ਮੋਟਰਸਾਈਕਲ ਤੇ ਖੁਸ਼ੀ ਖੁਸ਼ੀ ਘਰ ਜਾ ਰਿਹਾ ਸੀ ਮੁੰਡਾ, ਰਸਤੇ ਚ ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ

ਅਸੀਂ ਸੜਕਾਂ ਤੇ ਕਿੰਨੀਆਂ ਹੀ ਆਵਾਰਾ ਗਾਂਵਾਂ ਫਿਰਦੀਆਂ ਦੇਖਦੇ ਹਾਂ। ਇਹ ਗਾਵਾਂ ਕਿਸਾਨਾਂ ਦੀ ਫਸਲ ਦਾ ਨੁ ਕ ਸਾ ਨ ਕਰਦੀਆਂ ਹਨ। ਆਉਂਦੀ ਜਾਂਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਦੁਕਾਨਦਾਰਾਂ ਦੇ ਸਾਮਾਨ ਨੂੰ ਨੁ ਕ ਸਾ ਨ ਪਹੁੰਚਾਉਂਦੀਆਂ ਹਨ। ਇਨ੍ਹਾਂ ਗਾਂਵਾਂ ਕਾਰਨ ਅਸੀਂ ਅਕਸਰ ਹੀ ਹਾਦਸੇ ਹੁੰਦੇ ਵੇਖਦੇ ਹਾਂ। ਭਾਵੇਂ ਸਰਕਾਰ ਦੁਆਰਾ ਗਊ ਸੈੱਸ ਲਿਆ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਇਹ ਗਾਵਾਂ ਸੜਕਾਂ ਤੇ ਘੁੰਮਦੀਆਂ ਹਨ।ਇਨ੍ਹਾਂ ਦੀ ਸਾਂਭ ਸੰਭਾਲ ਦਾ ਕੋਈ ਪ੍ਰਬੰਧ ਨਹੀਂ।

ਤਲਵੰਡੀ ਤੋਂ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਰੋਡ ਉੱਤੇ ਇਕ ਬਾਈਕ ਚਾਲਕ ਦੀ ਕਿਸੇ ਗਾਂ ਨਾਲ ਟਕਰਾਉਣ ਕਾਰਨ ਜਾਨ ਚਲੀ ਗਈ ਹੈ। ਮ੍ਰਿਤਕ ਦਲਜੀਤ ਸਿੰਘ ਦੇ ਮਾਮੇ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਭਾਣਜਾ ਰਾਤ ਨੂੰ 8 ਵਜੇ ਦੁਕਾਨ ਤੋਂ ਆਪਣੇ ਕੰਮ ਤੋਂ ਆ ਰਿਹਾ ਸੀ। ਰਸਤੇ ਵਿੱਚ ਉਸ ਦੀ ਬਾਈਕ ਕਿਸੇ ਆਵਾਰਾ ਗਾਂ ਨਾਲ ਟਕਰਾ ਗਈ। ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ। ਉੱਥੋਂ ਉਹ ਪ੍ਰਾਈਵੇਟ ਵਾਹਨ ਵਿੱਚ ਉਸ ਨੂੰ ਹੋਰ ਥਾਂ ਲੈ ਗਏ।

ਲਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਗਾਂਵਾਂ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਹਾਲਾਂਕਿ ਸਰਕਾਰ ਜਨਤਾ ਤੋਂ ਗਊ ਸੈੱਸ ਲੈਂਦੀ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਹ ਮੁਆਵਜ਼ਾ ਲੈਣ ਲਈ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 8-30 ਵਜੇ ਦੇ ਕਰੀਬ ਉਨ੍ਹਾਂ ਕੋਲੋਂ ਦਲਜੀਤ ਸਿੰਘ ਨੂੰ ਲਿਆਂਦਾ ਗਿਆ ਸੀ। ਉਸ ਦੀ ਬਾਈਕ ਗਾਂ ਨਾਲ ਟਕਰਾਉਣ ਕਾਰਨ ਉਸ ਦੇ ਸੱ ਟਾਂ ਲੱਗੀਆਂ ਸਨ। ਇੱਥੋਂ ਡਾਕਟਰਾਂ ਨੇ ਦਲਜੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਸੀ। ਡਾਕਟਰ ਦਾ ਕਹਿਣਾ ਹੈ

ਕਿ ਪਰਿਵਾਰ ਦਲਜੀਤ ਸਿੰਘ ਨੂੰ ਨਿੱਜੀ ਹਸਪਤਾਲ ਵਿਚ ਲਿਜਾਣਾ ਚਾਹੁੰਦਾ ਸੀ। ਉਨ੍ਹਾਂ ਨੇ ਐਂ ਬੂ ਲੈਂ ਸ ਦੀ ਸਹੂਲਤ ਲੈਣ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੂੰ ਇਹ ਸਹੂਲਤ ਨਹੀਂ ਮਿਲ ਸਕੀ ਕਿਉਂਕਿ ਐਂਬੂਲੈਂਸ ਸਿਰਫ਼ ਸਰਕਾਰੀ ਹਸਪਤਾਲ ਵਿਚ ਹੀ ਲੈ ਕੇ ਜਾਂਦੀ ਹੈ, ਪ੍ਰਾਈਵੇਟ ਵਿੱਚ ਨਹੀਂ। ਡਾਕਟਰ ਨੇ ਇਹ ਵੀ ਦੱਸਿਆ ਕਿ ਐਂਬੂਲੈਂਸ ਉਨ੍ਹਾਂ ਦੇ ਅਧੀਨ ਨਹੀਂ ਹੈ। ਇਸ ਦਾ ਹੈੱਡਕੁਆਰਟਰ ਅੰਮ੍ਰਿਤਸਰ ਵਿਚ ਹੈ। ਡਾਕਟਰ ਦੇ ਦੱਸਣ ਮੁਤਾਬਕ ਦਲਜੀਤ ਸਿੰਘ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.