ਪਤੀ ਪਤਨੀ ਚ ਪੈ ਗਿਆ ਵੱਡਾ ਰੌਲਾ, ਪਤਨੀ ਦਾ ਕੀਤਾ ਬੁਰਾ ਹਾਲ

ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਇੱਕ ਪਿੰਡ ਦੀ ਇਕ ਔਰਤ ਸਿੰਪਲਾ ਰਾਣੀ ਨੇ ਆਪਣੇ ਪਤੀ ਜਗਦੀਸ਼ ਸਿੰਘ ਅਤੇ ਸੱਸ ਤੇ ਖਿੱਚ ਧੂਹ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੇ ਡਾਕਟਰ ਨੇ ਸਿੰਪਲਾ ਰਾਣੀ ਦੇ 3 ਨਾਰਮਲ ਸੱ ਟਾਂ ਲੱਗੀਆਂ ਹੋਣ ਦੀ ਗੱਲ ਆਖੀ ਹੈ। ਸਿੰਪਲਾ ਰਾਣੀ ਨੇ ਦੱਸਿਆ ਹੈ ਕਿ ਉਸ ਦੇ ਪਤੀ ਨੇ 3 ਸਾਲ ਪਹਿਲਾਂ ਉਸ ਨੂੰ ਘਰ ਤੋਂ ਕੱਢ ਦਿੱਤਾ ਸੀ। ਉਹ ਆਪਣੇ 2 ਬੱਚਿਆਂ ਸਮੇਤ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ।

ਉਹ ਆਪ ਆਂਗਨਵਾੜੀ ਵਿੱਚ ਹੈਲਪਰ ਦੇ ਤੌਰ ਤੇ ਕੰਮ ਕਰਦੀ ਹੈ ਅਤੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਪਰਿਵਾਰ ਦਾ ਖਰਚਾ ਚਲਾਉਂਦੀ ਹੈ। ਉਸ ਦੇ ਬੱਚੇ ਸੁਰਜੀਤ ਮੈਮੋਰੀਅਲ ਨਿੱਜੀ ਸਕੂਲ ਵਿੱਚ ਪੜ੍ਹਦੇ ਹਨ। ਸਿੰਪਲਾ ਰਾਣੀ ਦੇ ਦੱਸਣ ਮੁਤਾਬਕ ਜਦੋਂ ਉਹ ਡਿਊਟੀ ਜਾਂਦੀ ਹੈ ਤਾਂ ਉਸ ਦਾ ਪਤੀ ਉਸ ਦਾ ਰਾਹ ਰੋਕਦਾ ਹੈ ਪਰ ਉਹ ਸਕੂਟਰੀ ਤੇਜ਼ ਕਰ ਕੇ ਲੰਘ ਜਾਂਦੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਡਿੱਪੂ ਤੋਂ ਕਣਕ ਦੀ ਪਰਚੀ ਕਟਵਾਉਣ ਗਈ ਤਾਂ ਉਸ ਦੇ ਪਤੀ ਨੇ ਉੱਥੇ ਉਸ ਦੀ ਖਿੱਚ ਧੂਹ ਕੀਤੀ।

ਉੱਥੋਂ ਉਹ ਖ਼ੁਦ ਨੂੰ ਬਚਾ ਕੇ ਸਕੂਟਰੀ ਤੇ ਚਲੀ ਗਈ ਪਰ ਚੌਕ ਵਿਚ ਉਸ ਦੀ ਸੱਸ ਅਤੇ ਪਤੀ ਨੇ ਉਸ ਨੂੰ ਘੇਰ ਲਿਆ ਅਤੇ ਮੰਦਾ ਬੋਲੇ। ਇਸ ਤੋਂ ਬਾਅਦ ਉਸ ਦਾ ਪਤੀ ਉਸ ਦਾ ਪਿੱਛਾ ਕਰਦਾ ਹੋਇਆ ਸਕੂਲ ਦੇ ਗੇਟ ਤੱਕ ਆਇਆ। ਇੱਥੇ ਵੀ ਉਸ ਦੀ ਖਿੱਚ ਧੂਹ ਕੀਤੀ ਗਈ ਅਤੇ ਵਾਲ ਖਿੱਚੇ ਗਏ। ਸਿੰਪਲਾ ਰਾਣੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਆਰ.ਟੀ.ਆਈ ਪਾ ਕੇ ਉਸ ਦੇ ਬੱਚਿਆਂ ਦੀ ਸਕੂਲ ਫੀਸ ਦੀਆਂ ਰਸੀਦਾਂ ਦੀ ਮੰਗ ਕਰ ਰਿਹਾ ਹੈ। ਜਿਸ ਕਰਕੇ ਉਸ ਦੇ ਬੱਚਿਆਂ ਦਾ ਸਕੂਲ ਵਿਚੋਂ ਨਾਮ ਕੱ ਟਿ ਆ ਜਾ ਸਕਦਾ ਹੈ।

ਉਸ ਦਾ ਪਤੀ ਉਸ ਤੇ ਕਈ ਤਰ੍ਹਾਂ ਦੇ ਗਲਤ ਦੋਸ਼ ਲਗਾਉਂਦਾ ਹੈ। ਜਿਸ ਕਰਕੇ ਉਸ ਨੇ ਕਈ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਪਰ ਥਾਣਾ ਕੁਲਗੜ੍ਹੀ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਹ ਕਈ ਕਈ ਘੰਟੇ ਥਾਣੇ ਘੁੰਮ ਕੇ ਵਾਪਸ ਆ ਜਾਂਦੀ ਹੈ। ਉਥੇ ਕੋਈ ਉਸ ਦੀ ਗੱਲ ਨਹੀਂ ਸੁਣਦਾ। ਸਿੰਪਲਾ ਰਾਣੀ ਦੱਸਦੀ ਹੈ ਕਿ ਚਾਈਲਡ ਕੇਅਰ ਵਿੱਚ ਵੀ ਉਸ ਦੇ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ

ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਸਿੰਪਲਾ ਰਾਣੀ ਨਾਮ ਦੀ ਔਰਤ ਆਈ ਹੈ। ਉਸ ਦੇ ਸਰੀਰ ਤੇ 3 ਨਾਰਮਲ ਸੱ ਟਾਂ ਹਨ। ਕੋਈ ਗੁੱਝੀ ਸੱਟ ਨਹੀਂ ਹੈ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਡਾਕਟਰ ਦਾ ਕਹਿਣਾ ਹੈ ਕਿ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.