ਬੇਕਾਬੂ ਬੱਸ ਜਾ ਵੜੀ ਦੁਕਾਨ ਚ, ਸਾਹਮਣੇ ਆਈ ਹੈਰਾਨ ਕਾਰਨ ਵਾਲੀ ਗੱਲ

ਪਟਿਆਲਾ ਵਿਖੇ ਉਸ ਸਮੇਂ ਇੱਕ ਦਮ ਹ ੜ ਕੰ ਪ ਮੱਚ ਗਿਆ ਜਦੋਂ ਪੀ.ਆਰ.ਟੀ.ਸੀ ਦੀ ਇਕ ਬੱਸ ਬੇ ਕਾ ਬੂ ਹੋ ਕੇ ਇਕ ਦੁਕਾਨ ਵਿੱਚ ਜਾ ਵੜੀ। ਇਸ ਨਾਲ ਦੁਕਾਨ ਨੂੰ ਕੁਝ ਨੁਕਸਾਨ ਪੁੱਜਾ ਹੈ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਲੋਕ ਭੱਜ ਕੇ ਇੱਕ ਪਾਸੇ ਹੋ ਗਏ। ਘਟਨਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਪਹੇਵਾ ਜਾ ਰਹੀ ਸੀ। ਜਿਉਂ ਹੀ ਬੱਸ ਪਟਿਆਲਾ ਦੇ ਬੱਸ ਸਟੈਂਡ ਤੋਂ ਬਾਹਰ ਨਿਕਲੀ ਤਾਂ ਬੇਕਾਬੂ ਹੋ ਕੇ ਇੱਕ ਦੁਕਾਨ ਵਿੱਚ ਜਾ ਵੜੀ।

ਤੁਰੰਤ ਲੋਕ ਬੱਸ ਦੇ ਆਲੇ ਦੁਆਲੇ ਹੋ ਗਏ। ਬੱਸ ਚਾਲਕ ਨੂੰ ਸਟੇਅਰਿੰਗ ਉੱਤੋਂ ਚੁੱਕਿਆ ਗਿਆ। ਪੀ.ਆਰ.ਟੀ.ਸੀ ਅਧਿਕਾਰੀ ਵੀ ਤੁਰੰਤ ਮੌਕੇ ਤੇ ਪਹੁੰਚ ਗਏ। ਚਾਲਕ ਨੂੰ ਉੱਥੋਂ ਚੁੱਕ ਕੇ ਬੱਸ ਦੀ ਸੀਟ ਤੇ ਪਾਇਆ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਡਰਾਈਵਰ ਨੂੰ ਹਸਪਤਾਲ ਲੈ ਗਏ। ਪੀ.ਆਰ.ਟੀ.ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਹੈ। ਦੂਜੇ ਪਾਸੇ ਮੌਕੇ ਤੇ ਹਾਜ਼ਰ ਲੋਕਾਂ ਨੇ ਬੱਸ ਡਰਾਈਵਰ ਤੇ

ਅਮਲ ਦੀ ਲੋਰ ਵਿੱਚ ਹੋਣ ਦੇ ਦੋਸ਼ ਲਗਾਏ ਹਨ।ਇਹ ਲੋਕ ਤਾਂ ਦਾਅਵਾ ਕਰ ਰਹੇ ਹਨ ਕਿ ਬੱਸ ਵਿਚੋਂ ਦਾ ਰੂ ਦੀ ਬੋਤਲ ਮਿਲੀ ਹੈ। ਇਕ ਗਲਾਸ ਵਿੱਚੋਂ ਤਰਲ ਮਿਲਿਆ ਹੈ। ਇਨ੍ਹਾਂ ਲੋਕਾਂ ਦਾ ਤਾਂ ਇੱਥੋਂ ਤਕ ਦਾਅਵਾ ਹੈ ਕਿ ਡਰ‍ਾਈਵਰ ਦੀ ਜੇਬ ਵਿਚੋਂ ਅਮਲ ਦੀ ਦਵਾਈ ਵੀ ਮਿਲੀ ਹੈ। ਲੋਕਾਂ ਨੇ ਪੀ.ਆਰ.ਟੀ.ਸੀ ਅਧਿਕਾਰੀਆਂ ਤੇ ਬੋਤਲਾਂ ਛੁਪਾਉਣ ਦੇ ਵੀ ਦੋਸ਼ ਲਗਾਏ। ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਡਰਾਈਵਰ ਨੇ ਅਮਲ ਕੀਤਾ ਸੀ ਜਾਂ ਉਸ ਨੂੰ ਦਿਲ ਦਾ ਦੌਰਾ ਪਿਆ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਰੱਖ ਰਹੀਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਚੱਲਦੀ ਬੱਸ ਦੇ ਬੇਕਾਬੂ ਹੋਣ ਨਾਲ ਹਾਦਸਾ ਵਾਪਰਿਆ ਹੋਵੇ। ਸੰਤੁਸ਼ਟੀ ਇਸ ਗੱਲ ਦੀ ਹੈ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਥਾਂ ਤੇ ਅਕਸਰ ਹੀ ਕਾਫ਼ੀ ਭੀੜ ਹੁੰਦੀ ਹੈ।

Leave a Reply

Your email address will not be published.