ਇਨ੍ਹਾਂ ਮੁੰਡਿਆਂ ਦੀ ਕਰਤੂਤ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ, ਚੋਰੀ ਕਰਨ ਲਈ ਲੈ ਕੇ ਆਏ 18 ਟਾਇਰੀ ਟਰਾਲਾ

ਕਾਦੀਆਂ ਹਲਕੇ ਵਿੱਚ ਇਕ ਘਟਨਾ ਦੀ ਖੂਬ ਚਰਚਾ ਹੋ ਰਹੀ ਹੈ। ਜਿਸ ਵਿੱਚ ਕੁਝ ਵਿਅਕਤੀ ਰਾਤ ਨੂੰ ਲੋਹੇ ਦਾ ਸਾਮਾਨ ਚੁੱਕ ਕੇ ਲੈ ਗਏ ਹਨ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਮਾਮਲਾ ਕਾਦੀਆ ਥਾਣੇ ਅਧੀਨ ਆਉਂਦੇ ਪਿੰਡ ਬਸਰਾਵਾਂ ਦਾ ਹੈ। ਇੱਥੇ 2 ਦੁਕਾਨਾਂ ਹਨ। ਜਿਨ੍ਹਾਂ ਵਿੱਚ ਨਵੇਂ ਗੇਟ ਤਿਆਰ ਕੀਤੇ ਜਾਂਦੇ ਹਨ ਅਤੇ ਪੁਰਾਣੇ ਗੇਟਾਂ ਦੀ ਖਰੀਦ ਵੇਚ ਵੀ ਕੀਤੀ ਜਾਂਦੀ ਹੈ। ਇਨ੍ਹਾਂ ਦੋਵੇਂ ਦੁਕਾਨਾਂ ਦੇ ਨਾਮ ਪ੍ਰਕਾਸ਼ ਗੇਟ ਹਾਊਸ ਅਤੇ ਧੋਨੀ ਗੇਟ ਹਾਊਸ ਹਨ।

ਜਦੋਂ ਇਹ ਦੁਕਾਨਦਾਰ ਰਾਤ ਨੂੰ ਸੌਂ ਰਹੇ ਸਨ ਤਾਂ ਖੜਕੇ ਦੀ ਆਵਾਜ਼ ਨਾਲ ਇਨ੍ਹਾਂ ਦੀ ਅੱਖ ਖੁੱਲ੍ਹ ਗਈ। ਜਦੋਂ ਇਹ ਬਾਹਰ ਨਿਕਲੇ ਤਾਂ ਕੁਝ ਵਿਅਕਤੀ 18 ਟਾਇਰੀ ਗੱਡੀ ਲੈ ਕੇ ਦੌੜ ਗਏ। ਜਦੋਂ ਦੁਕਾਨਦਾਰ ਜਾਗੇ ਤਾਂ ਗੱਡੀ ਵਾਲੇ ਪੁਰਾਣੇ ਗਾਡਰ, ਸਰੀਆ ਅਤੇ 15-16 ਪੁਰਾਣੇ ਗੇਟ ਗੱਡੀ ਵਿੱਚ ਰੱਖ ਚੁੱਕੇ ਸਨ। ਉਨ੍ਹਾਂ ਨੇ ਕੁਝ ਹੋਰ ਸਾਮਾਨ ਇਕੱਠਾ ਕੀਤਾ ਹੋਇਆ ਸੀ। ਜੋ ਗੱਡੀ ਵਿੱਚ ਚੜ੍ਹਾਉਣਾ ਸੀ ਪਰ ਤਦ ਤਕ ਦੁਕਾਨਦਾਰ ਜਾਗ ਚੁੱਕੇ ਸਨ। ਜਿਨ੍ਹਾਂ ਨੂੰ ਦੇਖ ਕੇ ਗੱਡੀ ਵਾਲੇ ਗੱਡੀ ਭਜਾ ਕੇ ਦੌੜ ਗਏ।

ਦੁਕਾਨਦਾਰਾਂ ਨੇ ਗੱਡੀ ਦਾ ਪਿੱਛਾ ਵੀ ਕੀਤਾ ਪਰ ਕਾਮਯਾਬੀ ਨਹੀਂ ਮਿਲੀ। ਸੀ.ਸੀ.ਟੀ.ਵੀ ਦੇਖਣ ਤੇ ਪਤਾ ਲੱਗਾ ਕਿ 1-20 ਵਜੇ ਰਾਤ ਨੂੰ ਗੱਡੀ ਆਈ ਅਤੇ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਫਟਾਫਟ ਗੱਡੀ ਵਿਚ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੁਕਾਨਦਾਰਾਂ ਦਾ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ ਹੈ। ਜਾਪਦਾ ਹੈ ਕਿ ਇਨ੍ਹਾਂ ਲੋਕਾਂ ਦਾ ਹੁਣ ਥੋੜ੍ਹੀ ਰਕਮ ਨਾਲ ਘਰ ਪੂਰਾ ਨਹੀਂ ਹੁੰਦਾ। ਜਿਸ ਕਰਕੇ ਇਹ ਹੁਣ ਸਾਮਾਨ ਚੁੱਕਣ ਲਈ 18 ਟਾਇਰੀ ਗੱਡੀ ਤੱਕ ਦੀ ਵਰਤੋਂ ਕਰਨ ਲੱਗੇ ਹਨ। ਇਨ੍ਹਾਂ ਲੋਕਾਂ ਨੂੰ ਤਾਂ ਪੁਲਿਸ ਦੀ ਕੋਈ ਪ੍ਰਵਾਹ ਹੀ ਨਹੀਂ ਰਹੀ। ਦੁਕਾਨਦਾਰਾਂ ਦੀ ਮੰਗ ਹੈ ਕਿ ਗੱਡੀ ਵਾਲਿਆਂ ਦਾ ਪਤਾ ਲਗਾ ਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ।

Leave a Reply

Your email address will not be published.