ਚੋਰੀ ਕਰਨ ਆਏ ਸੀ ਪਰ ਹੋ ਗਈ ਕਲੋਲ

ਦਾਰੂ ਕਈ ਵਿਅਕਤੀਆਂ ਦੀ ਕ ਮ ਜ਼ੋ ਰੀ ਕਹੀ ਜਾ ਸਕਦੀ ਹੈ। ਜਦੋਂ ਇਹ ਤਰਲ ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਤਾਂ ਇਹ ਸਭ ਕੁਝ ਭੁੱਲ ਜਾਂਦੇ ਹਨ। ਇਨ੍ਹਾਂ ਦੀ ਇਹ ਆਦਤ ਹੀ ਇਨ੍ਹਾਂ ਨੂੰ ਕਈ ਵਾਰ ਫਸਾ ਦਿੰਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਪੁਲਿਸ ਅਧਿਕਾਰੀ ਖੜ੍ਹੇ ਦਿਖਾਈ ਦਿੰਦੇ ਹਨ। ਕੰਧ ਵਿੱਚ ਇੱਕ ਮੋਘਾ ਨਜ਼ਰ ਆਉਂਦਾ ਹੈ। ਜਿਸ ਰਾਹੀਂ ਪੁਲੀਸ ਅਧਿਕਾਰੀ ਕੁਝ ਵਿਅਕਤੀਆਂ ਨੂੰ ਬਾਹਰ ਕੱਢਦੇ ਦਿਖਾਈ ਦਿੰਦੇ ਹਨ। ਇਹ ਵਿਅਕਤੀ ਕਿਸੇ ਅਮਲ ਦੀ ਲੋਰ ਵਿੱਚ ਜਾਪ ਰਹੇ ਹਨ।

ਅਸਲ ਵਿੱਚ ਇਹ ਇੱਕ ਦਾ ਰੂ ਦੀ ਦੁਕਾਨ ਹੈ। ਜਿਸ ਵਿੱਚੋਂ ਬੋਤਲਾਂ ਚੁੱਕਣ ਦੇ ਇਰਾਦੇ ਨਾਲ ਕੁਝ ਵਿਅਕਤੀ ਕੰਧ ਤੋਡ਼ ਕੇ ਅੰਦਰ ਜਾ ਵੜੇ। ਜਦੋਂ ਇਨ੍ਹਾਂ ਨੇ ਅੰਦਰ ਵੜ ਕੇ ਦਾ ਰੂ ਪਈ ਦੇਖੀ ਤਾਂ ਇਨ੍ਹਾਂ ਦਾ ਖੁਦ ਤੇ ਕਾਬੂ ਨਹੀਂ ਰਿਹਾ ਅਤੇ ਉੱਥੇ ਹੀ ਪੀਣ ਬੈਠ ਗਏ। ਕਾਹਲੀ ਵਿੱਚ ਇਨ੍ਹਾਂ ਨੇ ਜ਼ਰੂਰਤ ਤੋਂ ਵੱਧ ਹੀ ਪੀ ਲਈ। ਜਦੋਂ ਇਨ੍ਹਾਂ ਤੇ ਇਸ ਦਾ ਅਸਰ ਹੋਇਆ ਤਾਂ ਇਹ ਉੱਥੇ ਹੀ ਖੌਰੂ ਪਾਉਣ ਲੱਗੇ। ਉਹ ਇਸ ਗੱਲ ਨੂੰ ਭੁੱਲ ਗਏ ਕਿ ਉਹ ਤਾਂ ਇੱਥੋਂ ਸਾਮਾਨ ਚੁੱਕਣ ਆਏ ਹਨ

ਅਤੇ ਚੁੱਪ ਰਹਿਣਾ ਹੈ। ਜਦੋਂ ਇਨ੍ਹਾਂ ਦੀ ਆਵਾਜ ਆਲੇ ਦੁਆਲੇ ਰਹਿਣ ਵਾਲਿਆਂ ਨੇ ਸੁਣੀ ਤਾਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਉਸੇ ਮੋਘੇ ਰਾਹੀਂ ਬਾਹਰ ਕੱਢਿਆ, ਜੋ ਇਨ੍ਹਾਂ ਨੇ ਸਾਮਾਨ ਚੁੱਕਣ ਲਈ ਕੰਧ ਵਿੱਚ ਕੀਤਾ ਸੀ। ਆਪਣੀ ਗ ਲ ਤੀ ਕਾਰਨ ਹੀ ਇਹ ਪੁਲਿਸ ਦੇ ਧੱਕੇ ਚੜ੍ਹ ਗਏ।

Leave a Reply

Your email address will not be published.