ਟੋਲ ਪਲਾਜਾ ਤੇ ਹੋ ਗਿਆ ਵੱਡਾ ਕਾਂਡ, 52 ਸਕਿੰਟਾਂ ਚ 13 ਟਰੈਕਟਰਾਂ ਨੇ ਤੋੜਿਆ ਟੋਲ

ਅਸੀਂ ਆਮ ਤੌਰ ਤੇ ਪੰਜਾਬ ਵਿੱਚ ਮਾਈਨਿੰਗ ਸਬੰਧੀ ਬਹੁਤ ਸਾਰੀਆਂ ਖ਼ਬਰਾਂ ਸੁਣਦੇ ਹਾਂ। ਇਹ ਮਾਮਲਾ ਕਈ ਸਾਲਾਂ ਤੋਂ ਸੂਬੇ ਵਿੱਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਹਰ ਸਰਕਾਰ ਨੇ ਕਈ ਤਰਾਂ ਦੇ ਦਾਅਵੇ ਕੀਤੇ ਹਨ ਪਰ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਦੇਖਣ ਨੂੰ ਮਿਲੀ ਹੈ ਜੋ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦੀ ਹੈ। ਮਾਮਲਾ ਆਗਰਾ ਗਵਾਲੀਅਰ ਹਾਈਵੇਅ ਸਥਿਤ ਸਈਆਂ ਦੇ ਜਾਜ਼ੂ ਟੋਲ ਪਲਾਜ਼ੇ ਦਾ ਹੈ।

ਇਹ ਘਟਨਾ ਸਵੇਰੇ 4-55 ਵਜੇ ਵਾਪਰੀ ਹੈ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਟੌਲ ਪਲਾਜ਼ੇ ਤੋਂ 52 ਸੈਕਿੰਡ ਵਿੱਚ 13 ਟਰੈਕਟਰ ਟਰਾਲੀਆਂ ਲੰਘਦੇ ਹਨ। ਇਨ੍ਹਾਂ ਟਰਾਲੀਆਂ ਵਿਚ ਰੇਤ ਹੈ। ਇੱਥੇ ਕੋਈ ਵੀ ਟਰੈਕਟਰ ਪਰਚੀ ਕਟਵਾਉਣ ਲਈ ਨਹੀਂ ਰੁਕਦਾ ਸਗੋਂ ਬੇਰੋਕ ਟੋਕ ਟੌਲ ਪਲਾਜ਼ੇ ਦੇ ਬੈਰੀਅਰ ਨੂੰ ਤੋੜਦੇ ਹੋਏ ਇਹ ਟਰੈਕਟਰ ਅੱਗੇ ਲੰਘ ਜਾਂਦੇ ਹਨ। ਪਹਿਲਾਂ ਤਾਂ ਟੌਲ ਪਲਾਜ਼ੇ ਦੇ ਮੁਲਾਜ਼ਮ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ

ਪਰ ਫੇਰ ਹਾਲਾਤਾਂ ਨੂੰ ਦੇਖਦੇ ਹੋਏ ਬੇਵੱਸ ਨਜ਼ਰ ਆਉਂਦੇ ਹਨ। ਇਕ ਵਿਅਕਤੀ ਡੰਡਾ ਚੁੱਕੀ ਵੀ ਦਿਖਾਈ ਦਿੰਦਾ ਹੈ। ਇਹ ਵੀਡੀਓ ਧੱ ਕੇ ਸ਼ਾ ਹੀ ਦੀ ਇਕ ਮਿਸਾਲ ਹੈ। ਇਨ੍ਹਾਂ ਲੋਕਾਂ ਦੀ ਪਹੁੰਚ ਕਿੱਥੋਂ ਤੱਕ ਹੋਵੇਗੀ? ਜੋ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਜੇਕਰ ਇਹ ਵਿਅਕਤੀ ਪਰਚੀ ਕਟਵਾਉਂਦੇ ਤਾਂ ਪਤਾ ਲੱਗਦਾ ਕਿ ਕਿਸ ਪਾਸੇ ਤੋਂ ਆਏ ਹਨ ਅਤੇ ਕਿਸ ਪਾਸੇ ਜਾਣਾ ਹੈ ਪਰ ਇੱਥੇ ਤਾਂ ਜਿਸ ਦੀ ਸੋਟੀ ਉਸ ਦੀ ਮੱਝ ਵਾਲਾ ਹਾਲ ਹੈ। ਇਹ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Leave a Reply

Your email address will not be published.