ਮੱਥਾ ਟੇਕਣ ਗਈਆਂ 2 ਔਰਤਾਂ ਨੂੰ ਰਸਤੇ ਚ ਘੇਰ ਮੁੰਡਿਆਂ ਨੇ ਕਰਤਾ ਵੱਡਾ ਕਾਰਾ

ਔਰਤਾਂ ਤੋਂ ਅੱਜ ਕੱਲ੍ਹ ਮੋਬਾਈਲ, ਪਰਸ ਅਤੇ ਗਹਿਣੇ ਝ ਪ ਟ ਣਾ ਆਮ ਗੱਲ ਹੋ ਗਈ ਹੈ। ਕਈ ਲੋਕ ਤਾਂ ਹਰ ਸਮੇਂ ਇਸ ਤਾਕ ਵਿੱਚ ਰਹਿੰਦੇ ਹਨ ਕਿ ਕਦੋਂ ਕੋਈ ਇਕੱਲੀ ਔਰਤ ਮਿਲੇ ਅਤੇ ਇਹ ਲੋਕ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਸਕਣ। ਗੁਰਾਇਆ ਥਾਣੇ ਦੀ ਪੁਲਿਸ ਚੌਕੀ ਧਲੇਟਾ ਦੇ ਇੱਕ ਪਿੰਡ ਵਿੱਚ ਇੱਕ ਔਰਤ ਤੋਂ ਬਾਲੀਆਂ ਝ ਪ ਟੇ ਜਾਣ ਦੀ ਘਟਨਾ ਵਾਪਰੀ ਹੈ। 2 ਔਰਤਾਂ ਸਤੀ ਦੇ ਮੱਥਾ ਟੇਕਣ ਜਾ ਰਹੀਆਂ ਸਨ। ਰਸਤੇ ਵਿਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਬਾਲੀਆਂ ਝ ਪ ਟ ਲਈਆਂ।

ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ 2 ਔਰਤਾਂ ਸ਼ਾਮ ਸਮੇਂ ਸਤੀ ਦੇ ਮੱਥਾ ਟੇਕਣ ਜਾ ਰਹੀਆਂ ਸੀ। ਜਦੋਂ ਉਹ ਪਿੰਡ ਤੋਂ ਬਾਹਰ ਨਿਕਲੀਆਂ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਤੇ ਸਵਾਰ 2 ਵਿਅਕਤੀ ਟੱਕਰੇ। ਇਸ ਔਰਤ ਦਾ ਕਹਿਣਾ ਹੈ ਕਿ ਉਸ ਦੀ ਭਰਜਾਈ ਉਸ ਤੋਂ ਅੱਗੇ ਸੀ। ਜਦੋਂ ਇਹ ਮੋਟਰਸਾਈਕਲ ਵਾਲੇ ਉਨ੍ਹਾਂ ਦੀ ਭਰਜਾਈ ਵੱਲ ਹੋਏ ਤਾਂ ਉਨ੍ਹਾਂ ਦੋਵਾਂ ਨੇ ਰੌਲਾ ਪਾ ਦਿੱਤਾ। ਉਨ੍ਹਾਂ ਦੀ ਭਰਜਾਈ ਪਿੱਛੇ ਨੂੰ ਦੌੜੀ

ਪਰ ਮੋਟਰਸਾਈਕਲ ਵਾਲੇ ਕਹਿਣ ਲੱਗੇ ਕਿ ਜੇਕਰ ਰੌਲਾ ਪਾਇਆ ਤਾਂ ਉਹ ਗੋ ਲੀ ਚਲਾ ਦੇਣਗੇ। ਉਹ 2 ਜੋੜੇ ਬਾਲੀਆਂ ਵੱਡੀਆਂ ਅਤੇ ਛੋਟੀਆਂ ਝ ਪ ਟ ਕੇ ਦੌੜ ਗਏ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਦੂਸਰੀ ਔਰਤ ਨੇ ਦੱਸਿਆ ਹੈ ਕਿ ਉਹ ਚੱਕ ਦੇ ਰਸਤੇ ਜਾ ਰਹੀਆਂ ਸੀ। ਰਸਤੇ ਵਿਚ ਉਨ੍ਹਾਂ ਕੋਲੋਂ ਮੋਟਰਸਾਈਕਲ ਸਵਾਰ 2 ਵਿਅਕਤੀ ਲੰਘੇ। ਜੋ ਵਾਪਸ ਮੁੜ ਆਏ ਅਤੇ ਅਤੇ ਉਨ੍ਹਾਂ ਤੋਂ ਅੱਗੇ ਲੰਘ ਕੇ ਇਕ ਮੋਟਰ ਤੇ ਜਾ ਖੜ੍ਹੇ। ਜਦੋਂ ਉਹ ਅੱਗੇ ਗਈਆਂ ਤਾਂ ਇਹ ਵਿਅਕਤੀ ਉਨ੍ਹਾਂ ਦੇ ਅੱਗੇ ਆ ਗਏ।

ਇਨ੍ਹਾਂ ਬੰਦਿਆਂ ਨੂੰ ਦੇਖ ਕੇ ਉਹ ਦੋਵੇਂ ਚੀਕੀਆ ਅਤੇ ਪਿੱਛੇ ਨੂੰ ਭੱਜੀਆਂ। ਇੱਕ ਵਿਅਕਤੀ ਨੇ ਪ ਸ ਤੋ ਲ ਕੱਢ ਕੇ ਕਿਹਾ ਕਿ ਜੇਕਰ ਉਹ ਨਾ ਰੁਕੀਆਂ ਤਾਂ ਉਨ੍ਹਾਂ ਵੱਲੋਂ ਗੋ ਲੀ ਚਲਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹ ਖੜ੍ਹ ਗਈਆਂ। ਦੋਵੇਂ ਵਿਅਕਤੀਆਂ ਦੇ ਮੂੰਹ ਲਪੇਟੇ ਹੋਏ ਸੀ।ਇਕ ਨੇ ਰੁਮਾਲ ਨਾਲ ਅਤੇ ਦੂਸਰੇ ਨੇ ਇਕ ਹੋਰ ਕੱਪੜੇ ਨਾਲ। ਔਰਤ ਦੇ ਦੱਸਣ ਮੁਤਾਬਕ ਇੱਕ ਬਾਲੀ ਉਸ ਨੇ ਖ਼ੁਦ ਉਤਾਰ ਕੇ ਫੜਾ ਦਿੱਤੀ ਅਤੇ ਦੂਸਰੀ ਉਸ ਵਿਅਕਤੀ ਨੇ ਖਿੱਚ ਲਈ। ਇਹ ਵਿਅਕਤੀ ਉਨ੍ਹਾਂ ਦੀ ਜਾਨ ਵੀ ਲੈ ਸਕਦੇ ਸੀ।

ਇਸ ਔਰਤ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਗੁਰਾਇਆ ਦੀ ਪੁਲਿਸ ਚੌਕੀ ਧਲੇਟਾ ਦੇ ਪਿੰਡ ਲਿੱਦਪੁਰ ਵਿਖੇ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਦੁਆਰਾ ਇਕ ਔਰਤ ਦੀਆਂ ਬਾਲੀਆਂ ਝ ਪ ਟੀ ਆਂ ਗਈਆਂ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.