਆ ਹੈ।

Leave a Reply

Your email address will not be published.