32 ਸਾਲਾ ਮੁੰਡੇ ਨੇ ਚੁੱਕ ਲਿਆ ਗਲਤ ਕਦਮ, ਨਾਬਾਲਗ ਕੁੜੀ ਨੂੰ ਘਰ ਤੋਂ ਲਿਜਾਣ ਦੇ ਲੱਗੇ ਸੀ ਦੋਸ਼

ਥਾਣਾ ਸਦਰ ਨਾਭਾ ਦੀ ਹਵਾਲਾਤ ਵਿੱਚ ਇਕ ਨੌਜਵਾਨ ਦੁਆਰਾ ਲਟਕ ਕੇ ਜਾਨ ਦੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਉਮਰ 32 ਸਾਲ ਸੀ। ਉਸ ਤੇ ਧਾਰਾ 376 ਅਧੀਨ ਮਾਮਲਾ ਦਰਜ ਸੀ। ਅਗਲੇ ਦਿਨ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਮ੍ਰਿਤਕ ਦਾ ਨਾਂ ਬੂਟਾ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਫੈਜਗਡ਼੍ਹ, ਥਾਣਾ ਸਦਰ ਨਾਭਾ ਦੱਸਿਆ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੂਟਾ ਸਿੰਘ ਪੁੱਤਰ ਅਨੂਪ ਸਿੰਘ ਤੇ 17 ਸਾਲਾ

ਇਕ ਨਾਬਾਲਗ ਲੜਕੀ ਨੂੰ ਲੈ ਜਾਣ ਦਾ ਦੋ ਸ਼ ਸੀ। ਪੁਲਿਸ ਨੇ ਮੁੰਡੇ ਅਤੇ ਕੁੜੀ ਦੋਵਾਂ ਨੂੰ ਫੜ ਲਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਨੂੰ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਭੇਜਿਆ ਗਿਆ ਸੀ ਜਦਕਿ ਮੁੰਡੇ ਦਾ ਮੈਡੀਕਲ ਕਰਵਾ ਕੇ ਉਸ ਨੂੰ ਹਵਾਲਾਤ ਭੇਜ ਦਿੱਤਾ ਗਿਆ ਸੀ। ਅਗਲੇ ਦਿਨ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਣਾ ਸੀ ਪਰ ਉਸਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਦੋਂ ਸਵੇਰੇ ਸੰਤਰੀ ਅਤੇ ਮੁਨਸ਼ੀ ਨੇ ਚੈੱਕ ਕੀਤਾ ਤਾਂ ਇਹ ਨੌਜਵਾਨ ਹਵਾਲਾਤ ਵਿਚ ਬਣੇ ਇੱਕ ਪਿੱਲਰ ਨਾਲ ਲਟਕ ਰਿਹਾ ਸੀ। ਉਸ ਨੇ ਆਪਣੇ ਪਰਨੇ ਨੂੰ ਗਲ ਵਿੱਚ ਪਾ ਕੇ ਪਿੱਲਰ ਨਾਲ ਕੱਸ ਕੇ ਬੰਨ੍ਹ ਲਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਣ ਤੇ ਨੌਜਵਾਨ ਨੂੰ ਤੁਰੰਤ ਉਤਾਰਿਆ ਗਿਆ ਅਤੇ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਜਾਨ ਚਲੀ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦਾ ਪਹਿਲਾਂ ਵਿਆਹ ਹੋਇਆ ਸੀ ਪਰ ਕਿਸੇ ਕਾਰਨ ਉਸ ਦੀ ਛੱਡ ਛਡਾਈ ਹੋ ਗਈ ਸੀ। ਇਸ ਸਮੇਂ ਇਹ ਨੌਜਵਾਨ ਮਜ਼ਦੂਰੀ ਕਰਦਾ ਸੀ। ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਇਸ ਲੜਕੇ ਤੇ ਪਰਚਾ ਦਰਜ ਹੋਇਆ ਸੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.