ਮਾਂ ਪੁੱਤ ਨੇ ਘਰ ਚ ਸ਼ੁਰੂ ਕਰਤਾ ਇਹ ਗਲਤ ਕੰਮ, ਦੋਵਾਂ ਦੀ ਸਕੀਮ ਦੇਖ ਪੁਲਿਸ ਵੀ ਹੋ ਗਈ ਹੈਰਾਨ

ਬਠਿੰਡਾ ਦੇ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ਵਿੱਚ ਇਕ ਔਰਤ ਅਤੇ ਇਕ ਲੜਕੇ ਨੂੰ ਅਮਲ ਪਦਾਰਥ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਇਨ੍ਹਾਂ ਤੋਂ 10 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਔਰਤ ਸੂਕੁਮਾਰੀ ਦੇਵੀ ਨੇ ਦੱਸਿਆ ਹੈ ਕਿ ਰੈਂਬੋ ਨਾਮ ਦੇ ਵਿਅਕਤੀ ਦੀ ਪਤਨੀ ਸਰੋਜ ਰਾਣੀ ਨੇ ਉਨ੍ਹਾਂ ਦੀ ਬੇਟੀ ਦੀ ਖਿੱਚ ਧੂਹ ਕੀਤੀ ਹੈ। ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਪੁਲਿਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਸੁਕੁਮਾਰੀ ਦੇਵੀ ਦੇ ਦੱਸਣ ਮੁਤਾਬਕ ਰੈੰਬੋ ਅਤੇ ਉਸ ਦੀ ਪਤਨੀ ਸਰੋਜ ਰਾਣੀ ਅਮਲ ਪਦਾਰਥ ਵੇਚਣ ਦਾ ਧੰ ਦਾ ਕਰਦੇ ਹਨ। ਸੁਕੁਮਾਰੀ ਦੇਵੀ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਵਿੱਚ ਮਾਂ ਧੀ ਸਨ। ਉਨ੍ਹਾਂ ਵੱਲੋਂ ਰੈਂਬੋ ਅਤੇ ਉਸ ਦੀ ਪਤਨੀ ਨੂੰ ਵਾਰ ਵਾਰ ਇਸ ਧੰ ਦੇ ਨੂੰ ਛੱਡ ਦੇਣ ਲਈ ਕਿਹਾ ਜਾ ਰਿਹਾ ਸੀ। ਜਿਸ ਕਰਕੇ ਖੁੰ ਦ ਕ ਦੇ ਤੌਰ ਤੇ ਰੈਂਬੋ ਨੇ ਉਨ੍ਹਾਂ ਦੇ ਘਰ ਵਿਚ ਅਮਲ ਪਦਾਰਥ ਰਖਵਾ ਕੇ ਉਨ੍ਹਾਂ ਨੂੰ ਥਾਣੇ ਫੜਾ ਦਿੱਤਾ। ਉਹ ਕੰਮ ਤੇ ਗਈ ਹੋਈ ਸੀ।

ਜਦੋਂ ਵਾਪਸ ਆਈ ਤਾਂ ਅਜੇ ਘਰ ਅੰਦਰ ਵੜੀ ਵੀ ਨਹੀਂ ਸੀ ਕਿ ਉਸੇ ਸਮੇਂ ਪੁਲਿਸ ਆ ਗਈ। ਪੁਲਿਸ ਨੂੰ ਘਰ ਅੰਦਰੋਂ ਅਮਲ ਪਦਾਰਥ ਵਾਲਾ ਲਿਫਾਫਾ ਮਿਲ ਗਿਆ ਪਰ ਉਹ ਇਹ ਧੰਦਾ ਨਹੀਂ ਕਰਦੀ। ਉਨ੍ਹਾਂ ਨੂੰ ਫਸਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 2 ਦਿਨ ਪਹਿਲਾਂ ਹੀ ਉਨ੍ਹਾਂ ਦੀ ਇੱਥੇ ਥਾਣਾ ਮੁਖੀ ਵਜੋਂ ਪੋਸਟਿੰਗ ਹੋਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਅਮਲ ਦੇ ਕਾਰੋਬਾਰੀਆਂ ਪ੍ਰਤੀ ਇਕ ਮੁਹਿੰਮ ਛੇੜੀ ਹੋਈ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਧੋਬੀਆਣਾ ਬਸਤੀ

ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਅਮਲ ਪਦਾਰਥਾਂ ਦੀ ਵਿਕਰੀ ਹੋ ਰਹੀ ਹੈ। ਪੁਲਿਸ ਨੇ ਇਕ ਔਰਤ ਅਤੇ ਇੱਕ ਲੜਕੇ ਨੂੰ ਕਾਬੂ ਕਰਕੇ ਇਨ੍ਹਾਂ ਤੋਂ 10 ਗ੍ਰਾਮ ਅਮਲ ਪਦਾਰਥ ਫੜਿਆ ਹੈ। ਇਸ ਤੋਂ ਬਿਨਾਂ ਇਨ੍ਹਾਂ ਤੋਂ ਇਸ ਧੰਦੇ ਤੋਂ ਕਮਾਏ ਹੋਏ 6500 ਰੁਪਏ ਫੜੇ ਗਏ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਫੜੇ ਗਏ ਲੜਕਾ ਅਤੇ ਔਰਤ ਮਾਂ ਪੁੱਤਰ ਨਹੀਂ ਹਨ। ਇਸ ਔਰਤ ਦਾ ਪੁੱਤਰ ਵੀ ਪਹਿਲਾਂ ਇਸੇ ਧੰਦੇ ਵਿੱਚ ਫੜਿਆ ਜਾ ਚੁੱਕਾ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *