ਲੁਧਿਆਣੇ ਚ ਲੋਕਾਂ ਤੇ ਚੜ੍ਹੀ ਰੇਲ ਗੱਡੀ, ਕਈਆਂ ਦੀ ਗਈ ਜਾਨ

ਅਸੀਂ ਰੇਲਵੇ ਟਰੈਕ ਤੋਂ ਕਈ ਲੋਕਾਂ ਨੂੰ ਲੰਘਦੇ ਦੇਖਦੇ ਹਾਂ। ਹਾਲਾਂਕਿ ਰੇਲਵੇ ਵਿਭਾਗ ਇਸ ਦੀ ਇਜਾਜ਼ਤ ਨਹੀਂ ਦਿੰਦਾ ਪਰ ਲੋਕ ਸਮੇਂ ਦੀ ਬੱਚਤ ਲਈ ਰੇਲਵੇ ਟਰੈਕ ਤੋਂ ਲੰਘ ਜਾਂਦੇ ਹਨ। ਕਈ ਵਾਰ ਤਾਂ ਦੋ ਪਹੀਆ ਵਾਹਨ ਵਾਲੇ ਫਾਟਕ ਬੰਦ ਹੋਣ ਤੇ ਵੀ ਫਾਟਕ ਦੇ ਹੇਠੋਂ ਆਪਣਾ ਵਾਹਨ ਕੱਢ ਕੇ ਲੈ ਜਾਂਦੇ ਹਨ। ਅਜਿਹੀ ਲਾ ਪ੍ਰ ਵਾ ਹੀ ਕਾਰਨ ਹੀ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਲੁਧਿਆਣਾ ਅਤੇ ਢੰਡਾਰੀ ਵਿਚਕਾਰ ਢੋਲੇਵਾਲ ਪੁਲ ਨੇੜੇ ਰੇਲਵੇ ਟਰੈਕ ਤੇ ਇਕ ਮੰ ਦ ਭਾ ਗੀ ਘਟਨਾ ਵਾਪਰੀ ਹੈ।

ਜਿੱਥੇ 3 ਪਰਵਾਸੀ ਮਜ਼ਦੂਰ ਇਕ ਪੈਸੰਜਰ ਟ੍ਰੇਨ ਦੀ ਲਪੇਟ ਵਿੱਚ ਆ ਗਏ ਅਤੇ ਥਾਂ ਤੇ ਹੀ ਜਾਨ ਗੁਆ ਬੈਠੇ। ਐਤਵਾਰ ਦਾ ਦਿਨ ਹੋਣ ਕਾਰਨ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਛੁੱਟੀ ਸੀ ਅਤੇ ਇਹ ਇੱਥੋਂ ਲੰਘ ਰਹੇ ਸੀ। ਇਹ ਕਈ ਵਿਅਕਤੀ ਸਨ। ਉਸੇ ਸਮੇਂ 4504 ਪੈਸੰਜਰ ਟਰੇਨ ਆ ਗਈ। ਕੁਝ ਵਿਅਕਤੀਆਂ ਨੇ ਤਾਂ ਭੱਜ ਕੇ ਆਸੇ ਪਾਸੇ ਹੋ ਕੇ ਆਪਣੀ ਜਾਨ ਬਚਾ ਲਈ ਪਰ ਇਹ 3 ਵਿਅਕਤੀ ਗੱਡੀ ਦੀ ਲਪੇਟ ਵਿੱਚ ਆ ਗਏ ਅਤੇ ਇੱਥੇ ਹੀ ਦਮ ਤੋੜ ਗਏ।

ਹਾਦਸੇ ਤੋਂ ਤੁਰੰਤ ਬਾਅਦ ਇੱਥੇ ਭਾਰੀ ਇਕੱਠ ਹੋ ਗਿਆ। ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਇਹ ਵਿਅਕਤੀ ਕੌਣ ਸਨ? ਰੇਲਵੇ ਪੁਲਿਸ ਨੂੰ ਪਤਾ ਲੱਗਣ ਤੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਜੇ ਤਕ ਇਨ੍ਹਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।

Leave a Reply

Your email address will not be published.