ਲੁਧਿਆਣਾ ਚ ਵਾਪਰਿਆ ਵੱਡਾ ਸੜਕ ਹਾਦਸਾ, 3 ਮਾਸੂਮ ਬੱਚਿਆਂ ਸਣੇ 2 ਹੋਰ ਦੀ ਮੋਤ

ਤੇਜ਼ ਸਪੀਡ ਹੋਣ ਕਾਰਨ ਰੋਜ਼ਾਨਾ ਹੀ ਗੱਡੀਆਂ ਨਾਲ ਸੜਕ ਹਾਦਸੇ ਵਾਪਰਦੇ ਹਨ। ਕਈ ਵਾਰ ਤਾਂ ਇਨ੍ਹਾਂ ਹਾਦਸਿਆਂ ਕਾਰਨ ਅਜਿਹਾ ਨੁਕਸਾਨ ਹੁੰਦਾ ਹੈ, ਜਿਸ ਬਾਰੇ ਸੁਣ ਕੇ ਹਰ ਕਿਸੇ ਦੀ ਰੂਹ ਝੰਜੋੜੀ ਜਾਂਦੀ ਹੈ। ਇਕ ਅਜਿਹਾ ਹੀ ਹਾਦਸਾ ਲੁਧਿਆਣਾ ਨੇੜੇ ਲੁਧਿਆਣਾ ਚੰਡੀਗੜ੍ਹ ਰੋਡ ਤੇ ਫੋਰਟਿਸ ਹਸਪਤਾਲ ਕੋਲ ਵਾਪਰਿਆ ਹੈ। ਇਸ ਹਾਦਸੇ ਵਿੱਚ 5 ਜਾਨਾਂ ਚਲੀਆਂ ਗਈਆਂ ਹਨ। ਮ੍ਰਿਤਕਾਂ ਵਿੱਚ 3 ਬੱਚੀਆਂ ਅਤੇ 2 ਬਾਲਗ ਸਨ। ਇਹ ਲੁਧਿਆਣਾ ਦੇ ਰਹਿਣ ਵਾਲੇ ਸਨ।

ਇਹ ਚੰਡੀਗਡ਼੍ਹ ਵਿਖੇ ਹੋਏ ਕਿਸੇ ਪ੍ਰੋਗਰਾਮ ਤੋਂ ਵਾਪਸ ਆਪਣੇ ਘਰ ਨੂੰ ਆ ਰਹੇ ਸੀ। ਜਦੋਂ ਇਨ੍ਹਾਂ ਦੀ ਗੱਡੀ ਫੋਰਟਿਸ ਹਸਪਤਾਲ ਨੇਡ਼ੇ ਪਹੁੰਚੀ ਤਾਂ ਸਪੀਡ ਤੇਜ਼ ਹੋਣ ਕਾਰਨ ਗੱਡੀ ਬੇ ਕਾ ਬੂ ਹੋ ਗਈ। ਗੱਡੀ ਨੂੰ ਰਜੇਸ਼ ਕੁਮਾਰ ਚਲਾ ਰਿਹਾ ਸੀ। ਗੱਡੀ ਪਹਿਲਾਂ ਤਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਬੇ ਕਾ ਬੂ ਹੋ ਕੇ ਇਕ ਖੰਭੇ ਵਿੱਚ ਜਾ ਵੱਜੀ। ਗੱਡੀ ਦੀ ਹਾਲਤ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਦੀਆਂ ਸਵਾਰੀਆਂ ਨਾਲ ਕੀ ਵਾਪਰਿਆ ਹੋਵੇਗਾ।

ਪਤਾ ਲੱਗਾ ਹੈ ਕਿ ਹਾਦਸਾ ਸਵੇਰੇ ਢਾਈ ਵਜੇ ਵਾਪਰਿਆ ਹੈ। ਉਸ ਸਮੇਂ ਅਹਾਤੇ ਵਿੱਚ ਕੰਮ ਕਰਦੇ ਇਕ ਵਿਅਕਤੀ ਨੇ ਕਾਰ ਸਵਾਰਾਂ ਨੂੰ ਪਾਣੀ ਵੀ ਪਿਲਾਇਆ। ਕਾਰ ਸਵਾਰਾਂ ਦੀ ਹਾਲਤ ਠੀਕ ਨਹੀਂ ਸੀ। ਇਸ ਤੋਂ ਬਾਅਦ ਐਂ ਬੂ ਲੈਂ ਸ ਇਨ੍ਹਾਂ ਨੂੰ ਹਸਪਤਾਲ ਲੈ ਗਈ। ਜਿੱਥੇ ਮਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਰਜੇਸ਼ ਕੁਮਾਰ, ਉਸ ਦੀ 5 ਸਾਲਾ ਧੀ ਜੈਸਮੀਨ, ਰਾਜੇਸ਼ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਔਰਤ ਸੰਜਨਾ, ਸੰਜਨਾ ਦੀ 5 ਸਾਲਾ ਧੀ ਮਾਹੀ ਅਤੇ 3 ਸਾਲਾ ਧੀ ਖੁਸ਼ੀ ਸ਼ਾਮਲ ਹਨ।

ਇਸ ਹਾਦਸੇ ਕਾਰਨ 2 ਘਰ ਬ ਰ ਬਾ ਦ ਹੋ ਗਏ। ਇਹ ਲੋਕ ਸਮਾਗਮ ਤੋਂ ਖੁਸ਼ੀ ਖੁਸ਼ੀ ਘਰ ਨੂੰ ਵਾਪਸ ਆ ਰਹੇ ਸੀ। ਕੋਈ ਨਹੀਂ ਸੀ ਜਾਣਦਾ ਕਿ ਅੱਗੇ ਕੀ ਹੋਣ ਵਾਲਾ ਹੈ? ਇਨ੍ਹਾਂ ਦੀ ਗੱਡੀ ਬੁ ਰੀ ਤਰ੍ਹਾਂ ਨੁ ਕ ਸਾ ਨੀ ਹੋਈ ਹੈ। ਜਿਸ ਨੂੰ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਗੱਡੀ ਅੱਗ ਦੀ ਲਪੇਟ ਵਿੱਚ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਜੇਸ਼ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ

Leave a Reply

Your email address will not be published.