ਸਾਰਾ ਪੰਜਾਬ ਹੋ ਗਿਆ ਗਰਮ, ਇਸ ਸਿੱਖ ਖਿਡਾਰੀ ਦੇ ਹੱਕ ਚ ਖੜ ਗਏ ਲੋਕ

ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕਟ ਮੈਚ ਦੌਰਾਨ ਪਾਕਿਸਤਾਨ ਦੀ ਹੋਈ ਜਿੱਤ ਤੋਂ ਬਾਅਦ ਭਾਰਤੀ ਖਿਡਾਰੀ ਅਰਸ਼ਦੀਪ ਬਾਰੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਆਉਣ ਲੱਗੇ। ਉਨ੍ਹਾਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾਣ ਲੱਗੇ। ਇੱਥੋਂ ਤੱਕ ਕਿ ਕਈ ਲੋਕ ਤਾਂ ਉਨ੍ਹਾਂ ਨੂੰ ਗਦਾਰ ਵੀ ਆਖਣ ਲੱਗ ਪਏ। ਅਸਲ ਵਿੱਚ ਦੁਬਈ ਵਿਖੇ ਹੋ ਰਹੇ ਭਾਰਤ ਅਤੇ ਪਾਕਿਸਤਾਨ ਦੌਰਾਨ ਕ੍ਰਿਕਟ ਮੈਚ ਵਿੱਚ ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਤੋਂ 18ਵੇੰ ਓਵਰ ਦੌਰਾਨ ਆਸਿਫ ਅਲੀ ਦਾ ਕੈਚ ਛੁੱਟ ਗਿਆ ਸੀ।

ਜਿਸ ਤੋਂ ਬਾਅਦ ਕਈ ਲੋਕਾਂ ਨੇ ਅਰਸ਼ਦੀਪ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਜਿਸ ਨਾਲ ਅਰਸ਼ਦੀਪ ਨੂੰ ਵੱਡਾ ਧੱ ਕਾ ਲੱਗਾ। ਇਸ ਤੋਂ ਬਾਅਦ ਪੂਰਾ ਪੰਜਾਬ ਅਰਸ਼ਦੀਪ ਦੇ ਨਾਲ ਖੜ੍ਹ ਗਿਆ। ਕਈ ਸਿਆਸਤਦਾਨਾਂ ਅਤੇ ਕ੍ਰਿਕਟ ਖਿਡਾਰੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਤਾਂ ਅਰਸ਼ਦੀਪ ਦੀ ਮਾਤਾ ਨਾਲ ਵੀ ਗੱਲ ਬਾਤ ਕੀਤੀ। ਉਨ੍ਹਾਂ ਨੇ ਇਸ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਦੀ ਮਾਤਾ ਨੂੰ ਹੌਸਲਾ ਦਿੱਤਾ।

ਇਕ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਅਜਿਹੀਆਂ ਗਲਤ ਗੱਲਾਂ ਨਾ ਫੈਲਾਈਆਂ ਜਾਣ। ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੀ ਰਾਏ ਹੈ ਕਿ ਅਰਸ਼ਦੀਪ ਸਿੰਘ ਦੀ ਆਲੋਚਨਾ ਨਾ ਕੀਤੀ ਜਾਵੇ। ਉਹ ਸੋਨਾ ਹੈ। ਇਸ ਤਰ੍ਹਾਂ ਹੀ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਹਨ, ਇਸ ਨਾਲ ਭਾਰਤੀ ਟੀਮ ਹੀ ਕਮਜ਼ੋਰ ਹੋਵੇਗੀ ਜੋ ਕਿ ਪਾਕਿਸਤਾਨ ਚਾਹੁੰਦਾ ਹੈ। ਇਸ ਲਈ ਚਾਹੀਦਾ ਹੈ

ਕਿ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਅਗਲੀ ਵਾਰ ਹੋਰ ਵਧੀਆ ਪ੍ਰਦਰਸ਼ਨ ਕੀਤਾ ਜਾਵੇ। ਅਰਸ਼ਦੀਪ ਸਿੰਘ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਖੇਡਣ ਲੱਗ ਪਏ ਸੀ। ਇਸ ਸਮੇਂ ਉਨ੍ਹਾਂ ਦੀ ਉਮਰ 23-24 ਸਾਲ ਹੈ। ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀਆਂ ਉਮੀਦਾਂ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਸ ਤੋਂ ਬਾਅਦ ਅਰਸ਼ਦੀਪ ਬਾਰੇ ਗਲਤ ਕੁਮੈਂਟ ਆਉਣੋਂ ਰੁਕ ਜਾਣਗੇ ਤਾਂ ਕਿ ਉਹ ਸਹਿਜ ਹੋ ਕੇ ਆਪਣਾ ਧਿਆਨ ਅਗਲੇ ਮੈਚਾਂ ਤੇ ਕੇਂਦਰਿਤ ਕਰ ਸਕਣ।

Leave a Reply

Your email address will not be published.