ਸਰਪੰਚਣੀ ਦਾ ਫੌਜੀ ਨਾਲ ਪੈ ਗਿਆ ਪੇਚਾ, ਫੌਜੀ ਦੇ ਘਰ ਜਾ ਕੇ ਕਰ ਆਈ ਵੱਡਾ ਕਾਂਡ

ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜਬਾ ਅਧੀਨ ਪੈਂਦੇ ਪਿੰਡ ਖਨਾਲ ਕਲਾਂ ਵਿੱਚ ਪਿੰਡ ਦੀ ਮਹਿਲਾ ਸਰਪੰਚ ਗੁਰਸ਼ਰਨ ਕੌਰ ਤੇ ਪਿੰਡ ਦੇ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਦੇ ਘਰ ਜਾ ਕੇ ਗਲਤ ਬੋਲਣ ਅਤੇ ਪ ਸ ਤੋ ਲ ਦਿਖਾਉਣ ਦੇ ਦੋਸ਼ ਲੱਗੇ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖੀ ਹੈ। ਸਾਬਕਾ ਫੌਜੀ ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿੰਡ ਵਿਚ ਇੱਕ ਵ੍ਹੱਟਸਐਪ ਗਰੁੱਪ ਬਣਿਆ ਹੋਇਆ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ

ਕਿ ਕਿਸੇ ਵੀ ਮਹਿਲਾ ਸਰਪੰਚ ਦਾ ਪਤੀ ਜਾਂ ਪਰਿਵਾਰ ਦਾ ਹੋਰ ਮੈਂਬਰ ਸਰਪੰਚੀ ਨਹੀਂ ਕਰੇਗਾ। ਮਹਿਲਾ ਸਰਪੰਚਾਂ ਨੂੰ ਕੰਮ ਖ਼ੁਦ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਪੋਸਟ ਵ੍ਹੱਟਸਐਪ ਗਰੁੱਪ ਵਿਚ ਸ਼ੇਅਰ ਕਰ ਦਿੱਤੀ। ਸਾਬਕਾ ਫੌਜੀ ਦਾ ਕਹਿਣਾ ਹੈ ਕਿ ਇਸ ਤੇ ਪਿੰਡ ਦੀ ਮਹਿਲਾ ਸਰਪੰਚ ਗੁਰਸ਼ਰਨ ਕੌਰ ਪਹਿਲਾਂ ਤਾਂ ਫੋਨ ਤੇ ਉਨ੍ਹਾਂ ਨੂੰ ਮੰਦਾ ਬੋਲੀ ਅਤੇ ਫੇਰ ਪ ਸ ਤੋ ਲ ਲੈ ਕੇ ਕਈ ਬੰਦਿਆਂ ਸਮੇਤ ਉਨ੍ਹਾਂ ਦੇ ਘਰ ਪਹੁੰਚ ਗਈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪ ਤਾਂ ਉਸ ਸਮੇਂ ਘਰ ਨਹੀਂ ਸੀ

ਪਰ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਘਰ ਸੀ। ਮਹਿਲਾ ਸਰਪੰਚ ਨੇ ਉਨ੍ਹਾਂ ਦੇ ਘਰ ਜਾ ਕੇ ਗਲਤ ਸ਼ਬਦ ਬੋਲੇ ਅਤੇ ਇੱਥੋਂ ਤੱਕ ਕਿਹਾ ਕਿ ਉਹ ਗੁਰਪ੍ਰੀਤ ਸਿੰਘ ਦੀ ਜਾਨ ਲੈ ਲੈਣਗੇ। ਗੁਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਹਿ ਫ਼ਾ ਜ਼ ਤ ਕੀਤੀ ਜਾਵੇ। ਗੁਰਪ੍ਰੀਤ ਸਿੰਘ ਨੇ ਦਿੜ੍ਹਬਾ ਥਾਣੇ ਦਰਖਾਸਤ ਦਿੱਤੀ ਹੈ। ਸਾਬਕਾ ਫੌਜੀ ਗੁਰਪ੍ਰੀਤ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਪਿੰਡ ਦੀ ਮਹਿਲਾ ਸਰਪੰਚ ਤੇ ਦੋਸ਼ ਲਗਾਏ ਹਨ ਕਿ ਮਹਿਲਾ ਸਰਪੰਚ ਨੇ ਪ ਸ ਤੋ ਲ ਲੈ ਕੇ ਕੁਝ ਬੰਦਿਆਂ

ਸਮੇਤ ਉਨ੍ਹਾਂ ਦੇ ਘਰ ਆ ਕੇ ਗ ਲ ਤ ਸ਼ਬਦ ਬੋਲੇ ਅਤੇ ਉਨ੍ਹਾਂ ਦੇ ਪਤੀ ਦੀ ਜਾਨ ਲੈਣ ਦੀ ਗੱਲ ਆਖ ਦਿੱਤੀ। ਗੁਰਪ੍ਰੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮਹਿਲਾ ਸਰਪੰਚ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਬਕਾ ਫੌਜੀ ਨੇ ਪਹਿਲਾਂ ਉਨ੍ਹਾਂ ਨੂੰ ਫੋਨ ਤੇ ਗ ਲ ਤ ਬੋਲ ਕੇ ਉਕਸਾਇਆ ਹੈ। ਜਦੋਂ ਉਨ੍ਹਾਂ ਨੇ ਫੋਨ ਤੇ ਇਸ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਦੀ ਰਿਕਾਰਡਿੰਗ ਕਰ ਲਈ। ਮਹਿਲਾ ਸਰਪੰਚ ਦੀ ਦਲੀਲ ਹੈ

ਕਿ ਜੇਕਰ ਦੂਜੀ ਧਿਰ ਕੋਲ ਸਬੂਤ ਹਨ ਤਾਂ ਉਨ੍ਹਾਂ ਤੇ ਕਾਰਵਾਈ ਕਰਵਾਈ ਜਾ ਸਕਦੀ ਹੈ। ਮਹਿਲਾ ਸਰਪੰਚ ਦੇ ਪਤੀ ਸਤਨਾਮ ਸਿੰਘ ਦੇ ਦੱਸਣ ਮੁਤਾਬਕ ਫ਼ੌਜੀ ਹੁਕਮਰਾਨ ਧਿਰ ਨਾਲ ਜੁਡ਼ਿਆ ਹੋਇਆ ਹੈ। ਇਹ ਲੋਕ ਜਾਣ ਬੁੱਝ ਕੇ ਉਨ੍ਹਾਂ ਦੇ ਰਸਤੇ ਵਿੱਚ ਰੁ ਕਾ ਵ ਟਾਂ ਖੜ੍ਹੀਆਂ ਕਰ ਰਹੇ ਹਨ। ਸਤਨਾਮ ਸਿੰਘ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਾਂਚ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਖਨਾਲ ਕਲਾਂ ਦੀ ਗੁਰਪ੍ਰੀਤ ਕੌਰ

ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਪਿੰਡ ਦੀ ਮਹਿਲਾ ਸਰਪੰਚ ਨੇ ਪਹਿਲਾਂ ਤਾਂ ਫੋਨ ਤੇ ਧਮਕੀ ਦਿੱਤੀ ਅਤੇ ਫਿਰ ਆਪਣੇ ਪਤੀ, ਪੁੱਤਰ ਅਤੇ 2-3 ਹੋਰ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.