ਸਹੇਲੀ ਨੂੰ ਮਿਲਣ ਗਿਆ ਸੀ ਮੁੰਡਾ, ਫੜੇ ਜਾਣ ਤੇ ਲੈ ਲਈ ਗਈ ਨੌਜਵਾਨ ਮੁੰਡੇ ਦੀ ਜਾਨ

ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਜੋ ਜੋ ਮਸਲੇ ਸੁਲਝਾਏ ਉਨ੍ਹਾਂ ਦੀ ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ 3 ਜਾਨਾਂ ਲਏ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿਚ ਜਾਨਾਂ ਲੈਣ ਵਾਲੇ ਸ਼ਖਸਾਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਥਾਣਾ ਮਕਬੂਲਪੁਰਾ ਅਧੀਨ ਪੈਂਦੇ ਇਲਾਕੇ ਵਿਚ ਇਕ ਲੜਕੇ ਦੀ ਜਾਨ ਲਈ ਗਈ ਸੀ।

ਉਹ ਕੁਆਟਰਾਂ ਵਿੱਚ ਜੋਤੀ ਨਾਂ ਦੀ ਲੜਕੀ ਨੂੰ ਮਿਲਣ ਲਈ ਗਿਆ ਸੀ। ਇਸ ਲੜਕੇ ਦੀ ਜਾਨ ਲੈਣ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਇਕ ਗੱਡੀ ਵਿਚ ਪਾ ਕੇ ਥਾਣਾ ਕੰਬੋਅ ਦੇ ਇਲਾਕੇ ਵਿਚ ਸੁੱਟ ਦਿੱਤਾ ਗਿਆ ਸੀ। ਜਿੱਥੇ ਮ੍ਰਿਤਕ ਦੇਹ ਰੂਰਲ ਪੁਲਿਸ ਨੂੰ ਮਿਲੀ ਸੀ। ਕੰਬੋਅ ਥਾਣੇ ਦੀ ਪੁਲਿਸ ਨੇ 174 ਦੀ ਕਾਰਵਾਈ ਕੀਤੀ ਸੀ। ਮਾਮਲਾ ਮਕਬੂਲਪੁਰਾ ਥਾਣੇ ਵਿੱਚ ਦਰਜ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਮਲਜੀਤ ਸਿੰਘ ਗੋਲਡੀ ਪੁੱਤਰ ਮਨਜੀਤ ਸਿੰਘ ਨੂੰ ਕਾਬੂ ਕੀਤਾ ਹੈ।

ਲੜਕੀ ਨੂੰ ਫੜਨਾ ਅਜੇ ਬਾਕੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੂਸਰਾ ਮਾਮਲਾ ਸੀ ਡਿਵੀਜ਼ਨ ਥਾਣੇ ਦਾ ਹੈ। ਜਿਸ ਵਿੱਚ 2 ਧਿਰਾਂ ਵਿਚਕਾਰ ਇੱਕ ਕੂੜੇ ਦੇ ਢੇਰ ਨੂੰ ਲੈ ਕੇ ਟਕਰਾਅ ਹੋ ਗਿਆ ਸੀ। ਇਸ ਟਕਰਾਅ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ। ਪੁਲਿਸ ਨੇ ਇਸ ਸੰਬੰਧ ਵਿਚ 4 ਵਿਅਕਤੀ ਫੜ ਲਏ ਹਨ। ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਤੀਸਰਾ ਮਾਮਲਾ ਥਾਣਾ ਸੁਲਤਾਨਵਿੰਡ ਨਾਲ ਜੁਡ਼ਿਆ ਹੋਇਆ ਹੈ। ਮਿ੍ਤਕ ਜ਼ਮਾਨਤ ਤੇ ਆਇਆ ਸੀ। 3 ਵਿਅਕਤੀਆਂ ਨੇ ਮਿਲ ਕੇ ਉਸ ਦੀ ਜਾਨ ਲੈ ਲਈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਉਸੇ ਦਿਨ 2 ਬੰਦੇ ਫੜ ਲਏ ਸਨ ਅਤੇ ਬਾਕੀਆਂ ਨੂੰ ਹੁਣ ਕਾਬੂ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਤਰ੍ਹਾਂ ਹੀ ਡੀ ਡਿਵੀਜ਼ਨ ਵਿੱਚ ਗ ਲੀ ਚਲਾ ਕੇ ਇਕ ਆਟੋ ਚਾਲਕ ਦੀ ਜਾਨ ਲੈ ਲਈ ਗਈ ਸੀ। ਇਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਦਾ ਰਿਮਾਂਡ ਲਿਆ ਗਿਆ ਹੈ। ਸਾਈਡ ਨਾ ਦਿੱਤੇ ਜਾਣ ਕਾਰਨ ਇਹ ਘਟਨਾ ਵਾਪਰੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਅੰਮ੍ਰਿਤਸਰ ਪੁਲਿਸ ਦੀਆਂ ਹੋਰ ਵੀ ਪ੍ਰਾਪਤੀਆ ਬਾਰੇ ਚਾਨਣਾ ਪਾਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *