ਇਹ ਹੈ ਪੰਜਾਬ ਦਾ ਅਨੋਖਾ ਪੈਟਰੋਲ ਪੰਪ, ਜਿਸ ਦੀਆਂ ਅੱਜ ਕੱਲ ਹੋ ਰਹੀਆਂ ਸਾਰੇ ਪਾਸੇ ਗੱਲਾਂ

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਸੂਬੇ ਦੀ ਜਨਤਾ ਨਾਲ ਸੂਬੇ ਵਿੱਚ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ। ਇਸ ਸਮੇਂ ਰੂਪਨਗਰ ਵਿੱਚ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਪੰਜਾਬ ਸਰਕਾਰ ਵੱਲੋਂ ਇਕ ਪੈਟਰੋਲ ਪੰਪ ਖੋਲ੍ਹਿਆ ਗਿਆ ਹੈ। ਇਸ ਪੈਟਰੋਲ ਪੰਪ ਦਾ ਉਦਘਾਟਨ 2 ਦਿਨ ਪਹਿਲਾਂ ਹੀ ਸੂਬੇ ਦੇ ਜੇ ਲ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਕੀਤਾ ਗਿਆ ਹੈ। ਇਸ ਪੰਪ ਤੋਂ ਹੋਣ ਵਾਲੀ ਆਮਦਨ ਜੇ ਲ ਵਿੱਚ ਬੰਦ

ਵਿਅਕਤੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਇਸ ਪੰਪ ਤੇ ਤੇਲ ਪਾਉਣ ਲਈ ਉਨ੍ਹਾਂ ਵਿਅਕਤੀਆਂ ਦੀ ਡਿਊਟੀ ਲਗਾਈ ਗਈ ਹੈ ਜੋ ਕਿਸੇ ਕਾਰਨ ਅੰਦਰ ਬੰਦ ਹਨ। ਇੱਥੇ 6 ਵਜੇ ਤੋਂ 12 ਵਜੇ ਤੱਕ ਅਤੇ 12 ਵਜੇ ਤੋਂ 6 ਵਜੇ ਤਕ 2 ਸ਼ਿਫਟਾਂ ਲੱਗਦੀਆਂ ਹਨ। ਪਹਿਲੀ ਸ਼ਿਫਟ ਵਿੱਚ 4 ਵਿਅਕਤੀ ਕੰਮ ਕਰਦੇ ਹਨ। ਉਨ੍ਹਾਂ ਦੀ ਨਿਗਰਾਨੀ ਲਈ 4 ਪੁਲਿਸ ਮੁਲਾਜ਼ਮ ਹਰ ਸਮੇਂ ਤਾਇਨਾਤ ਰਹਿੰਦੇ ਹਨ। ਸ਼ਿਫਟ ਖ਼ਤਮ ਹੋਣ ਤੇ ਇਨ੍ਹਾਂ ਨੂੰ ਅੰਦਰ ਭੇਜ ਦਿੱਤਾ ਜਾਂਦਾ ਹੈ ਅਤੇ ਅੰਦਰ ਤੋਂ ਹੋਰ 4 ਵਿਅਕਤੀ ਡਿਊਟੀ ਤੇ ਹਾਜ਼ਰ ਕੀਤੇ ਜਾਂਦੇ ਹਨ।

ਦੋਵੇਂ ਗੇਟਾਂ ਤੇ 2-2 ਪੁਲਿਸ ਮੁਲਾਜ਼ਮ ਹਾਜ਼ਰ ਰਹਿੰਦੇ ਹਨ। ਇੱਥੇ ਪੈਟਰੋਲ ਪੰਪ ਤੇ ਭਾਵ ਖੁੱਲ੍ਹੇ ਆਮ ਕੰਮ ਕਰਨ ਦਾ ਮੌਕਾ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਰਿਕਾਰਡ ਬਹੁਤ ਚੰਗਾ ਹੈ। ਜਿਹੜੇ ਵਿਅਕਤੀ ਪੈਰੋਲ ਮਿਲਣ ਦੌਰਾਨ ਸਮੇਂ ਸਮੇਂ ਤੇ ਥਾਣੇ ਵਿਚ ਆਪਣੀ ਹਾਜ਼ਰੀ ਲਵਾਉਂਦੇ ਰਹੇ ਹਨ। ਪੈਰੋਲ ਖ਼ਤਮ ਹੋਣ ਤੇ ਸਮੇਂ ਸਿਰ ਵਾਪਸ ਜੇ ਲ ਵਿਚ ਹਾਜ਼ਰ ਹੋਏ ਹਨ। ਜਿਨ੍ਹਾਂ ਦਾ ਅੰਦਰ ਵੀ ਹੋਰ ਵਿਅਕਤੀਆਂ ਨਾਲ ਵਿਹਾਰ ਤਸੱਲੀ ਬਖ਼ਸ਼ ਰਿਹਾ ਹੋਵੇ।

ਪੈਟਰੋਲ ਪੰਪ ਤੇ ਕੰਮ ਕਰ ਕੇ ਇਹ ਵਿਅਕਤੀ ਖੁਦ ਨੂੰ ਆਜ਼ਾਦੀ ਵਿੱਚ ਵਿਚਰ ਰਿਹਾ ਮਹਿਸੂਸ ਕਰਦੇ ਹਨ। ਇਹ ਸਰਕਾਰ ਦਾ ਇਕ ਵਧੀਆ ਤਜਰਬਾ ਕਿਹਾ ਜਾ ਸਕਦਾ ਹੈ। ਇਨ੍ਹਾਂ ਨੂੰ ਦੇਖ ਕੇ ਹੋਰ ਵਿਅਕਤੀ ਵੀ ਖੁਦ ਵਿਚ ਤਬਦੀਲੀ ਕਰਦੇ ਹੋਏ ਵਧੀਆ ਸਲੂਕ ਕਰਨਗੇ ਤਾਂ ਕਿ ਉਨ੍ਹਾਂ ਨੂੰ ਵੀ ਬਾਹਰ ਕੰਮ ਕਰਨ ਦਾ ਮੌਕਾ ਮਿਲ ਸਕੇ। ਹਰ ਕੋਈ ਇਸ ਪੈਟਰੋਲ ਪੰਪ ਦੀ ਚਰਚਾ ਕਰ ਰਿਹਾ ਹੈ।

Leave a Reply

Your email address will not be published.