ਟਰੱਕ ਦੀ ਨੰਬਰ ਪਲੇਟ ਗੱਡੀ ਤੇ ਲੱਗਾ ਘੁੰਮ ਰਹੀ ਸੀ ਔਰਤ, ਅੱਜ ਚੜ੍ਹ ਗਈ ਪੁਲਿਸ ਦੇ ਧੱਕੇ

ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿੱਚ ਉਸ ਸਮੇਂ ਜਾਮ ਲੱਗ ਗਿਆ ਜਦੋਂ ਕਾਰ ਸਵਾਰ ਇਕ ਔਰਤ ਨੇ ਪੁਲਿਸ ਨੂੰ ਗੱਡੀ ਦੀ ਚੈਕਿੰਗ ਕਰਵਾਉਣ ਤੋਂ ਨਾਂਹ ਕਰ ਦਿੱਤੀ। ਅਸਲ ਵਿੱਚ ਇਹ ਜੈੱਡ ਬਲੈਕ ਗੱਡੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਗੱਡੀਆਂ ਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲਗਾਉਣ ਦੀ ਆਗਿਆ ਨਹੀਂ ਹੈ ਪਰ ਇਸ ਔਰਤ ਦੀ ਗੱਡੀ ਦੇ ਸ਼ੀਸ਼ਿਆਂ ਤੇ ਕਾਲੀ ਫ਼ਿਲਮ ਲੱਗੀ ਹੋਣ ਕਾਰਨ ਹੀ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ। ਪੁਲਿਸ ਨੇ ਔਰਤ ਨੂੰ ਗੱਡੀ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ

ਪਰ ਔਰਤ ਕੋਲ ਗੱਡੀ ਦੇ ਦਸਤਾਵੇਜ਼ ਨਹੀਂ ਸਨ। ਪੁਲੀਸ ਨੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਉਸ ਨੇ ਗੱਡੀ ਦੀ ਤ ਲਾ ਸ਼ੀ ਦੇਣ ਤੋਂ ਨਾਂਹ ਕਰ ਦਿੱਤੀ। ਜਦੋਂ ਪੁਲਿਸ ਨੇ ਔਰਤ ਨੂੰ ਗੱਡੀ ਤੋਂ ਹੇਠਾਂ ਉਤਰਨ ਲਈ ਕਿਹਾ ਤਾਂ ਉਸ ਨੇ ਗੱਡੀ ਤੋਂ ਬਾਹਰ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਗੱਡੀ ਦੇ ਸ਼ੀਸ਼ੇ ਵੀ ਬੰਦ ਕਰ ਲਏ। ਪੁਲਿਸ ਦੀ ਮਹਿਲਾ ਮੁਲਾਜ਼ਮ ਨੇ ਵੀ ਇਸ ਔਰਤ ਨੂੰ ਗੱਡੀ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਪਰ ਔਰਤ ਕਿਸੇ ਦੀ ਗੱਲ ਨਹੀਂ ਸੀ ਸੁਣ ਰਹੀ। ਉਹ ਕਹਿ ਰਹੀ ਸੀ

ਕਿ ਉਸ ਦੇ ਗੱਡੀ ਦੇ ਕਾਗਜ਼ਾਤ ਘਰ ਪਏ ਹਨ ਉਹ ਖੁਦ ਜਾ ਕੇ ਘਰ ਤੋਂ ਕਾਗਜ਼ ਲਿਆ ਸਕਦੀ ਹੈ। ਪੁਲਿਸ ਅਧਿਕਾਰੀਆਂ ਨੂੰ ਜਾਪ ਰਿਹਾ ਸੀ ਕਿ ਗੱਡੀ ਦਾ ਨੰਬਰ ਵੀ ਠੀਕ ਨਹੀਂ। ਉਨ੍ਹਾਂ ਨੂੰ ਇਹ ਕਿਸੇ ਟਰੱਕ ਦਾ ਨੰਬਰ ਲੱਗਦਾ ਸੀ। ਲਗਭਗ ਡੇਢ ਘੰਟਾ ਸੜਕ ਤੇ ਰੌਲਾ ਪੈਂਦਾ ਰਿਹਾ। ਇਸ ਦੌਰਾਨ ਕਾਫ਼ੀ ਆਵਾਜਾਈ ਰੁਕ ਗਈ ਪਰ ਔਰਤ ਨੇ ਪੁਲਿਸ ਅਧਿਕਾਰੀਆਂ ਦੀ ਕੋਈ ਗੱਲ ਨਹੀਂ ਸੁਣੀ। ਉਹ ਕਿਸੇ ਉੱਚ ਪੁਲਿਸ ਅਧਿਕਾਰੀ ਨੂੰ ਫੋਨ ਕਰਕੇ ਸਿਫ਼ਾਰਸ਼ ਕਰਵਾਉਣ ਦੀ ਵੀ ਕੋਸ਼ਿਸ਼ ਕਰਦੀ ਰਹੀ

ਪਰ ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀ ਇਸ ਲਈ ਤਿਆਰ ਨਹੀਂ ਸੀ। ਉਨ੍ਹਾਂ ਦੀ ਮੰਗ ਸੀ ਕਿ ਔਰਤ ਗੱਡੀ ਦੇ ਦਸਤਾਵੇਜ਼ ਦਿਖਾਵੇ। ਔਰਤ ਦੀ ਦਲੀਲ ਸੀ ਕਿ ਉਸ ਦੇ ਪਿਤਾ ਜੋ ਕਿ ਪੁਲਿਸ ਵਿਭਾਗ ਵਿੱਚੋਂ ਕਿਸੇ ਉੱਚੇ ਅਹੁਦੇ ਤੋਂ ਰਿਟਾਇਰ ਹਨ ਉਹ ਹਸਪਤਾਲ ਵਿੱਚ ਭਰਤੀ ਹਨ। ਉਹ ਆਪਣੇ ਪਿਤਾ ਕੋਲੋਂ ਹਸਪਤਾਲ ਤੋਂ ਆ ਰਹੀ ਸੀ। ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਰੋਕ ਕੇ ਉਨ੍ਹਾਂ ਨਾਲ ਗਲਤ ਸਲੂਕ ਕੀਤਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੀ ਦਲੀਲ ਸੀ

ਕਿ ਔਰਤ ਨੇ ਉਨ੍ਹਾਂ ਨਾਲ ਗਲਤ ਸਲੂਕ ਕੀਤਾ ਹੈ। ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ। ਪੁਲਿਸ ਅਧਿਕਾਰੀ ਦੀ ਦਲੀਲ ਸੀ ਕਿ ਇਸ ਔਰਤ ਦੀ ਗੱਡੀ ਬਾਊਂਡ ਕੀਤੀ ਜਾਵੇਗੀ ਅਤੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *