ਇਸ ਗਰੀਬ ਬੰਦੇ ਦੀ ਚਮਕੀ ਕਿਸਮਤ, 100 ਰੁਪਏ ਦੀ ਲਾਟਰੀ ਨਾਲ ਜਿੱਤੇ ਲੱਖਾਂ ਰੁਪਏ

ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਛੱਡਦਾ। ਜਦੋਂ ਉਹ ਦਿੰਦਾ ਹੈ ਤਾਂ ਛੱਪਰ ਫਾੜ ਕੇ ਦੇ ਦਿੰਦਾ ਹੈ। ਫਿਰ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ। ਹੁਸ਼ਿਆਰਪੁਰ ਦੇ ਰਹਿਣ ਵਾਲੇ ਤਰਸੇਮ ਲਾਲ ਨਾਮ ਦੇ ਇੱਕ ਵਿਅਕਤੀ ਨੂੰ 50 ਲੱਖ ਰੁਪਏ ਲਾਟਰੀ ਵਿੱਚੋਂ ਨਿਕਲੇ ਹਨ। ਉਸ ਨੇ 100 ਰੁਪਏ ਦਾ ਟਿਕਟ ਖਰੀਦਿਆ ਸੀ ਅਤੇ ਉਸ ਦਾ 50 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਤਰਸੇਮ ਲਾਲ 35 ਸਾਲ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ। ਉਹ ਨਿਆਰੀਏ ਦਾ ਕੰਮ ਕਰਦਾ ਹੈ।

ਉਸ ਦੀ ਹਾਲਤ ਇਹ ਸੀ ਕਿ ਉਸ ਨੂੰ ਜੋ ਵੀ ਸੋਨਾ ਲੱਭਦਾ ਉਸ ਨੂੰ ਵੇਚ ਕੇ ਲਾਟਰੀ ਖੇਡ ਜਾਂਦਾ। ਪਤਨੀ ਸਬਜ਼ੀ ਲੈਣ ਲਈ ਬਾਜ਼ਾਰ ਭੇਜਦੀ ਤਾਂ ਉਨ੍ਹਾਂ ਪੈਸਿਆਂ ਦੀ ਲਾਟਰੀ ਖ਼ਰੀਦ ਲੈਂਦਾ। ਫਿਰ ਜਦੋਂ ਘਰ ਖਾਲੀ ਹੱਥ ਪਰਤਦਾ ਤਾਂ ਘਰ ਦਾ ਮਾਹੌਲ ਖ਼ਰਾਬ ਹੋ ਜਾਂਦਾ। ਤਰਸੇਮ ਲਾਲ ਨੂੰ ਇੱਥੋਂ ਤਕ ਲਾਟਰੀ ਦਾ ਚਸਕਾ ਸੀ ਕਿ ਉਸ ਨੇ ਆਪਣੀ ਪਤਨੀ ਦੀਆਂ ਬਾਲੀਆਂ ਵੇਚ ਕੇ ਵੀ ਪੈਸੇ ਲਾਟਰੀਆਂ ਤੇ ਲਾ ਦਿੱਤੇ। ਜਿਸ ਦਿਨ ਉਸ ਦੀ ਧੀ ਦੀ ਬਰਾਤ ਆਈ ਹੋਈ ਸੀ, ਉਸ ਦਿਨ ਵੀ ਤਰਸੇਮ ਲਾਲ ਲਾਟਰੀ ਸਟਾਲ ਤੇ ਘੁੰਮ ਰਿਹਾ ਸੀ।

ਪਰਿਵਾਰ ਉਸ ਨੂੰ ਲਾਟਰੀ ਸਟਾਲ ਤੋਂ ਲੱਭ ਕੇ ਲਿਆਇਆ। ਘਰ ਦੇ ਹਾਲਾਤ ਅਜਿਹੇ ਹੋ ਚੁੱਕੇ ਸਨ ਕਿ ਕਈ ਵਾਰ ਬੱਚਿਆਂ ਨੂੰ ਭੁੱਖੇ ਸੌਣਾ ਪੈਂਦਾ ਸੀ ਪਰ ਤਰਸੇਮ ਲਾਲ ਲਾਟਰੀ ਖ਼ਰੀਦਣ ਤੋਂ ਨਹੀਂ ਸੀ ਮੁੜਦਾ। ਅਖੀਰ ਉਸ ਤੇ ਕਿਸਮਤ ਮਿਹਰਬਾਨ ਹੋ ਗਈ। ਉਸ ਨੇ 200 ਰੁਪਏ ਦੀਆਂ 3 ਟਿਕਟਾਂ ਖ਼ਰੀਦੀਆਂ ਜਿਨ੍ਹਾਂ ਵਿੱਚੋਂ 2 ਟਿਕਟਾਂ 50-50 ਰੁਪਏ ਵਾਲੀਆਂ ਸਨ ਅਤੇ ਇੱਕ ਟਿਕਟ 100 ਰੁਪਏ ਵਾਲੀ ਸੀ। ਇਸ ਵਾਰ ਉਸ ਨੂੰ 100 ਰੁਪਏ ਵਾਲੀ ਟਿਕਟ ਤੋਂ 50 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਜਦੋਂ ਉਸ ਦੀ ਪਤਨੀ ਨੂੰ ਇਹ ਖਬਰ ਮਿਲੀ

ਤਾਂ ਉਸ ਦੇ ਖ਼ੁਸ਼ੀ ਨਾਲ ਹੰਝੂ ਆ ਗਏ ਕਿਉਂਕਿ ਪਰਿਵਾਰ ਨੇ ਕਿਸੇ ਤੋਂ 5 ਲੱਖ ਰੁਪਏ 5 ਫ਼ੀਸਦੀ ਵਿਆਜ ਤੇ ਲਏ ਹੋਏ ਸਨ। ਜਿਸ ਕਰਕੇ ਪਰਿਵਾਰ 15 ਲੱਖ ਰੁਪਏ ਦਾ ਲੋਨ ਲੈ ਰਿਹਾ ਸੀ। ਜਦੋਂ ਤਰਸੇਮ ਲਾਲ ਦੀ ਪਤਨੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਘਰ ਲੋਨ ਮਨਜ਼ੂਰ ਕਰਨ ਵਾਲੇ ਬੈਠੇ ਸਨ। ਇਸ ਪਰਿਵਾਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਪਰ ਇਸ ਤੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਕਿ ਜਿਸ ਤਰ੍ਹਾਂ ਤਰਸੇਮ ਲਾਲ ਨੇ ਲਾਟਰੀ ਦੇ ਚਸਕੇ ਵਿੱਚ ਇੰਨਾ ਪੈਸਾ ਖ਼ਰਾਬ ਕੀਤਾ ਹੈ, ਅਜਿਹੀਆਂ ਆਦਤਾਂ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published.