ਸਿਮਰਨਜੀਤ ਸਿੰਘ ਮਾਨ ਦੇ ਘਰ ਸੋਗ ਦੀ ਲਹਿਰ, ਵੱਡੀ ਗਿਣਤੀ ਚ ਲੋਕ ਕਰ ਰਹੇ ਦੁੱਖ ਸਾਂਝਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਉਸ ਸਮੇਂ ਵੱਡਾ ਝ ਟ ਕਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭੈਣ ਇੰਦਰਜੀਤ ਕੌਰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇੰਦਰਜੀਤ ਕੌਰ ਦੀ ਤਬੀਅਤ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਉਹ ਹਸਪਤਾਲ ਵਿੱਚ ਭਰਤੀ ਸਨ। ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ। ਅਖੀਰ ਉਹ ਆਪਣੇ ਸਕੇ ਸਬੰਧੀਆਂ ਨੂੰ ਸਦਾ ਲਈ ਛੱਡ ਗਏ।

ਜਿਉਂ ਹੀ ਉਨ੍ਹਾਂ ਦੇ ਅੱਖਾਂ ਮੀਟ ਜਾਣ ਦੀ ਖਬਰ ਮਿਲੀ ਤਾਂ ਸਾਰੇ ਰਿਸ਼ਤੇਦਾਰਾਂ ਸਬੰਧੀਆਂ ਅਤੇ ਜਾਣਕਾਰਾਂ ਵਿਚ ਸੋਗ ਦੀ ਲਹਿਰ ਫੈਲ ਗਈ। ਇਹ ਖ਼ਬਰ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਹਰ ਕੋਈ ਪਰਿਵਾਰ ਨਾਲ ਹ ਮ ਦ ਰ ਦੀ ਜਤਾ ਰਿਹਾ ਹੈ। ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ। ਇੰਦਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ ਮ ਸ਼ਾ ਨ ਘਾ ਟ ਵਿੱਚ ਕੀਤਾ ਜਾਵੇਗਾ। ਇਹ ਹਕੀਕਤ ਹੈ

ਕਿ ਹਰ ਕਿਸੇ ਨੇ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ ਪਰ ਦੁਨਿਆਵੀ ਰਿਸ਼ਤੇ ਹੀ ਅਜਿਹੇ ਹਨ ਕਿ ਕਿਸੇ ਆਪਣੇ ਦੇ ਤੁਰ ਜਾਣ ਤੇ ਇਨਸਾਨ ਨੂੰ ਧੱ ਕਾ ਲੱਗਦਾ ਹੈ। ਭੈਣ ਭਰਾ ਦਾ ਰਿਸ਼ਤਾ ਬਹੁਤ ਅਹਿਮੀਅਤ ਰੱਖਦਾ ਹੈ। ਸਿਮਰਨਜੀਤ ਸਿੰਘ ਮਾਨ ਦੇ ਭੈਣ ਇੰਦਰਜੀਤ ਕੌਰ ਉਨ੍ਹਾਂ ਤੋਂ ਸਦਾ ਲਈ ਦੂਰ ਚਲੇ ਗਏ ਹਨ।

Leave a Reply

Your email address will not be published.