ਢਾਈ ਮਹੀਨੇ ਪਹਿਲਾਂ ਹੋਇਆ ਸੀ ਮੁੰਡੇ ਦਾ ਵਿਆਹ, ਹੁਣ ਚਾਚੇ ਨੇ ਵਰਤਾ ਦਿੱਤਾ ਅੱਤ ਦਾ ਭਾਣਾ

ਤਰਨਤਾਰਨ ਦੇ ਦੁਬਲੀ ਪਿੰਡ ਵਿਚ ਚਾਚੇ ਦੁਆਰਾ ਆਪਣੇ ਭਤੀਜੇ ਦੀ ਜਾਨ ਲੈਣ ਦੀ ਖਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਮ੍ਰਿਤਕ ਦੇ ਚਾਚੇ ਨੇ ਇਹ ਕਰਤੂਤ ਕਰਨ ਲਈ ਆਪਣੇ ਭਤੀਜੇ ਨੂੰ ਆਪਣੇ ਘਰ ਬੁਲਾਇਆ ਅਤੇ ਇਹ ਚੰਦ ਚਾੜ੍ਹ ਦੇਣ ਤੋਂ ਬਾਅਦ ਗੱਡੀ ਲੈ ਕੇ ਦੌੜ ਗਿਆ। ਮ੍ਰਿਤਕ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਮ੍ਰਿਤਕ ਪ੍ਰਭਦਿਆਲ ਸਿੰਘ ਉਰਫ ਕਰਨਵੀਰ ਸਿੰਘ ਦੇ ਮਾਮੇ ਦੇ ਪੁੱਤਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬਲਜੀਤ ਸਿੰਘ ਬੱਬੂ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਉਹ ਮ੍ਰਿਤਕ ਦਾ ਸਕਾ ਚਾਚਾ ਲੱਗਦਾ ਹੈ। ਸੁਖਪਾਲ ਸਿੰਘ ਦੇ ਦੱਸਣ ਮੁਤਾਬਕ ਬਲਜੀਤ ਸਿੰਘ ਬੱਬੂ ਨੇ ਕਰਨਵੀਰ ਨੂੰ ਫੋਨ ਕੀਤਾ ਕਿ ਉਸ ਦੀ ਭੂਆ ਅਤੇ ਫੁੱਫੜ ਭਾਵ ਬਲਜੀਤ ਸਿੰਘ ਦੀ ਭੈਣ ਅਤੇ ਜੀਜਾ ਆਏ ਹਨ। ਉਹ ਕਰਨਵੀਰ ਨੂੰ ਮਿਲਣਾ ਚਾਹੁੰਦੇ ਹਨ। ਜਦੋਂ ਕਰਨਵੀਰ ਨਹੀਂ ਗਿਆ ਤਾਂ ਬਲਜੀਤ ਸਿੰਘ ਨੇ ਦੁਬਾਰਾ ਫੋਨ ਕੀਤਾ ਪਰ ਕਰਨਵੀਰ ਨੇ ਫੇਰ ਉਸ ਨੂੰ ਲਾਰਾ ਲਗਾ ਦਿੱਤਾ। ਇਸ ਤੋਂ ਬਾਅਦ ਬਲਜੀਤ ਸਿੰਘ ਕਰਨਵੀਰ ਨੂੰ ਖੁਦ ਘਰ ਤੋਂ ਬੁਲਾ ਕੇ ਲੈ ਗਿਆ। ਸੁਖਪਾਲ ਸਿੰਘ ਦਾ ਕਹਿਣਾ ਹੈ

ਕਿ ਜਦੋਂ ਕਰਨਵੀਰ ਨੇ ਆਪਣੇ ਚਾਚੇ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਭੂਆ ਅਤੇ ਫੁੱਫੜ ਉੱਥੇ ਨਹੀਂ ਸਨ। ਕਰਨਵੀਰ ਦੇ ਪੁੱਛਣ ਤੇ ਬਲਜੀਤ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਤੁਰੇ ਹੋਏ ਹਨ ਅਤੇ ਜਲਦੀ ਹੀ ਪਹੁੰਚਣ ਵਾਲੇ ਹਨ। ਇੰਨੇ ਵਿੱਚ ਹੀ ਕਰਨਵੀਰ ਦੀ ਮਾਂ ਆਪਣੇ ਪੋਤੇ ਸਮੇਤ ਉੱਥੇ ਪਹੁੰਚ ਗਈ ਅਤੇ ਕਰਨਵੀਰ ਨੂੰ ਘਰ ਚੱਲਣ ਲਈ ਕਿਹਾ। ਬਲਜੀਤ ਸਿੰਘ ਨੇ ਕਿਹਾ ਕਿ ਕਰਨਵੀਰ ਠਹਿਰ ਕੇ ਆ ਜਾਵੇਗਾ। ਜਦੋਂ ਕਰਨਵੀਰ ਦੀ ਮਾਂ ਆਪਣੇ ਘਰ ਵਾਪਸ ਆ ਗਈ

ਤਾਂ ਉਸ ਨੂੰ ਗੋ ਲੀ ਚੱਲਣ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਵਾਪਸ ਜਾ ਕੇ ਦੇਖਿਆ ਤਾਂ ਬਲਜੀਤ ਸਿੰਘ ਨੇ ਆਪਣੀ 315 ਬੋਰ ਦੇ 4 ਨਿ ਸ਼ਾ ਨੇ ਲਗਾ ਕੇ ਕਰਨਵੀਰ ਦੀ ਜਾਨ ਲੈ ਲਈ ਸੀ। ਸੁਖਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਕਰਨਵੀਰ ਨੂੰ ਚੁੱਕ ਕੇ ਪੱਟੀ ਦੇ ਕਈ ਹਸਪਤਾਲਾਂ ਵਿੱਚ ਗਿਆ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਭਾਣਾ ਵਾਪਰ ਚੁੱਕਾ ਹੈ। ਕਰਨਵੀਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਬਲਜੀਤ ਸਿੰਘ ਮੌਕੇ ਤੋਂ ਦੌੜ ਗਿਆ ਹੈ।

ਮ੍ਰਿਤਕ ਦੇ ਵੱਡੇ ਭਰਾ ਬਾਜ਼ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਨਾਮ ਪ੍ਰਭਦਿਆਲ ਸਿੰਘ ਸੀ। ਉਸ ਨੂੰ ਕਰਨਵੀਰ ਕਹਿੰਦੇ ਸੀ। ਜਦੋਂ ਕਰਨ ਰੋਟੀ ਖਾਣ ਲੱਗਾ ਤਾਂ ਉਨ੍ਹਾਂ ਦੇ ਚਾਚੇ ਨੇ ਉਸ ਨੂੰ ਫੋਨ ਕੀਤਾ ਕਿ ਪ੍ਰਾਹੁਣੇ ਆਏ ਹਨ। ਜਦੋਂ ਕਰਨ 2 ਵਾਰ ਫੋਨ ਕਰਨ ਤੇ ਵੀ ਨਹੀਂ ਗਿਆ ਤਾਂ ਉਨ੍ਹਾਂ ਦਾ ਚਾਚਾ ਬਲਜੀਤ ਸਿੰਘ ਬੱਬੂ ਪੁੱਤਰ ਜੱਸਾ ਸਿੰਘ ਖੁਦ ਆ ਕੇ ਕਰਨ ਨੂੰ ਬੁਲਾ ਕੇ ਲੈ ਗਿਆ। ਘਰ ਬੁਲਾ ਕੇ ਉਸ ਨੇ ਕਰਨ ਦੀ ਜਾਨ ਲੈ ਲਈ। ਬਾਜ਼ ਸਿੰਘ ਦਾ ਕਹਿਣਾ ਹੈ

ਕਿ ਮ੍ਰਿਤਕ ਕਰਨ ਦੇ ਵਿਆਹ ਨੂੰ ਸਿਰਫ ਢਾਈ ਮਹੀਨੇ ਹੋਏ ਸਨ। ਉਨ੍ਹਾਂ ਦੀ ਮੰਗ ਹੈ ਕਿ ਬਲਜੀਤ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹੈ। ਬਾਜ਼ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ। ਬਲਜੀਤ ਸਿੰਘ ਗੱਡੀ ਲੈ ਕੇ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਔਰਤਾਂ ਨੂੰ ਫੜ ਕੇ ਲੈ ਗਈ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.