ਦੁਨੀਆਂ ਦਾ ਸਭ ਤੋਂ ਵੱਡਾ ਗੱਡੀ ਚੋਰ, 5 ਹਜ਼ਾਰ ਗੱਡੀਆਂ ਚੋਰੀ, 3 ਪਤਨੀਆਂ ਨਾਲ ਕਰਦਾ ਐਸ਼

ਲਾ ਲ ਚ ਇੱਕ ਦਲਦਲ ਹੈ, ਜਿਸ ਵਿੱਚ ਫਸਿਆ ਇਨਸਾਨ ਇਸ ਵਿੱਚੋਂ ਨਿਕਲਣ ਦੀ ਬਜਾਏ ਹੋਰ ਖੁਭਦਾ ਜਾਂਦਾ ਹੈ। ਦਿੱਲੀ ਪੁਲਿਸ ਨੇ ਦੇਸ਼ ਬੰਧੂ ਗੁਪਤਾ ਰੋਡ ਤੋਂ ਇਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਹੈ ਜੋ ਲਗਾਤਾਰ 27 ਸਾਲ ਤੋਂ ਗੱਡੀਆਂ ਚੋ ਰੀ ਕਰਕੇ ਵੇਚ ਰਿਹਾ ਸੀ। ਉਸ ਨੇ ਇਹ ਧੰਦਾ 1995 ਵਿੱਚ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 5000 ਦੇ ਲਗਭਗ ਗੱਡੀਆਂ ਲਾਪਤਾ ਕਰ ਚੁੱਕਾ ਹੈ। ਇਸ ਵਿਅਕਤੀ ਦੀ ਪਛਾਣ ਅਨਿਲ ਚੌਹਾਨ ਵਜੋਂ ਹੋਈ ਹੈ। ਅਨਿਲ ਚੌਹਾਨ ਜ਼ਿਆਦਾਤਰ

ਆਲਟੋ 800 ਮਾਡਲ ਦੀਆਂ ਗੱਡੀਆਂ ਨੂੰ ਚੁਣਦਾ ਸੀ। ਕਿਉਂਕਿ ਇਨ੍ਹਾਂ ਗੱਡੀਆਂ ਨੂੰ ਵੇਚਣ ਸੌਖਾ ਹੈ ਇਹਨਾਂ ਨੂੰ ਮੁੜ੍ਹਕੇ ਲੱਭਿਆ ਨਹੀਂ ਜਾ ਸਕਦਾ। ਆਮ ਕਰਕੇ ਗੱਡੀਆਂ ਵਿੱਚ ਚਿੱਪ ਹੁੰਦੀ ਹੈ। ਜਿਸ ਤੋਂ ਇਨ੍ਹਾਂ ਦਾ ਪਤਾ ਲੱਗ ਜਾਂਦਾ ਹੈ ਪਰ ਆਲਟੋ 800 ਗੱਡੀ ਵਿਚ ਅਜਿਹਾ ਨਹੀਂ ਹੈ। ਜੇਕਰ ਕੋਈ ਕਾਰ ਚਾਲਕ ਅਨਿਲ ਚੌਹਾਨ ਦੇ ਅੱਗੇ ਅੜਦਾ ਸੀ ਤਾਂ ਇਹ ਉਸ ਦੀ ਜਾਨ ਲੈ ਲੈਂਦਾ ਸੀ। ਇਸ ਤਰਾਂ ਇਸ ਨੇ ਕਈ ਕਾਰ ਚਾਲਕਾਂ ਨੂੰ ਸਦਾ ਦੀ ਨੀਂਦ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਸ਼ੁਰੂ ਵਿੱਚ ਅਨਿਲ ਚੌਹਾਨ ਆਟੋ ਚਲਾਉਂਦਾ ਸੀ।

ਇੱਕ ਵਾਰ ਕੋਈ ਗੱਡੀ ਲਾਪਤਾ ਕਰਕੇ ਵੇਚ ਦਿੱਤੀ ਇਸ ਤੋਂ ਉਸ ਨੂੰ ਲਾ ਲ ਚ ਪੈ ਗਿਆ ਅਤੇ ਇਹ ਧੰਦਾ ਹੀ ਸ਼ੁਰੂ ਕਰ ਦਿੱਤਾ। ਉਹ ਹੋਰ ਅਮੀਰ ਹੁੰਦਾ ਗਿਆ। ਉਸ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਕਾਫ਼ੀ ਜ਼ਿਆਦਾ ਜਾਇਦਾਦ ਖ਼ਰੀਦ ਲਈ। ਫਿਰ ਉਹ ਅਸਾਮ ਵਿੱਚ ਪਹੁੰਚ ਗਿਆ। ਜਿੱਥੇ ਉਸ ਦੀ ਕੁਝ ਰਾਜਨੀਤਕ ਲੋਕਾਂ ਨਾਲ ਨੇੜਤਾ ਹੋ ਗਈ। ਇਸ ਦੇ ਸਹਾਰੇ ਉਹ ਸਰਕਾਰੀ ਠੇਕੇਦਾਰ ਬਣ ਗਿਆ। ਇਨ੍ਹਾਂ ਰਾਜਨੀਤਕ ਲੋਕਾਂ ਦੇ ਕਾਰਨ ਉਸ ਨੂੰ ਠੇਕੇਦਾਰੀ ਦੇ ਕੰਮ ਵਿੱਚ ਬਹੁਤ ਜ਼ਿਆਦਾ ਕੰਮ ਮਿਲਣ ਲੱਗਾ।

ਉਸ ਤੇ ਅਮਲ ਪਦਾਰਥ ਦੀ ਸਪਲਾਈ ਅਤੇ ਹੋਰ ਕਈ ਕਿਸਮ ਦੇ ਧੰਦਿਆਂ ਵਿੱਚ ਜੁੜੇ ਹੋਣ ਦੇ ਦੋਸ਼ ਹਨ। ਅਨਿਲ ਚੌਹਾਨ 5 ਸਾਲ ਜੇ ਲ ਵਿਚ ਰਹਿ ਚੁੱਕਾ ਹੈ। ਉਸ ਤੇ 180 ਮਾਮਲੇ ਦਰਜ ਹਨ। ਗੱਡੀਆਂ ਨੂੰ ਉਹ ਜ਼ਿਆਦਾਤਰ ਪਹਾਡ਼ੀ ਖੇਤਰ ਵਿੱਚ ਲਿਜਾ ਕੇ ਵੇਚਦਾ ਸੀ। ਇਕ ਆਟੋ ਚਾਲਕ ਤੋਂ ਅਨਿਲ ਚੌਹਾਨ ਇਸ ਸਥਿਤੀ ਵਿੱਚ ਪਹੁੰਚ ਗਿਆ ਕਿ ਉਸ ਦੀਆਂ 3 ਪਤਨੀਆਂ ਹਨ ਅਤੇ 7 ਬੱਚੇ ਹਨ। ਉਹ ਬਹੁਤ ਹੀ ਐਸ਼ਪ੍ਰਸਤੀ ਵਾਲਾ ਜੀਵਨ ਗੁਜ਼ਾਰ ਰਿਹਾ ਸੀ ਪਰ ਅਖ਼ੀਰ ਪੁਲੀਸ ਦੇ ਧੱਕੇ ਚੜ੍ਹ ਗਿਆ। ਉਸ ਤੋਂ ਕਈ ਪ ਸ ਤੋ ਲ ਬਰਾਮਦ ਹੋਏ ਹਨ।

Leave a Reply

Your email address will not be published.