ਕਨੇਡਾ ਕਾਂਡ ਮਾਮਲੇ ਚ ਵੱਡੀ ਅਪਡੇਟ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਮਾੜੇ ਕੰਮਾਂ ਦਾ ਅੰਤ ਵੀ ਮਾੜਾ ਹੀ ਹੁੰਦਾ ਹੈ। ਇਨਸਾਨ ਕਈ ਵਾਰ ਇੰਨਾ ਮਾੜਾ ਕੰਮ ਕਰਦਾ ਹੈ ਕਿ ਇਸ ਦੀ ਖਬਰ ਸੁਣਨ ਅਤੇ ਦੇਖਣ ਵਾਲੇ ਵੀ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਨ। ਬੀਤੇ ਦਿਨੀਂ ਕੈਨੇਡਾ ਤੋਂ 10 ਵਿਅਕਤੀਆਂ ਦੀ ਜਾਨ ਲੈਣ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸੀ। ਇਹ ਮਾਮਲਾ ਕੈਨੇਡਾ ਦੇ ਸਸਕੈਚਵਾਨ ਸੂਬੇ ਨਾਲ ਸਬੰਧਿਤ ਹੈ। ਹਰ ਕੋਈ ਚਾਹੁੰਦਾ ਹੈ ਕਿ ਛੇਤੀ ਤੋਂ ਛੇਤੀ ਇਹ ਕਾਰਾ ਕਰਨ ਵਾਲੇ ਵਿਅਕਤੀ ਫੜੇ ਜਾਣ ਪਰ ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਿਕ ਜਿਹੜੇ ਦੋ ਵਿਅਕਤੀਆਂ ਨੇ ਇਹ ਕਾਰਾ ਕੀਤਾ ਸੀ। ਉਨ੍ਹਾਂ ਵਿਚੋਂ ਇਕ ਵਿਅਕਤੀ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਹੈ। ਆਰ.ਸੀ.ਐਮ.ਪੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ 31 ਸਾਲਾ ਡੇਨੀਅਲ ਘਟਨਾ ਸਥਾਨ ਨੇੜਿਓਂ ਮ੍ਰਿਤਕ ਮਿਲਿਆ ਹੈ। ਇੱਥੇ ਦੱਸਣਾ ਬਣਦਾ ਹੈ ਪਿਛਲੇ ਦਿਨੀਂ ਖਬਰ ਮਿਲੀ ਸੀ ਕਿ ਸਸਕੈਚਵਨ ਸੂਬੇ ਵਿੱਚ 10 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ ਜਦਕਿ ਡੇਢ ਦਰਜਨ ਦੇ ਲਗਭਗ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ।

ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ 2 ਵਿਅਕਤੀਆਂ ਨੂੰ ਕਾਲੇ ਰੰਗ ਦੀ ਕਾਰ ਵਿੱਚ ਭੱਜਦੇ ਦੇਖਿਆ ਗਿਆ ਹੈ। ਇਨ੍ਹਾਂ ਨੂੰ ਆਖ਼ਰੀ ਵਾਰ ਰਿਜਾਇਨਾ ਸ਼ਹਿਰ ਵਿਚ ਦੇਖਿਆ ਗਿਆ ਸੀ। ਇਸ ਘਟਨਾ ਦੀ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀ ਨਿਖੇਧੀ ਕੀਤੀ ਸੀ। ਆਰ.ਸੀ.ਐਮ.ਪੀ ਨੇ ਜਨਤਾ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ। ਹੁਣ ਇਸ ਮਾਮਲੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆਈ ਹੈ।

ਜਿਸ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ, ਉਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਜੰਗਲੀ ਇਲਾਕੇ ਵਿਚੋਂ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਸ ਦੇ ਸਰੀਰ ਤੇ ਸੱ ਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ, ਉਹ ਦੋਵੇਂ ਭਰਾ ਹਨ। ਇਨ੍ਹਾਂ ਵਿਚੋਂ ਇਕ ਮ੍ਰਿਤਕ ਰੂਪ ਵਿੱਚ ਮਿਲਿਆ ਹੈ ਜਦ ਕਿ ਦੂਜੇ ਦਾ ਅਜੇ ਵੀ ਕੋਈ ਪਤਾ ਨਹੀਂ ਲੱਗ ਸਕਿਆ।

Leave a Reply

Your email address will not be published.