ਵਿਆਹ ਕਰਾਉਣ ਤੋਂ ਕੁੜੀ ਨੇ ਕੀਤਾ ਮਨ੍ਹਾ, ਮੁੰਡੇ ਨੇ ਪਾਰਲਰ ਚ ਆ ਕੇ ਕੁੜੀ ਨੂੰ ਦਿੱਤੀ ਮੋਤ

ਰਾਏਕੋਟ ਤੋਂ ਇਕ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬਿਊਟੀ ਪਾਰਲਰ ਦਾ ਕੰਮ ਕਰਦੀ ਇਕ ਲੜਕੀ ਦੀ ਕਿਸੇ ਨੇ ਜਾਨ ਲੈ ਲਈ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਸਿਧਾਰ ਭੇਜਿਆ ਗਿਆ ਹੈ ਅਤੇ ਇਕ ਲੜਕੇ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਇੱਕ ਲੜਕੀ ਦੀ ਕਿਸੇ ਨੇ ਜਾਨ ਲਈ ਹੈ। ਬਿਊਟੀ ਪਾਰਲਰ ਲੜਕੀ ਦਾ ਆਪਣਾ ਹੈ।

ਉਸ ਨੇ ਜਗ੍ਹਾ ਕਿਰਾਏ ਤੇ ਲਈ ਹੋਈ ਸੀ। ਹੋ ਸਕਦਾ ਹੈ ਉਹ ਵਿਅਕਤੀ ਅਮਲ ਕਰਨ ਦਾ ਆਦੀ ਹੋਵੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਸੱਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਸ ਸੰਬੰਧ ਵਿਚ ਪੁਲਿਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਜਿਸ ਕਾਰਨ ਦਿਨ ਦਿਹਾੜੇ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹਨ।

ਉਨ੍ਹਾਂ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾ ਦੇ ਪਿਤਾ ਦਾ ਨਾਮ ਚਰਨਜੀਤ ਸਿੰਘ ਹੈ ਜੋ ਕਿ ਪਿੰਡ ਸ਼ਹਿਜ਼ਾਦ ਦੇ ਰਹਿਣ ਵਾਲੇ ਹਨ। ਲੜਕੀ ਨੇ ਆਪਣਾ ਬਿਊਟੀ ਪਾਰਲਰ ਖੋਲ੍ਹਿਆ ਹੋਇਆ ਸੀ। ਪੁਲਿਸ ਨੂੰ ਉਸ ਦੀ ਜਾਨ ਲਏ ਜਾਣ ਦੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਸਿਧਾਰ ਭੇਜ ਦਿੱਤਾ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਲੜਕਾ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਲੜਕੀ ਇਸ ਲਈ ਰਾਜ਼ੀ ਨਹੀਂ ਸੀ ਅਤੇ ਨਾਂਹ ਕਰ ਰਹੀ ਸੀ। ਇਨ੍ਹਾਂ ਦੀ ਪਹਿਲਾਂ ਇਕ ਦੋ ਵਾਰ ਬੈਠ ਕੇ ਗੱਲ ਵੀ ਹੋਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਅਸਲ ਸੱਚਾਈ ਤਾਂ ਲੜਕੇ ਨੂੰ ਫੜੇ ਜਾਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੁਣ ਤਕ ਇਸ ਮਾਮਲੇ ਵਿੱਚ ਇਕੱਲੇ ਲੜਕੇ ਦੀ ਹੀ ਸ਼ਮੂਲੀਅਤ ਪਾਈ ਗਈ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.