ਕਨੇਡਾ ਦੇ ਇਸ ਇਲਾਕੇ ਚ ਵੱਡਾ ਕਹਿਰ, ਚਾਰੇ ਪਾਸੇ ਫੈਲੀ ਅੱਗ

ਕੈਨੇਡਾ ਦੇ ਕਈ ਹਿੱਸਿਆਂ ਵਿਚ ਜੰਗਲਾਂ ਵਿਚ ਲੱਗੀ ਅੱਗ ਨੇ ਵਾਤਾਵਰਣ ਬਹੁਤ ਪ੍ਰਦੂਸ਼ਿਤ ਕਰ ਦਿੱਤਾ ਹੈ। ਜਿਸ ਨਾਲ ਸਾਹ ਲੈਣ ਅਤੇ ਦੂਰ ਤਕ ਸਾਫ ਦੇਖਣ ਵਿੱਚ ਪਹਿਲਾਂ ਵਰਗੀ ਸਹੂਲਤਾਂ ਨਹੀਂ ਰਹੀ। ਇਸ ਦਾ ਕਾਫ਼ੀ ਇਲਾਕੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਲਬਰਟਾ ਵਿੱਚ ਇਸ ਦਾ ਅਸਰ ਕਾਫੀ ਦੇਖਿਆ ਜਾ ਰਿਹਾ ਹੈ। ਜਿਸ ਕਰਕੇ ਵਾਤਾਵਰਣ ਵਿਭਾਗ ਨੇ ਲੋਕਾਂ ਨੂੰ ਚੌਕਸ ਕੀਤਾ ਹੈ। ਐਡਮਿੰਟਨ ਵਿਚ ਵੀ ਇਹ ਹੀ ਹਾਲ ਹੈ। ਵਾਤਾਵਰਨ ਵਿੱਚ ਇਨ੍ਹਾਂ ਧੂੰਆਂ ਫੈਲ ਚੁੱਕਾ ਹੈ

ਕਿ ਸਾਫ਼ ਦਿਖਾਈ ਨਹੀਂ ਦਿੰਦਾ। ਜਾਣਕਾਰੀ ਮਿਲੀ ਹੈ ਕਿ ਐਤਵਾਰ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ 190 ਥਾਵਾਂ ਤੇ ਅੱਗ ਲੱਗੀ ਹੋਈ ਦੇਖੀ ਗਈ। ਕੈਲਗਰੀ, ਐਡਮਿੰਟਨ, ਫੋਰਸ ਸਸਕੈਚਵਾਨ, ਐਡਸਨ, ਕੋਲਲੇਕ ਹਾਦਸੇ ਵਿੱਚ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਜੈਸਪਰ ਨੈਸ਼ਨਲ ਪਾਰਕ ਵਿੱਚ ਅੱਗ ਦਾ ਕਾਫ਼ੀ ਅਸਰ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 16 ਦੇ ਉੱਤਰ ਪੱਛਮ ਵੱਲ ਸਨੇਕ ਇੰਡੀਆ ਵੈਲੀ ਤੱਕ ਅੱਗ ਦੇਖੀ ਜਾ ਸਕਦੀ ਹੈ। ਜਿਸ ਨੇ 8000 ਹੈਕਟੇਅਰ ਇਲਾਕੇ ਵਿਚ ਆਪਣਾ ਅਸਰ ਦਿਖਾਇਆ।

ਜੈਸਪਰ ਵਿੱਚ ਤਾਂ ਐਤਵਾਰ ਨੂੰ ਇਸ ਅੱਗ ਨੇ ਬਿਜਲੀ ਸਪਲਾਈ ਨੂੰ ਵੀ ਪ੍ਰਭਾਵਤ ਕੀਤਾ ਪਰ ਬਾਅਦ ਵਿਚ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚਾਲੂ ਕਰ ਦਿੱਤੀ ਗਈ। ਕੁਝ ਥਾਵਾਂ ਤੇ ਮੀਂਹ ਪੈਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਸ ਦਾ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇਗਾ। ਬੀਤੇ ਸਮੇਂ ਦੌਰਾਨ ਐਮਾਜ਼ੋਨ ਦੇ ਜੰਗਲਾਂ ਵਿਚ ਲੱਗੀ ਅੱਗ ਵੀ ਖ਼ੂਬ ਚਰਚਾ ਵਿੱਚ ਰਹੀ ਸੀ। ਇਸ ਨਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।

Leave a Reply

Your email address will not be published.