1 ਫੋਨ ਕਾਲ ਨੇ ਲੈ ਲਈ ਬੰਦੇ ਦੀ ਜਾਨ, ਰੱਖੋ ਅਜਿਹੀਆਂ ਕਾਲਾ ਦਾ ਧਿਆਨ

ਇਕ ਪਾਸੇ ਤਾਂ ਸਰਕਾਰ ਡਿਜੀਟਲ ਭਾਰਤ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਅਨਪੜ੍ਹ ਇਨਸਾਨ ਨਾਲ ਆਨਲਾਈਨ ਧੋ ਖਾ ਹੋ ਜਾਂਦਾ ਹੈ। ਕਈ ਚ ਲਾ ਕ ਲੋਕ ਦੂਰ ਬੈਠੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਈ ਜਾ ਰਹੇ ਹਨ। ਦੂਜੇ ਵਿਅਕਤੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਸ ਦੇ ਖਾਤੇ ਵਿੱਚੋਂ ਰਕਮ ਨਿਕਲ ਜਾਂਦੀ ਹੈ। ਇਹ ਲੋਕ ਵੱਖ ਵੱਖ ਤਰੀਕਿਆਂ ਨਾਲ ਘਟਨਾ ਨੂੰ ਅੰਜਾਮ ਦਿੰਦੇ ਹਨ। ਮਾਮਲਾ ਜ਼ਿਲਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਪੈਂਦੇ ਪਿੰਡ ਤਰਿੰਗਡ਼ੀ ਦਾ ਹੈ।

ਇੱਥੋਂ ਦੇ 49 ਸਾਲਾ ਹਰਸਾਲ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਕਿਸੇ ਨਾਮਲੂਮ ਵਿਅਕਤੀ ਨੇ 3 ਲੱਖ ਰੁਪਏ ਦਾ ਚੂਨਾ ਲਾ ਦਿੱਤਾ ਹੈ। ਇਸ ਕਾਰਨ ਹੀ ਹਰਸਾਲ ਸਿੰਘ ਨੇ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਤੀ ਨੂੰ ਕਿਸੇ ਨੇ ਫੋਨ ਕਰਕੇ ਗੱਲਾਂ ਵਿਚ ਫ ਸਾ ਕੇ ਆਪਣੇ ਖਾਤੇ ਵਿੱਚ 3 ਲੱਖ ਰੁਪਏ ਪਵਾ ਲਏ। ਜਦੋਂ ਉਨ੍ਹਾਂ ਦੇ ਪਤੀ ਨੂੰ ਸਚਾਈ ਪਤਾ ਲੱਗੀ ਤਾਂ ਉਸ ਨੇ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ। ਪਰਮਜੀਤ ਕੌਰ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ।

ਰਛਪਾਲ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਉਨ੍ਹਾਂ ਦਾ ਭਰਾ ਸੀ। ਜੋ ਕਿ ਅਨਪੜ੍ਹ ਸੀ। ਉਸ ਨੂੰ ਫੋਨ ਆਇਆ ਕਿ ਤੁਹਾਡਾ ਰਿਸ਼ਤੇਦਾਰ ਬੋਲਦਾ ਹੈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਨੇ ਏਜੰਟ ਨੂੰ ਪੈਸੇ ਦੇਣੇ ਹਨ। ਜੇਕਰ ਉਸ ਨੇ ਖ਼ੁਦ ਏਜੰਟ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਤਾਂ ਏਜੰਟ ਨੇ ਪੈਸੇ ਨਹੀਂ ਮੋੜਨੇ। ਇਸ ਲਈ ਹਰਸਾਲ ਸਿੰਘ ਆਪਣੇ ਖਾਤੇ ਵਿੱਚੋਂ ਪੈਸੇ ਪਾ ਦੇਵੇ। ਉਹ ਬਾਅਦ ਵਿਚ ਉਸ ਨੂੰ ਪੈਸੇ ਮੋੜ ਦੇਵੇਗਾ। ਰਛਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾ ਦੇ ਭਰਾ ਨੇ ਸ਼ਨੀਵਾਰ ਨੂੰ ਰਕਮ ਪਾ ਦਿੱਤੀ ਪਰ ਦੂਜਾ ਵਿਅਕਤੀ ਕਹਿੰਦਾ ਰਿਹਾ ਕਿ ਪੈਸੇ ਨਹੀਂ ਪਾਏ ਗਏ।

ਜਿਸ ਕਰਕੇ ਉਨ੍ਹਾਂ ਦਾ ਭਰਾ ਚੁੱਪ ਚੁੱਪ ਰਹਿਣ ਲੱਗਾ। ਮੰਗਲਵਾਰ ਨੂੰ ਪਰਿਵਾਰ ਨੂੰ ਇਸ ਘਟਨਾ ਬਾਰੇ ਕੁਝ ਕੁਝ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਨੇ ਦਵਾਈ ਖਾ ਲਈ। ਰਛਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੇ ਭਰਾ ਨੂੰ ਹਸਪਤਾਲ ਲੈ ਗਏ। ਜਿੱਥੇ ਉਹ ਅੱਖਾਂ ਮੀਟ ਗਿਆ। ਰਛਪਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਉਨ੍ਹਾਂ ਦੇ ਭਰਾ ਦੀ ਰਕਮ ਹੜੱਪੀ ਹੈ, ਉਸ ਦਾ ਪਤਾ ਲਗਾ ਕੇ ਉਸ ਤੇ ਕਾਰਵਾਈ ਕੀਤੀ ਜਾਵੇ। ਰਛਪਾਲ ਸਿੰਘ ਨੇ ਆਮ ਜਨਤਾ ਨੂੰ ਵੀ ਚੌਕਸ ਕੀਤਾ ਹੈ ਕਿ ਅਜਿਹੇ ਵਿਅਕਤੀਆਂ ਤੋਂ ਬਚਣਾ ਚਾਹੀਦਾ ਹੈ।

ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਅਨਪੜ੍ਹ ਸੀ ਅਤੇ ਅਜਿਹੀਆਂ ਗੱਲਾਂ ਨੂੰ ਨਹੀਂ ਜਾਣਦਾ ਸੀ। ਕਿਸੇ ਨੇ ਫੋਨ ਕਰ ਕੇ ਉਸ ਤੋਂ ਆਪਣੇ ਖਾਤੇ ਵਿੱਚ ਤਿੰਨ ਲੱਖ ਰੁਪਏ ਇਹ ਕਹਿ ਕੇ ਪਵਾ ਲਏ ਕਿ ਉਹ ਪੈਸੇ ਵਾਪਸ ਕਰ ਦੇਣਗੇ ਪਰ ਜਦੋਂ ਰਕਮ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਗਈ ਤਾਂ ਇਹ ਲੋਕ ਧ ਮ ਕੀ ਆਂ ਦੇਣ ਲੱਗੇ ਕਿ ਪੈਸੇ ਪਾਏ ਨਹੀਂ। ਮਿ੍ਤਕ ਕਹਿੰਦਾ ਰਿਹਾ ਕਿ ਉਸ ਨੇ ਪੈਸੇ ਪਾ ਦਿੱਤੇ ਹਨ। ਇਸ ਤੋਂ ਬਾਅਦ ਉਸ ਨੇ ਦਵਾਈ ਖਾ ਲਈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਰਛਪਾਲ ਸਿੰਘ ਆਪਣੇ ਭਰਾ ਨੂੰ ਹਸਪਤਾਲ ਲੈ ਗਿਆ। ਹਸਪਤਾਲ ਵਿੱਚ ਉਹ ਅੱਖਾਂ ਮੀਟ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.