ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ ਪਰ ਵਿਆਹ ਤੋਂ ਪਹਿਲਾਂ ਹੀ ਧੀ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਤਰਨਤਾਰਨ ਦੇ ਪਿੰਡ ਠੱਠੀ ਖਾਰਾ ਵਿੱਚ ਖੁਸ਼ੀ ਭਰਿਆ ਮਾਹੌਲ ਉਸ ਸਮੇਂ ਸੋਗਮਈ ਹੋ ਗਿਆ, ਜਦੋਂ ਇਸ ਪਿੰਡ ਦੇ ਜੈਮਲ ਸਿੰਘ ਨਾਮ ਦੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਜਾਨ ਚਲੀ ਗਈ। ਉਸਦੇ ਦੂਸਰੇ ਸਾਥੀ ਦੀ ਜਾਨ ਤਾਂ ਬਚ ਗਈ ਹੈ ਪਰ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨਾਂ ਤਕ ਜੈਮਲ ਸਿੰਘ ਦੀ ਧੀ ਕਿਰਨਦੀਪ ਕੌਰ ਦਾ ਵਿਆਹ ਸੀ। ਇਸੇ ਸਿਲਸਿਲੇ ਵਿਚ ਘਰ ਨੂੰ ਰੰਗ ਕੀਤਾ ਜਾ ਰਿਹਾ ਸੀ।

ਜੈਮਲ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਰੰਗ ਕਰਨ ਵਿਚ ਰੁੱਝਾ ਹੋਇਆ ਸੀ। ਇਸੇ ਦੌਰਾਨ ਹੀ ਕਿਸੇ ਤਰ੍ਹਾਂ ਜੈਮਲ ਸਿੰਘ ਦਾ ਹੱਥ ਬਿਜਲੀ ਦੀ ਤਾਰ ਦੇ ਜੋੜ ਨੂੰ ਲੱਗ ਗਿਆ। ਜਿਸ ਨਾਲ ਪੇਂਟ ਕਰ ਰਹੇ ਦੋਵੇਂ ਵਿਅਕਤੀ ਕਰੰਟ ਦੀ ਲਪੇਟ ਵਿੱਚ ਆ ਗਏ ਅਤੇ ਥੱਲੇ ਡਿੱਗ ਪਏ। ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਬਚਾਉਣ ਲਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਅਤੇ ਫਿਰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਜੈਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ

ਅਤੇ ਦੂਸਰੇ ਵਿਅਕਤੀ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਜੈਮਲ ਸਿੰਘ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ। ਜਿੱਥੇ ਜੈਮਲ ਸਿੰਘ ਦੀ ਜਾਨ ਜਾਣ ਕਾਰਨ ਪਰਿਵਾਰ ਦਾ ਇੱਕ ਜੀਅ ਚਲਾ ਗਿਆ ਹੈ ਉੱਥੇ ਹੀ ਪਰਿਵਾਰ ਦੀ ਆਮਦਨ ਵੀ ਰੁਕ ਗਈ ਹੈ ਕਿਉਂਕਿ ਜੈਮਲ ਸਿੰਘ ਹੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ। ਕਿੱਥੇ ਤਾਂ ਘਰ ਵਿੱਚ ਵਿਆਹ ਦੀਆਂ ਗੱਲਾਂ ਹੋ ਰਹੀਆਂ ਸਨ ਕਿੱਥੇ ਪਰਿਵਾਰ ਵਿੱਚ ਸੋਗ ਛਾ ਗਿਆ।

ਹਰ ਪਿੰਡ ਵਾਸੀ ਜਿੱਥੇ ਮ੍ਰਿਤਕ ਦੇ ਪਰਿਵਾਰ ਨਾਲ ਹ ਮ ਦ ਰ ਦੀ ਜਿਤਾ ਰਿਹਾ ਹੈ ਉਥੇ ਹੀ ਸਰਕਾਰ ਤੋਂ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਵਾਸੀ ਚਾਹੁੰਦੇ ਹਨ ਕਿ ਜੇਕਰ ਸਰਕਾਰ ਵੱਲੋਂ ਮਦਦ ਕੀਤੀ ਜਾਵੇ ਤਾਂ ਗ਼ਰੀਬ ਪਰਿਵਾਰ ਦੀ ਧੀ ਦਾ ਵਿਆਹ ਹੋ ਸਕਦਾ ਹੈ। ਜੈਮਲ ਸਿੰਘ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਧੀ ਦਾ ਵਿਆਹ ਕਰਨ ਦਾ ਉਪਰਾਲਾ ਕੀਤਾ ਸੀ ਪਰ ਉਹ ਨਹੀਂ ਸੀ ਜਾਣਦਾ ਕਿ ਉਹ ਖ਼ੁਦ ਥੋੜ੍ਹੀ ਦੇਰ ਦਾ ਮਹਿਮਾਨ ਹੈ। ਜੈਮਲ ਸਿੰਘ ਦੀ ਜਾਨ ਜਾਣ ਕਾਰਨ ਪਰਿਵਾਰ ਲਈ ਹਨੇਰ ਪੈ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.