ਮਰਸੀਡੀਜ਼ ਚ ਮੁਫ਼ਤ ਵਾਲੀ ਕਣਕ ਲੈਣ ਪੁੱਜਾ ਬੰਦਾ, ਆਟਾ ਦਾਲ ਸਕੀਮ ਦਾ ਅਮੀਰ ਲੋਕ ਚੁੱਕ ਰਹੇ ਫਾਇਦਾ

ਸੋਸ਼ਲ ਮੀਡੀਆ ਨੇ ਬਹੁਤ ਸਾਰੇ ਲੋਕਾਂ ਦੇ ਭੇਤ ਖੋਲ੍ਹ ਦਿੱਤੇ ਹਨ। ਜੋ ਵੀ ਸਮਾਜ ਵਿਚ ਵਾਪਰਦਾ ਹੈ ਜਨਤਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੀ ਹੈ। ਜੋ ਕੁਝ ਹੀ ਸਮੇਂ ਬਾਅਦ ਪੂਰੀ ਦੁਨੀਆ ਵਿਚ ਦੇਖਿਆ ਜਾਣ ਲੱਗਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਡਿੱਪੂ ਹੋਲਡਰ ਵੱਲੋਂ ਸਰਕਾਰ ਦੀ ਮੁਫ਼ਤ ਆਟਾ ਦਾਲ ਸਕੀਮ ਅਧੀਨ ਕਣਕ ਦਿੱਤੀ ਜਾ ਰਹੀ ਹੈ।

ਇਕ ਵਿਅਕਤੀ ਮਰਸੀਡੀਜ਼ ਕਾਰ ਲੈ ਕੇ ਆਉਂਦਾ ਹੈ। ਇਹ ਵਿਅਕਤੀ ਕਾਰ ਦੀ ਡਿੱਕੀ ਵਿਚ 4 ਥੈਲੇ ਕਣਕ ਰੱਖ ਕੇ ਲੈ ਜਾਂਦਾ ਹੈ। ਉੱਥੇ ਖੜ੍ਹਾ ਕੋਈ ਵਿਅਕਤੀ ਇਸ ਦੀ ਵੀਡੀਓ ਬਣਾ ਲੈਂਦਾ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕੁਝ ਕਣਕ ਦਿੱਤੀ ਜਾਂਦੀ ਹੈ। ਕੁਝ ਸਰਦੇ ਪੁੱਜਦੇ ਲੋਕਾਂ ਨੇ ਖ਼ੁਦ ਨੂੰ ਗ਼ਰੀਬ ਦੱਸ ਕੇ ਮੁਫ਼ਤ ਆਟਾ ਦਾਲ ਸਕੀਮ ਵਾਲੇ ਕਾਰਡ ਬਣਾ ਲਏ ਹਨ।

ਇਸ ਤਰ੍ਹਾਂ ਇਹ ਅਮੀਰ ਲੋਕ ਵੀ ਗ਼ਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾ ਰਹੇ ਹਨ। ਇਨ੍ਹਾਂ ਅਮੀਰ ਲੋਕਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਜਾਂ ਚੁਣੇ ਹੋਏ ਅਹੁਦੇਦਾਰਾਂ ਨਾਲ ਨੇੜਤਾ ਹੋਣ ਦਾ ਲਾਭ ਉਠਾਉਂਦੇ ਹੋਏ ਆਪਣੇ ਨਾਮ ਇਨ੍ਹਾਂ ਸਕੀਮਾਂ ਵਿਚ ਪਵਾ ਲਏ ਅਤੇ ਹੁਣ ਇਨ੍ਹਾਂ ਦਾ ਲਾਭ ਉਠਾ ਰਹੇ ਹਨ। ਦੂਜੇ ਪਾਸੇ ਬਹੁਤ ਸਾਰੇ ਅਜਿਹੇ ਗ਼ਰੀਬ ਲੋਕ ਵੀ ਹਨ ਜਿਨ੍ਹਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਨਹੀਂ ਮਿਲ ਸਕਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡਿਓ ਬਹੁਤ ਸਾਰੇ ਸੁਆਲ ਖੜ੍ਹੇ ਕਰਦੀ ਹੈ।

ਪਤਾ ਲੱਗਾ ਹੈ ਕਿ ਇਹ ਮਾਮਲਾ ਫੂਡ ਸਪਲਾਈ ਮੰਤਰੀ ਤੱਕ ਵੀ ਪਹੁੰਚ ਚੁੱਕਾ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਸਬੰਧੀ ਕੀ ਫੈਸਲਾ ਲੈਂਦੀ ਹੈ? ਕੀ ਸਰਕਾਰ ਵੱਲੋਂ ਇਨ੍ਹਾਂ ਕਾਰਡਾਂ ਦੀ ਪੁਨਰ ਜਾਂਚ ਹੋਵੇਗੀ ਜਾਂ ਨਹੀਂ? ਇਸ ਵੀਡੀਓ ਤੇ ਲੋਕ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਹਾਲਾਂਕਿ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਾਰੇ ਕਾਰਡ ਪਿਛਲੀਆਂ ਸਰਕਾਰਾਂ ਸਮੇਂ ਦੇ ਬਣੇ ਹੋਏ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.