ਬ੍ਰਿਟੇਨ ਦੀ ਮਹਾਰਾਣੀ ਦਾ 96 ਸਾਲ ਦੀ ਉਮਰ ਚ ਦਿਹਾਂਤ, ਚਾਰੇ ਪਾਸੇ ਛਾਈ ਸੋਗ ਦੀ ਲਹਿਰ

ਬਰਤਾਨੀਆ ਤੇ ਲਗਾਤਾਰ 70 ਸਾਲ ਸ਼ਾਸਨ ਕਰਨ ਵਾਲੀ ਮਹਾਰਾਣੀ ਕੁਈਨ ਐਲਿਜਾਬੈੱਥ ਸੈਕਿੰਡ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਦਾ ਪੂਰਾ ਨਾਮ ਐਲਿਜ਼ਾਬੈੱਥ ਅਲੈਗਜੈਂਡਰਾ ਮੈਰੀ ਵਿੰਟਸਰ ਸੀ। ਇਸ ਸਮੇਂ ਉਨ੍ਹਾਂ ਦੀ ਉਮਰ 96 ਸਾਲ ਸੀ। ਉਨ੍ਹਾਂ ਨੇ ਲੰਬਾ ਸਮਾਂ ਬਰਤਾਨੀਆ ਤੇ ਰਾਜ ਕੀਤਾ ਅਤੇ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ 15 ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਕੁਈਨ ਐਲਿਜ਼ਾਬੈੱਥ ਸੈਕੰਡ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਵਿਚ ਹੋਇਆ ਸੀ

ਅਤੇ ਉਹ 8 ਸਤੰਬਰ 2022 ਨੂੰ ਬਾਅਦ ਦੁਪਹਿਰ ਅੱਖਾਂ ਮੀਟ ਗਏ। ਇਸ ਸਮੇਂ ਉਹ ਸਕਾਟਲੈਂਡ ਦੇ ਬੈਲਮੋਰਲ ਮਹਿਲ ਵਿੱਚ ਵਿੱਚ ਠਹਿਰੇ ਹੋਏ ਸੀ। ਆਮ ਤੌਰ ਤੇ ਉਹ ਗਰਮੀ ਦੀ ਛੁੱਟੀਆਂ ਇੱਥੇ ਹੀ ਬਿਤਾਉਂਦੇ ਸੀ। ਪਿਛਲੇ ਸਾਲ ਉਨ੍ਹਾਂ ਨੂੰ ਕੋ ਰੋ ਨਾ ਹੋ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਠੀਕ ਹੋ ਗਏ ਸੀ। ਇਸੇ ਸਾਲ ਫਰਵਰੀ 2022 ਵਿੱਚ ਉਹ ਦੁਬਾਰਾ ਫੇਰ ਕੋ ਰੋ ਨਾ ਦੀ ਲਪੇਟ ਵਿੱਚ ਆ ਗਏ। ਜਿਸ ਕਰਕੇ ਅੱਜ ਕੱਲ੍ਹ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ।

ਸ਼ਾਹੀ ਡਾਕਟਰ ਉਨ੍ਹਾਂ ਦਾ ਲਗਾਤਾਰ ਧਿਆਨ ਰੱਖ ਰਹੇ ਸੀ। ਅਖੀਰ ਉਹ ਆਪਣੇ ਜੀਵਨ ਯਾਤਰਾ ਪੂਰੀ ਕਰ ਗਏ। ਉਨ੍ਹਾਂ ਦਾ ਅੰਤਮ ਸਸਕਾਰ 10 ਦਿਨਾਂ ਬਾਅਦ ਕੀਤਾ ਜਾਵੇਗਾ। ਉੱਥੋਂ ਦੀ ਪਰੰਪਰਾ ਮੁਤਾਬਕ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਸ਼ੋਕ ਸੰਦੇਸ਼ ਪੜ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਹੀ ਹੋਰ ਮੰਤਰੀ ਬਿਆਨ ਦਿੰਦੇ ਹਨ। ਮਹਾਰਾਣੀ ਐਲਿਜ਼ਾਬੈੱਥ ਦਾ ਵਿਆਹ 1947 ਵਿੱਚ ਪ੍ਰਿੰਸ ਫਿਲਿਪ ਨਾਲ ਹੋਇਆ ਸੀ। ਉਹ ਆਪਣੇ ਪਿਤਾ ਕਿੰਗ ਜਾਰਜ ਪਹਿਲੇ ਦੇ ਅੱਖਾਂ ਮੀਟ ਜਾਣ ਤੋਂ ਬਾਅਦ 25 ਸਾਲ ਦੀ ਉਮਰ ਵਿੱਚ ਬਰਤਾਨੀਆ ਦੀ ਮਹਾਰਾਣੀ ਬਣੇ।

ਮਹਾਰਾਣੀ ਐਲਿਜ਼ਾਬੈੱਥ ਸੈਕਿੰਡ ਨੂੰ ਘੋੜਿਆਂ ਅਤੇ ਕੁੱਤਿਆਂ ਦਾ ਬਹੁਤ ਸ਼ੌਕ ਸੀ। ਇਹ ਕਿਹਾ ਜਾ ਸਕਦਾ ਹੈ ਕਿ ਉਹ ਜਾਨਵਰ ਪ੍ਰੇਮੀ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਾਰਾਣੀ ਐਲਿਜ਼ਾਬੈੱਥ ਸੈਕਿੰਡ ਦੇ ਪਿਤਾ ਜਾਰਜ ਪਹਿਲੇ ਨੇ ਆਖ਼ਰੀ ਸਾਹ ਲਏ ਤਾਂ ਉਸ ਸਮੇਂ ਮਹਾਰਾਣੀ ਆਪਣੇ ਪਤੀ ਫਿਲਿਪ ਨਾਲ ਦੌਰੇ ਤੇ ਗਏ ਹੋਏ ਸੀ। ਇਹ ਖ਼ਬਰ ਮਿਲਣ ਤੇ ਉਹ ਦੌਰਾ ਵਿੱਚੇ ਹੀ ਛੱਡ ਕੇ ਵਾਪਸ ਆ ਗਏ ਸੀ। ਉਸ ਸਮੇਂ ਉਨ੍ਹਾਂ ਨੂੰ ਰਾਜਗੱਦੀ ਤੇ ਬਿਠਾ ਦਿੱਤਾ ਗਿਆ ਸੀ।

Leave a Reply

Your email address will not be published.